08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਆਕਸਫੋਰਡ ਦੇ ਵਾਲੀਬਾਲ, ਹੈਂਡਬਾਲ ਅਤੇ ਬੈਡਮਿੰਟਨ ਖਿਡਾਰੀਆਂ ਦੀ ਹੋਈ ਰਾਜ ਪੱਧਰੀ ਖੇਡਾਂ ਲਈ ਚੋਣ

ਮੋਗਾ, 7 ਸਤੰਬਰ (ਸੁਰਿੰਦਰਪਾਲ ਸਿੰਘ)-ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਦੇ ਵਿਦਿਆਰਥੀ ਵਿੱਦਿਅਕ ਖੇਤਰ ਵਿਚ ਹੀ ਨਹੀਂ, ਸਗੋਂ ਖੇਡ ਜਗਤ ਦੇ ਵੀ ਚਮਕਦੇ ਸਿਤਾਰੇ ਹਨ। ਇਸ ਸੰਸਥਾ ਦੇ ਵਿਦਿਆਰਥੀਆਂ ਨੇ ਖੇਡਾਂ ਵਿਚ ਮੱਲਾਂ ਮਾਰਦੇ ਹੋਏ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ।

Ad Position 21
repet_subhas-goyals [Copy P29]
ਆਕਸਫੋਰਡ ਸਕੂਲ ਭਗਤਾ ਭਾਈ ਵਿਖੇ ਵੱਖ-ਵੱਖ ਖੇਡ ਮੁਕਾਬਲਿਆਂ ‘ਚ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਪ੍ਰਬੰਧਕ। ਅਜੀਤ ਤਸਵੀਰ 08-09-2026
ਮੋਗਾ, 7 ਸਤੰਬਰ (ਸੁਰਿੰਦਰਪਾਲ ਸਿੰਘ)-ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਦੇ ਵਿਦਿਆਰਥੀ ਵਿੱਦਿਅਕ ਖੇਤਰ ਵਿਚ ਹੀ ਨਹੀਂ, ਸਗੋਂ ਖੇਡ ਜਗਤ ਦੇ ਵੀ ਚਮਕਦੇ ਸਿਤਾਰੇ ਹਨ। ਇਸ ਸੰਸਥਾ ਦੇ ਵਿਦਿਆਰਥੀਆਂ ਨੇ ਖੇਡਾਂ ਵਿਚ ਮੱਲਾਂ ਮਾਰਦੇ ਹੋਏ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ। ਬਠਿੰਡਾ ਵਿਖੇ ਹੋਈਆਂ 70ਵੀਆਂ ਪੰਜਾਬ ਸਕੂਲ ਜ਼ਿਲ੍ਹਾ ਖੇਡਾਂ ਵਿਚ ਆਕਸਫੋਰਡ ਸੰਸਥਾ ਦੀਆਂ ਖਿਡਾਰਨਾਂ ਨੇ ਅੰਡਰ-14 ਲੜਕੀਆਂ ਵਾਲੀਬਾਲ ਟੂਰਨਾਮੈਂਟ ਵਿਚ ਦੂਸਰੇ ਸਥਾਨ ‘ਤੇ ਰਹਿ ਕੇ ਚਾਂਦੀ ਮੈਡਲ ਪ੍ਰਾਪਤ ਕੀਤਾ ਹੈ। ਇਸ ਸੰਸਥਾ ਦੀਆਂ ਅੰਡਰ-19 ਦੀਆਂ ਲੜਕੀਆਂ ਨੇ ਵੀ ਵਾਲੀਬਾਲ ਸਮੈਸ਼ਿੰਗ ਵਿਚ ਤੀਸਰਾ ਸਥਾਨ ਪ੍ਰਾਪਤ ਕਰਦੇ ਹੋਏ ਤਾਂਬੇ ਦਾ ਤਗਮਾ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ-19 ਲੜਕਿਆਂ ਨੇ ਬੈਡਮਿੰਟਨ ਵਿਚ ਤਾਂਬੇ ਦਾ ਮੈਡਲ ਪ੍ਰਾਪਤ ਕੀਤਾ ਹੈ ਅਤੇ ਕੁਸ਼ਤੀ ਵਿਚ ਇਕਮਨ ਕੌਰ ਬਰਾੜ ਨੇ ਤਾਂਬੇ ਦਾ ਮੈਡਲ ਪ੍ਰਾਪਤ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਸੰਸਥਾ ਦੀ ਵਿਦਿਆਰਥਣ ਪ੍ਰਨੀਤ ਕੌਰ ਅਤੇ ਸ਼ੁਭਰੀਤ ਕੌਰ ਦੀ ਵਾਲੀਬਾਲ ਵਿਚ ਰਾਜ ਪੱਧਰੀ ਟੂਰਨਾਮੈਂਟ ਲਈ ਚੋਣ ਹੋਈ ਹੈ। ਇੱਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਪ੍ਰਨੀਤ ਕੌਰ ਦੀ ਬੀਚ ਵਾਲੀਬਾਲ ਲਈ ਵੀ ਰਾਜ ਪੱਧਰੀ ਮੁਕਾਬਲੇ ਲਈ ਚੋਣ ਹੋ ਚੁੱਕੀ ਹੈ। ਇਸ ਦੇ ਨਾਲ-ਨਾਲ ਸਾਫ਼ਿਰ ਵਰਮਾ (ਅੰਡਰ-14) ਅਤੇ ਖੁਸ਼ਜੀਤ ਸਿੰਘ (ਅੰਡਰ-19) ਨੂੰ ਵੀ ਹੈਂਡਬਾਲ ਵਿਚ ਰਾਜ ਪੱਧਰੀ ਖੇਡਾਂ ਵਿਚ ਚੁਣਿਆ ਗਿਆ ਹੈ। ਬੈਡਮਿੰਟਨ ਵਿਚ ਸ਼ੁਭਮ ਗਰਗ ਦੀ ਰਾਜ ਪੱਧਰੀ ਤੌਰ ‘ਤੇ ਚੋਣ ਹੋਣਾ ਵੀ ਸੰਸਥਾ ਲਈ ਬੜੇ ਮਾਣ ਵਾਲੀ ਗੱਲ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਖੇਡ ਵਿਭਾਗ ਦੇ ਮੁਖੀ ਪ੍ਰਦਮਨ ਸਿੰਘ, ਤੇਜਿੰਦਰ ਸਿੰਘ, ਸੁਖਵਿੰਦਰ ਸਿੰਘ, ਗੁਰਜਿੰਦਰ ਸਿੰਘ, ਜਗਜੀਤ ਸਿੰਘ, ਮਨਪ੍ਰੀਤ ਕੌਰ ਅਤੇ ਪੂਨਮ ਰਾਣੀ ਸਮੇਤ ਸਾਰੇ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਹੋਰ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਇਸ ਸਮੇਂ ਸਕੂਲ ਦੇ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਹਰਦੇਵ ਸਿੰਘ ਬਰਾੜ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਭਗਤਾ ਭਾਈ, ਹਰਗੁਰਪ੍ਰੀਤ ਸਿੰਘ ਗਗਨ ਬਰਾੜ ਚੇਅਰਮੈਨ, ਗੁਰਮੀਤ ਸਿੰਘ ਗਿੱਲ ਪ੍ਰਧਾਨ, ਪਰਮਪਾਲ ਸਿੰਘ ਸ਼ੈਰੀ ਵਾਈਸ ਚੇਅਰਮੈਨ, ਰਾਜਵਿੰਦਰ ਸਿੰਘ ਸੋਢੀ ਅਤੇ ਗੁਰਮੀਤ ਸਿੰਘ ਗਿੱਲ ਸਰਪੰਚ ਨੇ ਸਮੂਹ ਖਿਡਾਰੀਆਂ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ਇਸ ਸੰਸਥਾ, ਇਲਾਕੇ ਦਾ ਨਾਂਅ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਕਿਸਾਨ ਮਜ਼ਦੂਰ ਜਥੇਬੰਦੀ ਵਲੋਂ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਦੇ ਘਰ ਅੱਗੇ 5 ਰੋਜ਼ਾ ਧਰਨਾ 14 ਤੋਂ ਅਗਲੀ ਖ਼ਬਰ ਸੰਤ ਬਾਬਾ ਵਿਸਾਖਾ ਸਿੰਘ ਦੀ ਯਾਦ ’ਚ ਚੌਥੀ ਲੜੀ ਆਰੰਭ ਅੰਮ੍ਰਿਤ ਸੰਚਾਰ 17 ਸਤੰਬਰ ਨੂੰ- ਪ੍ਰਧਾਨ ਮਹਿੰਦਰ ਸਿੰਘ ਮਾਨ
Ad Position 24