10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਐਸੋਸੀਏਟ ਟੀਚਰ ਸਪੈਸ਼ਲ ਕਾਡਰ ’ਤੇ ਵੀ ਡੀ.ਏ. ਲਾਗੂ ਕਰੇ ਸਰਕਾਰ-ਬੱਡੂਵਾਲ

ਧਰਮਕੋਟ, 9 ਸਤੰਬਰ (ਪਰਮਜੀਤ ਸਿੰਘ)-ਪੰਜਾਬ ਦੇ ਸਮੂਹ 12316 ਐਸੋਸੀਏਟ ਟੀਚਰ ਸਪੈਸ਼ਲ ਕਾਡਰ ਨੂੰ 10 ਸਾਲਾ ਪਾਲਸੀ 2022 ਅਧੀਨ 28 ਜੁਲਾਈ 2023 ਨੂੰ ਮਾਣਯੋਗ ਮੁੱਖ ਮੰਤਰੀ ਵਲੋਂ ਨਿਯੁਕਤੀ ਪੱਤਰ ਵੰਡ ਸਮਾਰੋਹ ਸਮੇਂ ਆਉਣ ਵਾਲੇ ਸਮੇਂ ਬਣਦੇ ਸਾਰੇ ਭੱਤੇ ਤੇ ਵਿੱਤੀ ਲਾਭ ਦੇਣ ਦਾ ਜੋ ਐਲਾਨ ਕੀਤਾ ਗਿਆ ਸੀ ਉਸ ਨੂੰ ਲਾਗੂ ਕਰਨ ਦਾ ਹੁਣ ਢੁਕਵਾਂ ਸਮਾਂ ਹੈ। ਜਾਣਕਾਰੀ ਦਿੰਦੇ ਹੋਏ ਯੂਨੀਅਨ ਆਗੂ ਕੁਲਦੀਪ ਸਿੰਘ ਬੱਡੂਵਾਲ ਵਲੋਂ ਮੁੱਖ ਮੰਤਰੀ ਨੂੰ ਖੁੱਲ੍ਹੇ ਖਤ ਰਾਹੀਂ ਯਾਦ ਦਵਾਇਆ ਗਿਆ ਕਿ ਪੰਜਾਬ ਵਿਚ ਜਿੱਥੇ 2020 ਤੋਂ ਬਾਅਦ ਨਿਯੁਕਤ 85000 ਮੁਲਾਜ਼ਮਾਂ ਨੂੰ 60 ਫੀਸਦੀ ਡੀ.

Ad Position 21
repet_subhas-goyals [Copy P29]
ਅਜੀਤ ਡੈਸਕ 10-09-2026
ਧਰਮਕੋਟ, 9 ਸਤੰਬਰ (ਪਰਮਜੀਤ ਸਿੰਘ)-ਪੰਜਾਬ ਦੇ ਸਮੂਹ 12316 ਐਸੋਸੀਏਟ ਟੀਚਰ ਸਪੈਸ਼ਲ ਕਾਡਰ ਨੂੰ 10 ਸਾਲਾ ਪਾਲਸੀ 2022 ਅਧੀਨ 28 ਜੁਲਾਈ 2023 ਨੂੰ ਮਾਣਯੋਗ ਮੁੱਖ ਮੰਤਰੀ ਵਲੋਂ ਨਿਯੁਕਤੀ ਪੱਤਰ ਵੰਡ ਸਮਾਰੋਹ ਸਮੇਂ ਆਉਣ ਵਾਲੇ ਸਮੇਂ ਬਣਦੇ ਸਾਰੇ ਭੱਤੇ ਤੇ ਵਿੱਤੀ ਲਾਭ ਦੇਣ ਦਾ ਜੋ ਐਲਾਨ ਕੀਤਾ ਗਿਆ ਸੀ ਉਸ ਨੂੰ ਲਾਗੂ ਕਰਨ ਦਾ ਹੁਣ ਢੁਕਵਾਂ ਸਮਾਂ ਹੈ। ਜਾਣਕਾਰੀ ਦਿੰਦੇ ਹੋਏ ਯੂਨੀਅਨ ਆਗੂ ਕੁਲਦੀਪ ਸਿੰਘ ਬੱਡੂਵਾਲ ਵਲੋਂ ਮੁੱਖ ਮੰਤਰੀ ਨੂੰ ਖੁੱਲ੍ਹੇ ਖਤ ਰਾਹੀਂ ਯਾਦ ਦਵਾਇਆ ਗਿਆ ਕਿ ਪੰਜਾਬ ਵਿਚ ਜਿੱਥੇ 2020 ਤੋਂ ਬਾਅਦ ਨਿਯੁਕਤ 85000 ਮੁਲਾਜ਼ਮਾਂ ਨੂੰ 60 ਫੀਸਦੀ ਡੀ.ਏ. ਦੇਣ ਦਾ ਸਰਕਾਰ ਵਲੋਂ ਐਲਾਨ ਜੋ ਹੋਇਆ ਉਸ ਵਿਚ ਸਿੱਖਿਆ ਵਿਭਾਗ ਅਧੀਨ ਕੰਮ ਕਰਦੇ ਐਸੋਸੀਏਟ ਟੀਚਰ ਸਪੈਸ਼ਲ ਕਾਡਰ ਦੇ ਸਮੂਹ ਅਧਿਆਪਕ ਨੂੰ ਵੀ ਸ਼ਾਮਿਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਸਾਂਝੇ ਰੂਪ ’ਚ ਮੁੱਖ ਮੰਤਰੀ, ਵਿੱਤ ਮੰਤਰੀ ਤੇ ਸਿੱਖਿਆ ਮੰਤਰੀ ਤੋਂ ਆਸ ਕਰਦੇ ਹਾਂ ਕਿ ਬਾਕੀ ਮੁਲਾਜ਼ਮਾਂ ਵਾਂਗ ਜਲਦ ਐਸੋਸੀਏਟ ਟੀਚਰ ਨੂੰ ਵੀ 60 ਫੀਸਦੀ ਡੀ.ਏ. ਦੇਣਾ ਦਾ ਐਲਾਨ ਕੀਤਾ ਜਾਏਗਾ। ਇਸ ਸਮੇਂ ਅਜਮੇਰ ਸਿੰਘ ਔਲਖ, ਨਵਦੀਪ ਸਿੰਘ ਬਰਾੜ, ਮਨਿੰਦਰ ਰਾਣਾ, ਲਖਵਿੰਦਰ ਰੂਪ ਨਗਰ, ਕੁਲਦੀਪ ਸਿੰਘ, ਸੰਦੀਪ ਸਿੰਘ ਜਲੰਧਰ, ਰਾਜਬੀਰ ਸਿੰਘ, ਸੰਦੀਪ ਕੌਰ, ਚਾਨਣ ਸਿੰਘ ਤਰਨ ਤਾਰਨ ਸਾਹਿਬ, ਰਣਜੀਤ ਸਿੰਘ ਅੰਮ੍ਰਿਤਸਰ ਸਾਹਿਬ, ਜਸਬੀਰ ਸਿੰਘ ਬਲਜਿੰਦਰ ਸਿੰਘ, ਸੋਢੀ ਫਿਰੋਜ਼ਪੁਰ, ਸੁਖਵੀਰ ਸਿੰਘ, ਸੁਖਪਾਲ ਸਿੰਘ ਮੋਗਾ ਆਦਿ ਸਾਥੀ ਹਜ਼ਾਰ ਸਨ।
Ad Position 22
No active advertisement
ਪਿਛਲੀ ਖ਼ਬਰ ਅਜੀਤਵਾਲ ਕਾਲਜ ਵਿਖੇ ਅਧਿਆਪਕ ਦਿਵਸ ਮਨਾਇਆ ਅਗਲੀ ਖ਼ਬਰ ਆਲ ਇੰਡੀਆ ਵਾਲਮੀਕਿ ਸਭਾ ਵਲੋਂ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਦਾ ਜਨਮ ਦਿਹਾੜਾ ਮਨਾਇਆ
Ad Position 24