ਅਵਤਾਰ ਸਿੰਘ ਨੱਥੋਕੇ ਨੂੰ ਸੀਨੀਅਰ ਉਪ ਪ੍ਰਧਾਨ ਬਣਨ ’ਤੇ ਜਥੇਦਾਰ ਮਾਹਲਾ ਨੇ ਕੀਤਾ ਸਨਮਾਨਿਤ
ਬਾਘਾ ਪੁਰਾਣਾ, 12 ਸਤੰਬਰ (ਟਿੰਕੂ ਕਾਠਪਾਲ)-ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਬਾਘਾ ਪੁਰਾਣਾ ਤੋਂ ਅਵਤਾਰ ਸਿੰਘ ਨੱਥੋਕੇ ਨੂੰ ਜ਼ਿਲ੍ਹਾ ਮੋਗਾ ਐਸ. ਸੀ.
ਬਾਘਾ ਪੁਰਾਣਾ, 12 ਸਤੰਬਰ (ਟਿੰਕੂ ਕਾਠਪਾਲ)-ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਬਾਘਾ ਪੁਰਾਣਾ ਤੋਂ ਅਵਤਾਰ ਸਿੰਘ ਨੱਥੋਕੇ ਨੂੰ ਜ਼ਿਲ੍ਹਾ ਮੋਗਾ ਐਸ.ਸੀ. ਵਿੰਗ ਦਾ ਸੀਨੀਅਰ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਅਵਤਾਰ ਸਿੰਘ ਨੱਥੋਕੇ ਦੀ ਨਿਯੁਕਤੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਦੇ ਮੈਂਬਰ ਅਤੇ ਹਲਕਾ ਬਾਘਾ ਪੁਰਾਣਾ ਦੇ ਇੰਚਾਰਜ ਜਥੇਦਾਰ ਤੀਰਥ ਸਿੰਘ ਮਾਹਲਾ ਅਤੇ ਜ਼ਿਲ੍ਹਾ ਮੋਗਾ ਐਸ.ਸੀ. ਵਿੰਗ ਦੇ ਪ੍ਰਧਾਨ ਰਣਧੀਰ ਸਿੰਘ ਥਰਾਜ ਵਲੋਂ ਅਵਤਾਰ ਸਿੰਘ ਨੱਥੋਕੇ ਨੂੰ ਸਿਰੋਪਾਉ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਵ-ਨਿਯੁਕਤ ਆਗੂ ਅਵਤਾਰ ਸਿੰਘ ਨੱਥੋਕੇ ਨੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਇਮਾਨਦਾਰੀ ਅਤੇ ਮਿਹਨਤ ਨਾਲ ਨਿਭਾਉਣਗੇ। ਇਸ ਮੌਕੇ ਸੁਖਜੀਤ ਸਿੰਘ ਮਾਹਲਾ, ਜਸਪ੍ਰੀਤ ਸਿੰਘ ਮਾਹਲਾ, ਸਰਕਲ ਪ੍ਰਧਾਨ ਹਰਮੇਸ਼ ਸਿੰਘ ਮੇਸੀ, ਜੋਗਿੰਦਰ ਸਿੰਘ ਗੋਰਾ ਸਰਪੰਚ ਸੰਗਤਪੁਰਾ, ਪਿਆਰਾ ਸਿੰਘ ਨੰਬਰਦਾਰ ਸ਼ਹਿਰੀ ਪ੍ਰਧਾਨ, ਅਮਨਜੀਤ ਸਿੰਘ, ਹਰਬੰਸ ਸਿੰਘ ਲਧਾਈਕੇ ਸਰਕਲ ਪ੍ਰਧਾਨ, ਗੁਰਮੀਤ ਸਿੰਘ, ਜਸਕਰਨ ਸਿੰਘ, ਹਰਮੰਦਰ ਸਿੰਘ, ਕੈਪਟਨ ਜਸਬੀਰ ਸਿੰਘ, ਨਿਰਮਲ ਸਿੰਘ ਸਰਕਲ ਪ੍ਰਧਾਨ ਅਤੇ ਸ਼ਿੰਦਾ ਖਾਨ ਲੰਗੇਆਣਾ ਆਦਿ ਨੇ ਅਵਤਾਰ ਸਿੰਘ ਨੱਥੋਕੇ ਨੂੰ ਨਵੀਂ ਜ਼ਿੰਮੇਵਾਰੀ ਮਿਲਣ ’ਤੇ ਵਧਾਈ ਦਿੱਤੀ।