09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਲੁਧਿਆਣਾ ’ਚ ਬਾਬਾ ਸਾਹਿਬ ਦੇ ਬੁੱਤ ਨਾਲ ਛੇੜਛਾੜ ਦੀ ਘਟਨਾ ਦੀ ਵਾਲਮੀਕਿ ਸਭਾ ਮੋਗਾ ਅਤੇ ਪਰਜਾਪਤੀ ਨੌਜਵਾਨ ਸਭਾ ਵਲੋਂ ਨਿੰਦਾ

ਦੋਸ਼ੀਆਂ ‘ ਤੇ ਪੁਲਿਸ ਤੋਂ ਮਿਸਾਲੀ ਕਾਰਵਾਈ ਦੀ ਮੰਗ ਮੋਗਾ, 9 ਸਤੰਬਰ (ਸੁਰਿੰਦਰਪਾਲ ਸਿੰਘ)-ਵਾਲਮੀਕਿ ਸਭਾ (ਰਜਿ: 69) ਮੋਗਾ ਦੇ ਪ੍ਰਧਾਨ ਅਰੁਣ ਬੋਹਤ, ਸੁਖਪਾਲ ਸੋਦਾ ਪ੍ਰਧਾਨ ਦਫ਼ਤਰੀ ਕਰਮਚਾਰੀ ਯੂਨੀਅਨ ਨਗਰ ਨਿਗਮ ਮੋਗਾ, ਮਹਿੰਦਰ ਕੁਮਾਰ ਪ੍ਰਧਾਨ ਪਰਜਾਪਤੀ ਨੌਜਵਾਨਾਂ ਸਭਾ ਰਜਿ: ਮੋਗਾ, ਅਰਜੁਨ ਕੁਮਾਰ ਜ਼ਿਲ੍ਹਾ ਪ੍ਰਧਾਨ ਆਦਿ ਧਰਮ ਸਮਾਜ ਮੋਗਾ, ਸੂਰਜ ਜਾਦੂ ਪ੍ਰਧਾਨ ਭਾਵਾਧਸ ਮੋਗਾ ਦੀ ਅਗਵਾਈ ਹੇਠ ਨਗਰ ਨਿਗਮ ਮੋਗਾ ਵਿਖੇ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਲੁਧਿਆਣਾ ਵਿਖੇ ਭਾਰਤੀ ਸੰਵਿਧਾਨ ਦੇ ਰਚੇਤਾ ਬਾਬਾ ਸਾਹਿਬ ਡਾ. ਬੀ.

Ad Position 21
repet_subhas-goyals [Copy P29]
ਅਜੀਤ ਡੈਸਕ 10-09-2026
ਦੋਸ਼ੀਆਂ ‘ ਤੇ ਪੁਲਿਸ ਤੋਂ ਮਿਸਾਲੀ ਕਾਰਵਾਈ ਦੀ ਮੰਗ ਮੋਗਾ, 9 ਸਤੰਬਰ (ਸੁਰਿੰਦਰਪਾਲ ਸਿੰਘ)-ਵਾਲਮੀਕਿ ਸਭਾ (ਰਜਿ: 69) ਮੋਗਾ ਦੇ ਪ੍ਰਧਾਨ ਅਰੁਣ ਬੋਹਤ, ਸੁਖਪਾਲ ਸੋਦਾ ਪ੍ਰਧਾਨ ਦਫ਼ਤਰੀ ਕਰਮਚਾਰੀ ਯੂਨੀਅਨ ਨਗਰ ਨਿਗਮ ਮੋਗਾ, ਮਹਿੰਦਰ ਕੁਮਾਰ ਪ੍ਰਧਾਨ ਪਰਜਾਪਤੀ ਨੌਜਵਾਨਾਂ ਸਭਾ ਰਜਿ: ਮੋਗਾ, ਅਰਜੁਨ ਕੁਮਾਰ ਜ਼ਿਲ੍ਹਾ ਪ੍ਰਧਾਨ ਆਦਿ ਧਰਮ ਸਮਾਜ ਮੋਗਾ, ਸੂਰਜ ਜਾਦੂ ਪ੍ਰਧਾਨ ਭਾਵਾਧਸ ਮੋਗਾ ਦੀ ਅਗਵਾਈ ਹੇਠ ਨਗਰ ਨਿਗਮ ਮੋਗਾ ਵਿਖੇ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਲੁਧਿਆਣਾ ਵਿਖੇ ਭਾਰਤੀ ਸੰਵਿਧਾਨ ਦੇ ਰਚੇਤਾ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਦੇ ਬੁੱਤ ਨਾਲ ਕੀਤੀ ਗਈ ਛੇੜਛਾੜ ਦੀ ਘਟਨਾ ਨੂੰ ਲੈ ਕੇ ਸਮਾਜਿਕ ਆਗੂ ਪ੍ਰਧਾਨ ਅਰੁਣ ਬੋਹਤ, ਪ੍ਰਧਾਨ ਸੁਖਪਾਲ ਸੋਦਾ, ਪ੍ਰਧਾਨ ਮਹਿੰਦਰ ਕੁਮਾਰ, ਪ੍ਰਧਾਨ ਸੂਰਜ ਜਾਦੂ, ਪ੍ਰਧਾਨ ਅਰਜੁਨ ਕੁਮਾਰ ਨੇ ਗੰਭੀਰ ਚਿੰਤਾ ਪ੍ਰਗਟਾਉਂਦਿਆਂ ਇਸ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕੀਤੀ। ਰੋਸ ਜ਼ਾਹਿਰ ਕਰਦਿਆਂ ਅਰੁਣ ਬੋਹਤ ਅਤੇ ਸੁਖਪਾਲ ਸੋਦਾ, ਮਹਿੰਦਰ ਕੁਮਾਰ, ਅਰਜੁਨ ਕੁਮਾਰ, ਸੂਰਜ ਜਾਦੂ ਨੇ ਕਿਹਾ ਕਿ ਬਾਬਾ ਸਾਹਿਬ ਜੀ ਦੇ ਬੁੱਤ ਦਾ ਅਪਮਾਨ ਕਰਨ ਦੀ ਇਹ ਹਰਕਤ ਬੇਹੱਦ ਮੰਦਭਾਗੀ ਅਤੇ ਨਿੰਦਣਯੋਗ ਹੈ। ਆਗੂਆਂ ਨੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਬੁੱਤ ਨਾਲ ਛੇੜਛਾੜ ਕਰਨ ਵਾਲੇ ਸ਼ਰਾਰਤੀ ਅਨਸਰਾਂ ਦੇ ਨਾਲ-ਨਾਲ ਸਬੂਤ ਮਿਟਾਉਣ ਦੀ ਕੋਸ਼ਿਸ਼ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਵੀ ਤੁਰੰਤ ਅਤੇ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਸੂਬੇ ਦੀ ਅਸਲ ਖ਼ੁਸ਼ਹਾਲੀ ਲਈ ਲੋਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣਗੇ-ਪ੍ਰਧਾਨ ਸੀਰਾ ਖੋਸਾ ਅਗਲੀ ਖ਼ਬਰ ਮੈਕਰੋ ਗਲੋਬਲ ਇਮੀਗ੍ਰੇਸ਼ਨ ਤੇ ਆਇਲਟਸ ਸੰਸਥਾ ਹੋ ਰਹੀ ਵਰਦਾਨ ਸਾਬਤ-ਡੱਲਾ
Ad Position 24