09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਅਜੀਤਵਾਲ ਕਾਲਜ ਵਿਖੇ ਅਧਿਆਪਕ ਦਿਵਸ ਮਨਾਇਆ

ਅਜੀਤਵਾਲ, 9 ਸਤੰਬਰ (ਹਰਦੇਵ ਸਿੰਘ ਮਾਨ)-ਲਾਲਾ ਲਾਜਪਤ ਰਾਏ ਮੈਮੋਰੀਅਲ ਗਰੁੱਪ ਆਫ ਕਾਲਜ ਅਜੀਤਵਾਲ ਵਿਖੇ ਅਧਿਆਪਕ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ| ਇਸ ਮੌਕੇ ਸੰਸਥਾ ਦੇ ਡਾਇਰੈਕਟਰ ਡਾ. ਚਮਨ ਲਾਲ ਸਚਦੇਵਾ ਅਤੇ ਸਟਾਫ ਨੇ ਸ਼ਮ੍ਹਾ ਰੌਸ਼ਨ ਕਰਨ ਅਤੇ ਕੇਕ ਕੱਟਣ ਉਪਰੰਤ ਡਾ.

Ad Position 21
repet_subhas-goyals [Copy P29]
ਅਜੀਤ ਡੈਸਕ 10-09-2026
ਅਜੀਤਵਾਲ, 9 ਸਤੰਬਰ (ਹਰਦੇਵ ਸਿੰਘ ਮਾਨ)-ਲਾਲਾ ਲਾਜਪਤ ਰਾਏ ਮੈਮੋਰੀਅਲ ਗਰੁੱਪ ਆਫ ਕਾਲਜ ਅਜੀਤਵਾਲ ਵਿਖੇ ਅਧਿਆਪਕ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ| ਇਸ ਮੌਕੇ ਸੰਸਥਾ ਦੇ ਡਾਇਰੈਕਟਰ ਡਾ. ਚਮਨ ਲਾਲ ਸਚਦੇਵਾ ਅਤੇ ਸਟਾਫ ਨੇ ਸ਼ਮ੍ਹਾ ਰੌਸ਼ਨ ਕਰਨ ਅਤੇ ਕੇਕ ਕੱਟਣ ਉਪਰੰਤ ਡਾ. ਰਾਧਾ ਕ੍ਰਿਸ਼ਨ ਅਤੇ ਅਟਲ ਬਿਹਾਰੀ ਵਾਜਪਾਈ ਦੀਆਂ ਹਾਜ਼ਰ ਜੁਆਬੀਆਂ ਦਾ ਵੇਰਵਾ ਦਿੰਦਿਆਂ ਵਿਦਿਆਰਥੀਆਂ ਨੂੰ ਸੋਚ ਸਮਝ ਅਤੇ ਸ਼ਾਂਤ ਮਨ ਨਾਲ ਵਾਰਤਾਲਾਪ ਕਰਨ ਲਈ ਪ੍ਰੇਰਿਆ। ਮੈਡਮ ਸ਼ਰਨਪ੍ਰੀਤ ਕੌਰ ਨੇ ਜ਼ਿੰਦਗੀ ਦੀ ਕਾਮਯਾਬੀ ਲਈ ਮਿਹਨਤ ਦੀ ਵਿਧੀ ਸਮਝਾ ਕੇ ਆਪਣੇ ਵਿਚਾਰ ਸਾਂਝੇ ਕੀਤੇ। ਮੈਡਮ ਦਿਲਪ੍ਰੀਤ ਕੌਰ ਨੇ ਕਿਹਾ ਕਿ ਡਾ. ਰਾਧਾ ਕ੍ਰਿਸ਼ਨ ਚਾਹੁੰਦੇ ਸਨ ਕਿ ਹਰ ਕੰਮ ਰਾਸ਼ਟਰ ਹਿਤ ਵਿਚ ਹੋਣਾ ਚਾਹੀਦਾ ਹੈ| ਲੈਕਚਰਾਰ ਹਰਮੇਲ ਸਿੰਘ ਨੇ ਵਿਦਿਆਰਥੀਆਂ ਨੂੰ ਸਵੈ-ਵਿਸ਼ਵਾਸ ਨਾਲ ਮਿਹਨਤ ਅਤੇ ਸਮੇਂ ਸਿਰ ਕੰਮ ਕਰਨ ਲਈ ਪ੍ਰੇਰਿਆ। ਅਧਿਆਪਕ ਸੁਖਜਿੰਦਰ ਸਿੰਘ ਅਤੇ ਇਕਬਾਲ ਸਿੰਘ ਨੇ ਸਮੇਂ ਦੀ ਲੋੜ ਅਨੁਸਾਰ ਹੁਨਰਮੰਦ ਬਣ ਕੇ ਸੋਲਰ ਪੈਨਲ ਅਤੇ ਬੈਟਰੀ ਵਾਲੇ ਵਾਹਨਾਂ ਦੀ ਸਿਖਲਾਈ ਲੈ ਕੇ ਖੁਦ ਦਾ ਕੰਮ ਸ਼ੁਰੂ ਕਰਨ ਬਾਰੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਸਬ-ਡਵੀਜ਼ਨ ਬਾਘਾ ਪੁਰਾਣਾ ਦੀ ਮੀਟਿੰਗ ਅਗਲੀ ਖ਼ਬਰ ਐਸੋਸੀਏਟ ਟੀਚਰ ਸਪੈਸ਼ਲ ਕਾਡਰ ’ਤੇ ਵੀ ਡੀ.ਏ. ਲਾਗੂ ਕਰੇ ਸਰਕਾਰ-ਬੱਡੂਵਾਲ
Ad Position 24