13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਬਿਜਲੀ ਦੇ ਲੰਬੇ ਕੱਟਾਂ ਦੇ ਵਿਰੁੱਧ ਕਿਸਾਨਾਂ ਵਲੋਂ ਪਾਵਰ ਗਰਿੱਡ ਡਗਰੂ ਦਾ ਘਿਰਾਓ

ਮੋਗਾ, 12 ਸਤੰਬਰ (ਸੁਰਿੰਦਰਪਾਲ ਸਿੰਘ)-ਮੋਗਾ ਦੇ ਬਲਾਕ-2 ਦੇ ਖੇਤਾਂ ਵਿਚ ਝੋਨੇ ਸੁੱਕਣੇ ਸ਼ੁਰੂ ਹੋ ਗਏ ਕਿਉਂਕਿ ਪਿਛਲੇ ਦਿਨਾਂ ਤੋਂ ਖੇਤਾਂ ਵਾਲੀ ਲਾਈਟ ਨੂੰ ਬਹੁਤ ਕੱਟ ਲੱਗਣ ਕਰ ਕੇ 2 ਘੰਟੇ ਹੀ ਲਾਈਟ ਆ ਰਹੀ ਹੈ ਜਿਸ ਕਰ ਕੇ ਇਲਾਕੇ ਵਿਚ ਸੋਕੇ ਵਰਗੇ ਹਾਲਾਤ ਹੋ ਗਏ ਹਨ। ਕੁਝ ਦਿਨ ਪਹਿਲਾਂ ਮੋਗਾ ਫ਼ਿਰੋਜ਼ਪੁਰ ਰੋਡ ਉੱਪਰ ਧਰਨਾ ਦਿੱਤਾ ਸੀ ਜੋ ਕਿ ਪ੍ਰਸ਼ਾਸਨ ਨੇ ਭਰੋਸਾ ਦੇ ਕੇ ਧਰਨਾ ਚੁਕਵਾਇਆ ਸੀ ਪਰ ਫਿਰ ਵੀ ਖੇਤਾਂ ਵਾਲੀ ਲਾਈਟ ਬਹਾਲ ਨਹੀਂ ਕੀਤੀ ਗਈ ਜੋ ਕਿ 7 ਦਿਨ ਦੇ ਵੱਡੇ ਸੋਕੇ ਤੋਂ ਬਾਅਦ ਝੋਨੇ ਖ਼ਰਾਬ ਹੋ ਰਹੇ ਹਨ ਜਿਸ ਤੋਂ ਮਜਬੂਰ ਹੋ ਕਿਸਾਨਾਂ ਮਜ਼ਦੂਰਾਂ ਨੇ ਡਗਰੂ ਗਰਿੱਡ ਦਾ ਘਿਰਾਓ ਕੀਤਾ ਅਤੇ ਕਿਸਾਨਾਂ ਨੇ ਕਿਰਤੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਅਗਵਾਈ ਵਿਚ ਧਰਨਾ ਲਾ ਦਿੱਤਾ।

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਮੋਗਾ, 12 ਸਤੰਬਰ (ਸੁਰਿੰਦਰਪਾਲ ਸਿੰਘ)-ਮੋਗਾ ਦੇ ਬਲਾਕ-2 ਦੇ ਖੇਤਾਂ ਵਿਚ ਝੋਨੇ ਸੁੱਕਣੇ ਸ਼ੁਰੂ ਹੋ ਗਏ ਕਿਉਂਕਿ ਪਿਛਲੇ ਦਿਨਾਂ ਤੋਂ ਖੇਤਾਂ ਵਾਲੀ ਲਾਈਟ ਨੂੰ ਬਹੁਤ ਕੱਟ ਲੱਗਣ ਕਰ ਕੇ 2 ਘੰਟੇ ਹੀ ਲਾਈਟ ਆ ਰਹੀ ਹੈ ਜਿਸ ਕਰ ਕੇ ਇਲਾਕੇ ਵਿਚ ਸੋਕੇ ਵਰਗੇ ਹਾਲਾਤ ਹੋ ਗਏ ਹਨ। ਕੁਝ ਦਿਨ ਪਹਿਲਾਂ ਮੋਗਾ ਫ਼ਿਰੋਜ਼ਪੁਰ ਰੋਡ ਉੱਪਰ ਧਰਨਾ ਦਿੱਤਾ ਸੀ ਜੋ ਕਿ ਪ੍ਰਸ਼ਾਸਨ ਨੇ ਭਰੋਸਾ ਦੇ ਕੇ ਧਰਨਾ ਚੁਕਵਾਇਆ ਸੀ ਪਰ ਫਿਰ ਵੀ ਖੇਤਾਂ ਵਾਲੀ ਲਾਈਟ ਬਹਾਲ ਨਹੀਂ ਕੀਤੀ ਗਈ ਜੋ ਕਿ 7 ਦਿਨ ਦੇ ਵੱਡੇ ਸੋਕੇ ਤੋਂ ਬਾਅਦ ਝੋਨੇ ਖ਼ਰਾਬ ਹੋ ਰਹੇ ਹਨ ਜਿਸ ਤੋਂ ਮਜਬੂਰ ਹੋ ਕਿਸਾਨਾਂ ਮਜ਼ਦੂਰਾਂ ਨੇ ਡਗਰੂ ਗਰਿੱਡ ਦਾ ਘਿਰਾਓ ਕੀਤਾ ਅਤੇ ਕਿਸਾਨਾਂ ਨੇ ਕਿਰਤੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਅਗਵਾਈ ਵਿਚ ਧਰਨਾ ਲਾ ਦਿੱਤਾ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਜਿੰਦਰ ਸਿੰਘ ਘੱਲ ਕਲਾਂ, ਤੀਰਥਵਿੰਦਰ ਸਿੰਘ ਘੱਲ ਕਲਾਂ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਲਵਜੀਤ ਸਿੰਘ ਦੱਦਾਹੂਰ , ਜੁਗਰਾਜ ਸਿੰਘ ਦੱਦਾਹੂਰ, ਪ੍ਰਭਜੋਤ ਸਿੰਘ ਭੇਖਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕੁਲਜਿੰਦਰ ਸਿੰਘ ਘੱਲ ਕਲਾਂ, ਬਲਾਕ ਸੰਮਤੀ ਮੈਂਬਰ ਹਰਪ੍ਰੀਤ ਸਿੰਘ ਘੱਲ ਕਲਾਂ ਨੇ ਅਗਵਾਈ ਕਰਦੇ ਹੋਏ ਕਿਹਾ ਕਿ ਸ਼ਹਿਰੀ ਇਲਾਕੇ ਵਿਚ ਕੱਟ ਲਗਾ ਕੇ ਸਾਨੂੰ 8 ਘੰਟੇ ਨਿਰਵਿਘਨ ਸਪਲਾਈ ਦਿੱਤੀ ਜਾਵੇ ਅਤੇ ਰਹਿੰਦੀ ਬਕਾਇਆ ਸਪਲਾਈ ਦਿੱਤੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਵਲੋਂ ਹਲਕਾ ਮੋਗਾ ਦੀਆਂ 25 ਮੁਟਿਆਰਾਂ ਨੂੰ ਆਂਗਣਵਾੜੀ ਵਰਕਰ ਤੇ ਹੈਲਪਰ ਦੇ ਨਿਯੁਕਤੀ ਪ... ਅਗਲੀ ਖ਼ਬਰ ਸੋਸ਼ਲ ਵੈੱਲਫੇਅਰ ਕਲੱਬ ਮੋਗਾ ਨੇ ਚਰਚ ਕੰਪਾਊਂਡ ਤੇ ਮੇਨ ਚੌਕ ਮੋਗਾ ਵਿਚ ਲਗਾਏ ਬੂਟੇ-ਪ੍ਰਧਾਨ ਓ.ਪੀ. ਕੁਮਾਰ
Ad Position 24