03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਦਿੱਲੀ ਕਾਨਵੈਂਟ ਸਕੂਲ ਦੀ ਵਿਦਿਆਰਥਣ ਤਕਸਵੀ ਅਰੋੜਾ ਨੇ (ਇੰਡੀਆ ਟੇਲੈਂਟ ਸੁਪਰ ਸਟਾਰ) ਪਹਿਲਾ ਇਨਾਮ ਜਿੱਤਿਆ

ਫ਼ਤਿਹਗੜ੍ਹ ਪੰਜਤੂਰ, 2 ਸਤੰਬਰ (ਜਸਵਿੰਦਰ ਸਿੰਘ ਪੋਪਲੀ)-ਦਿੱਲੀ ਕਾਨਵੈਂਟ ਸਕੂਲ ਦੀ ਹੋਣਹਾਰ ਵਿਦਿਆਰਥਣ ਤਕਸਵੀ ਅਰੋੜਾ (7) ਸਾਲ ਨੇ ਡਾਂਸ ਦੇ ਖੇਤਰ ਵਿਚ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੁਕਾਬਲੇ ਵਿਚੋਂ ਪਹਿਲਾ ਇਨਾਮ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਤਕਸਵੀ ਅਰੋੜਾ ਪੁੱਤਰੀ ਸਾਗਰ ਅਰੋੜਾ ਵਲੋਂ ‘ਇੰਡੀਆ ਟੈਲੇਂਟ ਸੁਪਰ ਸਟਾਰ’ ਦੇ ਮੁਕਾਬਲੇ ਦੌਰਾਨ ਡਾਂਸ ਸੋਲੋ ਪ੍ਰਫੋਰਮੈਂਸ ਬਾਲੀਵੁੱਡ ਵਿਚ ਸ਼ਾਨਦਾਰ ਪ੍ਰਾਪਤੀ ਨਾਲ ਸਕੂਲ ਦੇ ਅਧਿਆਪਕਾਂ, ਮਾਪਿਆਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 03-09-2026
ਫ਼ਤਿਹਗੜ੍ਹ ਪੰਜਤੂਰ, 2 ਸਤੰਬਰ (ਜਸਵਿੰਦਰ ਸਿੰਘ ਪੋਪਲੀ)-ਦਿੱਲੀ ਕਾਨਵੈਂਟ ਸਕੂਲ ਦੀ ਹੋਣਹਾਰ ਵਿਦਿਆਰਥਣ ਤਕਸਵੀ ਅਰੋੜਾ (7) ਸਾਲ ਨੇ ਡਾਂਸ ਦੇ ਖੇਤਰ ਵਿਚ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੁਕਾਬਲੇ ਵਿਚੋਂ ਪਹਿਲਾ ਇਨਾਮ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਤਕਸਵੀ ਅਰੋੜਾ ਪੁੱਤਰੀ ਸਾਗਰ ਅਰੋੜਾ ਵਲੋਂ ‘ਇੰਡੀਆ ਟੈਲੇਂਟ ਸੁਪਰ ਸਟਾਰ’ ਦੇ ਮੁਕਾਬਲੇ ਦੌਰਾਨ ਡਾਂਸ ਸੋਲੋ ਪ੍ਰਫੋਰਮੈਂਸ ਬਾਲੀਵੁੱਡ ਵਿਚ ਸ਼ਾਨਦਾਰ ਪ੍ਰਾਪਤੀ ਨਾਲ ਸਕੂਲ ਦੇ ਅਧਿਆਪਕਾਂ, ਮਾਪਿਆਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਡਾਂਸ ਮੁਕਾਬਲੇ ਦੌਰਾਨ ਤਕਸਵੀ ਅਰੋੜਾ ਨੇ ਬੇਹੱਦ ਆਤਮ-ਵਿਸ਼ਵਾਸ ਨਾਲ ਆਪਣੀ ਪੇਸ਼ਕਾਰੀ ਦਿੱਤੀ। ਉਸ ਦੀ ਸ਼ਾਨਦਾਰ ਕਲਾ, ਡਾਂਸ ਦੀਆਂ ਬਾਰੀਕੀਆਂ, ਲੈਅ ਅਤੇ ਪ੍ਰਭਾਵਸ਼ਾਲੀ ਪੇਸ਼ਕਾਰੀ ਨੇ ਜੱਜਾਂ ਅਤੇ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਆਪਣੀ ਮਿਹਨਤ ਅਤੇ ਲਗਨ ਦੇ ਬਲਬੂਤੇ ਤਕਸਵੀ ਨੇ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕੀਤਾ। ਤਕਸਵੀ ਦੀ ਇਸ ਤਿਆਰੀ ਪਿੱਛੇ ਉਸ ਦੇ ਕੋਰਿਓਗਰਾਫਰ ਸੋਨੂੰ ਜੈਕਸਨ (ਇੰਟਰਨੈਸ਼ਨਲ ਕੋਰਿਓ ਗ੍ਰਾਫਰ) ਵਲੋਂ ਦਿੱਤੀ ਗਈ ਵਿਸ਼ੇਸ਼ ਟਰੇਨਿੰਗ ਦੀ ਬਦੌਲਤ ਇਸ ਰੈਲਟੀ ਸ਼ੋ ਵਿਚ ਹਿੱਸਾ ਲਿਆ। ਇਸ ਦੌਰਾਨ ਸਾਹਿਲ ਅਨੇਜਾ ਕੋਰਿਓਗ੍ਰਾਫਰ ਬੰਬ ਅਤੇ ਅਸ਼ਮੀਤ ਸਿੰਘ ਪੰਜਾਬੀ ਐਕਟਰ ਨੇ ਤਕਸਵੀ ਅਰੋੜਾ ਦੀ ਸਰਾਹਨਾ ਕੀਤੀ ਅਤੇ ਪ੍ਰਸਿੱਧ ਅਦਾਕਾਰ ਸ਼ਾਹਬਾਜ਼ ਖਾਨ ਜਿਨ੍ਹਾਂ ਨੇ ਕਈ ਬਾਲੀਵੁੱਡ ਫ਼ਿਲਮਾਂ ਅਤੇ ਟੀਵੀ ਲੜੀਵਾਰਾਂ ਵਿਚ ਮੁੱਖ ਭੂਮਿਕਾ ਨਿਭਾਈਆਂ ਹਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਿੰਨਾਂ ਵਲੋਂ ਫਾਈਨਲ ਮੁਕਾਬਲਾ ਜਿੱਤਣ ਵਾਲੀ ਤਕਸਵੀ ਅਰੋੜਾ ਨੂੰ ਪਹਿਲੇ ਨੰਬਰ ਤੇ ਆਉਣ ਤੇ ਸਨਮਾਨ ਚਿੰਨ੍ਹ ਦੇ ਕੇ ਹੌਸਲਾ ਅਫਜਾਈ ਕੀਤੀ। ਤਕਸਵੀ ਦੀ ਇਸ ਪ੍ਰਾਪਤੀ ਨੂੰ ਸਕੂਲ ਲਈ ਮਾਣ ਵਾਲਾ ਪਲ ਦੱਸਦਿਆਂ ਸਕੂਲ ਚੇਅਰਮੈਨ ਬਲਜੀਤ ਸਿੰਘ, ਪ੍ਰਧਾਨ ਬਲਵਿੰਦਰ ਸਿੰਘ ਅਤੇ ਪ੍ਰਿੰਸੀਪਲ ਰਜਨੀ ਸ਼ਰਮਾ ਨੇ ਸਨਮਾਨਿਤ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਅੰਦਰ ਛੁਪੀ ਪ੍ਰਤਿਭਾ ਨੂੰ ਨਿਖਾਰਨ ਲਈ ਉਨ੍ਹਾਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ, ਡਾਂਸ, ਸੰਗੀਤ ਅਤੇ ਹੋਰ ਸਭਿਆਚਾਰਕ ਗਤੀਵਿਧੀਆਂ ਵਿਚ ਹਿੱਸਾ ਲੈਣ ਲਈ ਲਗਾਤਾਰ ਉਤਸ਼ਾਹਿਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਤਕਸਵੀ ਨੇ ਆਪਣੀ ਮਿਹਨਤ ਨਾਲ ਇਹ ਸਾਬਤ ਕੀਤਾ ਹੈ ਕਿ ਜੇਕਰ ਵਿਦਿਆਰਥੀ ਲਗਨ ਅਤੇ ਆਤਮ-ਵਿਸ਼ਵਾਸ ਨਾਲ ਅੱਗੇ ਵਧੇ ਤਾਂ ਉਹ ਕਿਸੇ ਵੀ ਖੇਤਰ ਵਿਚ ਸਫਲਤਾ ਹਾਸਲ ਕਰ ਸਕਦੇ ਹਨ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਬਾਘਾ ਪੁਰਾਣਾ ਵਪਾਰ ਮੰਡਲ ਦਾ ਗਠਨ, ਨਵੀਂ ਟੀਮ ਦਾ ਕੀਤਾ ਸਨਮਾਨ ਅਗਲੀ ਖ਼ਬਰ ਡੀ.ਬੀ.ਈ.ਈ. ਮੋਗਾ ਵਲੋਂ ਹੈਂਡੀਕਰਾਫਟ ਸਰਵਿਸ ਸੈਂਟਰ ਨਾਲ ਮਿਲ ਕੇ ਡਿਜ਼ਾਈਨ ਡਿਵੈਲਪਮੈਂਟ ਵਰਕਸ਼ਾਪ ਸ਼ੁਰੂ ਘੋਲੀਆ ਕਲਾਂ ਦੀਆ...
Ad Position 24