ਪ੍ਰਵੀਨ ਰਾਜਪੂਤ ਭਾਜਪਾ ਸਰਕਲ ਖੋਸਾ ਕੋਟਲਾ ਐਸ.ਸੀ. ਮੋਰਚਾ ਦੇ ਪ੍ਰਧਾਨ ਨਿਯੁਕਤ
ਭਾਜਪਾ ਪੰਜਾਬ ’ਚ ਸਰਕਾਰ ਬਣਾਉਣ ਲਈ ਪੂਰੀ ਤਰ੍ਹਾਂ ਸਮਰੱਥ-ਸ਼ਮਸ਼ੇਰ ਸਿੰਘ ਕੈਲਾ
ਕੋਟ ਈਸੇ ਖਾਂ, 8 ਸਤੰਬਰ (ਗੁਰਮੀਤ ਸਿੰਘ ਖ਼ਾਲਸਾ)-ਭਾਰਤੀ ਜਨਤਾ ਪਾਰਟੀ ਵਿਚ ਸੇਵਾਵਾਂ ਨਿਭਾਅ ਰਹੇ ਪ੍ਰਵੀਨ ਕੁਮਾਰ ਰਾਜਪੂਤ ਨੂੰ ਜ਼ਿਲ੍ਹਾ ਪ੍ਰਧਾਨ ਐਸ. ਸੀ.
ਕੋਟ ਈਸੇ ਖਾਂ, 8 ਸਤੰਬਰ (ਗੁਰਮੀਤ ਸਿੰਘ ਖ਼ਾਲਸਾ)-ਭਾਰਤੀ ਜਨਤਾ ਪਾਰਟੀ ਵਿਚ ਸੇਵਾਵਾਂ ਨਿਭਾਅ ਰਹੇ ਪ੍ਰਵੀਨ ਕੁਮਾਰ ਰਾਜਪੂਤ ਨੂੰ ਜ਼ਿਲ੍ਹਾ ਪ੍ਰਧਾਨ ਐਸ.ਸੀ. ਮੋਰਚਾ ਸਤਿੰਦਰਪ੍ਰੀਤ ਸਿੰਘ ਚੀਮਾ ਦੀ ਪ੍ਰਵਾਨਗੀ ਨਾਲ ਐਸ.ਸੀ. ਮੋਰਚਾ ਸਰਕਲ ਖੋਸਾ ਕੋਟਲਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਆਪਣੀ ਨਿਯੁਕਤੀ ਨੂੰ ਲੈ ਕੇ ਪ੍ਰਵੀਨ ਕੁਮਾਰ ਨੇ ਸੀਨੀਅਰ ਆਗੂਆਂ ਦਾ ਧੰਨਵਾਦ ਕਰਦਿਆਂ ਇਮਾਨਦਾਰੀ ਨਾਲ ਕੰਮ ਕਰਨ ਦਾ ਭਰੋਸਾ ਦਿੱਤਾ। ਇਸ ਨਿਯੁਕਤੀ ਮੌਕੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕਰਦਿਆਂ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਕੈਲਾ ਅਤੇ ਸਰਕਲ ਖੋਸਾ ਕੋਟਲਾ ਦੇ ਪ੍ਰਧਾਨ ਦਰਸ਼ਨ ਸਿੰਘ ਘਾਰੂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਵਲੋਂ ਆਪਣੇ ਨਾਲ ਜੁੜੇ ਹੋਏ ਹਰ ਆਗੂ ਵਰਕਰ ਦਾ ਹਮੇਸ਼ਾ ਸਨਮਾਨ ਰੱਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀਆਂ ਨੀਤੀਆਂ ਹਰ ਵਰਗ ਲਈ ਲਾਹੇਵੰਦ ਹਨ ਅਤੇ ਪੰਜਾਬ ਵਿਚ ਵੀ ਲੋਕਾਂ ਰਹੇ ਦੇ ਮਿਲ ਰਹੇ ਵੱਡੇ ਸਮਰਥਨ ਸਦਕਾ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿਚ ਸਰਕਾਰ ਬਣਾਉਣ ਲਈ ਪੂਰੀ ਤਰ੍ਹਾਂ ਸਮਰੱਥ ਅਤੇ ਤਿਆਰ ਹੈ। ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੂਥ ਪੱਧਰ ਤੱਕ ਦੀਆਂ ਕਮੇਟੀਆਂ ਅਤੇ ਪੂਰੀ ਤਰ੍ਹਾਂ ਸਰਗਰਮ ਹੋ ਕੇ ਪ੍ਰਧਾਨ ਮੰਤਰੀ ਮੋਦੀ ਦੇ ਪ੍ਰੋਗਰਾਮ ਸੇਵਾ ਪਖਵਾੜਾ ਰਾਹੀਂ ਸੇਵਾ ਤੇ ਸੰਪਰਕ ਦੋਵੇਂ ਕੰਮ ਨਾਲ ਕਰਦਿਆਂ ਜਨਤਾ ਨੂੰ ਲਾਮਬੰਦ ਕਰਨਗੇ। ਇਸ ਮੌਕੇ ਗਗਨਦੀਪ ਸਿੰਘ ਧੁੰਨਾ ਜਨਰਲ ਸੈਕਟਰੀ ਜ਼ਿਲ੍ਹਾ ਐਸ.ਸੀ. ਮੋਰਚਾ, ਦਵਿੰਦਰ ਸਿੰਘ ਗਿੱਲ ਵਾਈਸ ਪ੍ਰਧਾਨ ਜ਼ਿਲ੍ਹਾ ਐਸ.ਸੀ. ਮੋਰਚਾ ਮੋਗਾ, ਅਮਰੀਕ ਸਿੰਘ ਜੱਜ ਪ੍ਰਧਾਨ ਐਸ.ਸੀ. ਮੋਰਚਾ ਧਰਮਕੋਟ, ਡਾ. ਬਲਜਿੰਦਰ ਸਿੰਘ ਨੂਰਪੁਰ ਪ੍ਰਧਾਨ ਐਸ.ਸੀ. ਮੋਰਚਾ ਕੋਟ ਈਸੇ ਖਾਂ, ਜਗਸੀਰ ਸਿੰਘ ਜੱਗਾ ਪਕੌੜਿਆਂ ਵਾਲਾ ਪ੍ਰਧਾਨ ਐਸ.ਸੀ. ਮੋਰਚਾ ਭਿੰਡਰ, ਸਰਕਲ ਪ੍ਰਧਾਨ ਗੁਰਮੀਤ ਸਿੰਘ ਧਰਮਕੋਟ, ਸੁਖਚੈਨ ਸਿੰਘ ਦਾਤਾ, ਗੁਰਬੀਰ ਸਿੰਘ ਪ੍ਰਧਾਨ ਜ਼ਿਲ੍ਹਾ ਯੁਵਾ ਮੋਰਚਾ, ਰੋਹਨ ਬਾਵਾ, ਸੁਖਮੰਦਰ ਸਿੰਘ ਦਾਤਾ, ਦਲਜੀਤ ਸਿੰਘ, ਸੁਖਬੀਰ ਸਿੰਘ ਫ਼ਤਿਹਗੜ੍ਹ, ਵਿਸ਼ਾਲ ਨਰੂਲਾ ਆਦਿ ਹਾਜ਼ਰ ਸਨ।