18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਛੇਵਾਂ ਰਾਸ਼ਟਰੀ ਫਾਰਮਾਕੋ ਵਿਜੀਲੈਂਸ ਹਫ਼ਤਾ ਮਨਾਇਆ

ਮੋਗਾ, 17 ਸਤੰਬਰ (ਸੁਰਿੰਦਰਪਾਲ ਸਿੰਘ)- ਰਾਜ ਦੀ ਪ੍ਰਮੁੱਖ ਸਿੱਖਿਆ ਸੰਸਥਾ ਆਈ. ਐਸ.

Ad Position 21
No active advertisement
ਅਜੀਤ ਡੈਸਕ 18-09-2026
ਮੋਗਾ, 17 ਸਤੰਬਰ (ਸੁਰਿੰਦਰਪਾਲ ਸਿੰਘ)- ਰਾਜ ਦੀ ਪ੍ਰਮੁੱਖ ਸਿੱਖਿਆ ਸੰਸਥਾ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਵਿਖੇ ਛੇਵਾਂ ਰਾਸ਼ਟਰੀ ਫਾਰਮਾਕੋ ਵਿਜੀਲੈਂਸ ਹਫ਼ਤਾ ਮਨਾਇਆ ਗਿਆ। ਹਫ਼ਤੇ ਦਾ ਸ਼ੁੱਭ ਅਰੰਭ ਸੰਸਥਾ ਦੇ ਡਾਇਰੈਕਟਰ ਡਾ. ਜੀ.ਡੀ. ਗੁਪਤਾ, ਡਾ. ਸੌਰਭ ਕੋਸੇ, ਡਾ. ਸਿਧਾਰਥ ਮਹਿਨ, ਡਾ. ਸੰਤ ਕੁਮਾਰ ਵਰਮਾ, ਡਾ. ਬਾਲਕ ਦਾਸ, ਡਾ. ਭੀਮਾਕਿਰਣ, ਡਾ. ਮਾਧਵ ਦਿਵੇਦੀ ਅਤੇ ਡਾ. ਮੁਹੰਮਦ ਹਨੀਫ਼ ਵਲੋਂ ਸਾਂਝੇ ਤੌਰ ‘ਤੇ ਜੋਤੀ ਪ੍ਰਚੰਡ ਕਰ ਕੇ ਕੀਤਾ ਗਿਆ। ਕੋਆਰਡੀਨੇਟਰ ਅਤੇ ਹੈੱਡ, ਡਿਪਾਰਟਮੈਂਟ ਆਫ਼ ਫਾਰਮ.ਡੀ. ਡਾ. ਸੌਰਭ ਕੋਸੇ ਨੇ ਹਾਜ਼ਰ ਮਹਿਮਾਨਾਂ ਤੇ ਫੈਕਲਟੀ ਮੈਂਬਰਾਂ ਦਾ ਸਵਾਗਤ ਕਰਦਿਆਂ ਛੇਵੇਂ ਰਾਸ਼ਟਰੀ ਫਾਰਮਾਕੋ ਵਿਜੀਲੈਂਸ ਹਫ਼ਤੇ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪੂਰੇ ਸੱਤ ਦਿਨ ਇਸ ਵਿਸ਼ੇ ਨਾਲ ਸਬੰਧਿਤ ਮਾਹਿਰਾਂ ਵਲੋਂ ਵਿਸ਼ੇਸ਼ ਲੈਕਚਰ ਕਰਵਾਏ ਜਾਣਗੇ, ਜਿਨ੍ਹਾਂ ਰਾਹੀਂ ਵਿਦਿਆਰਥੀਆਂ ਨੂੰ ਦਵਾਈਆਂ ਦੀ ਸੁਰੱਖਿਆ ਤੇ ਤਰਕਸੰਗਤ ਵਰਤੋਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਮੌਕੇ ਸੰਸਥਾ ਦੇ ਡਾਇਰੈਕਟਰ ਡਾ. ਜੀ.ਡੀ. ਗੁਪਤਾ ਨੇ ਆਪਣੇ ਸੰਬੋਧਨ ਵਿਚ ਸਾਰਿਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਡਾ. ਗੁਪਤਾ ਨੇ ਕਿਹਾ ਕਿ ਸਾਰੇ ਸਿਹਤ ਖੇਤਰ ਨਾਲ ਜੁੜੇ ਲੋਕਾਂ ਦੀ ਜ਼ਿੰਮੇਵਾਰੀ ਹੈ ਕਿ ਭਾਰਤ ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਦਵਾਈਆਂ ਦੀ ਵਰਤੋਂ ਅਤੇ ਨਿਰਧਾਰਨ ਕੀਤਾ ਜਾਵੇ। ਪ੍ਰੋਗਰਾਮ ਦਾ ਸੰਚਾਲਨ ਡਾ. ਮਾਧਵ ਦਿਵੇਦੀ ਨੇ ਕੀਤਾ, ਜਦ ਕਿ ਕੋਆਰਡੀਨੇਟਰ ਡਾ. ਸੌਰਭ ਕੋਸੇ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਫਾਰਮਾਕੋ ਵਿਜੀਲੈਂਸ ਹਫ਼ਤੇ ਦੇ ਸ਼ੁੱਭ ਅਰੰਭ ਮੌਕੇ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸਕੱਤਰ ਇੰਜ: ਜਨੇਸ਼ ਗਰਗ, ਡਾ. ਮੁਸਕਾਨ ਗਰਗ, ਡਾਇਰੈਕਟਰ ਡਾ. ਜੀ.ਡੀ. ਗੁਪਤਾ ਤੇ ਪ੍ਰਿੰਸੀਪਲ ਡਾ. ਆਰ.ਕੇ. ਨਾਰੰਗ ਨੇ ਵੀ ਸਾਰਿਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਚੇਅਰਮੈਨ ਪ੍ਰਵੀਨ ਗਰਗ ਨੇ ਸੰਸਥਾ ਵਲੋਂ ਹਰ ਤਰ੍ਹਾਂ ਦੀਆਂ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਵਿਚ ਮੈਡੀਕਲ ਡਿਵਾਈਸਿਸ ਸਬੰਧੀ ਵੈਬਿਨਾਰ ਅਗਲੀ ਖ਼ਬਰ ਬਲੂਮਿੰਗ ਬਡਜ਼ ਸਕੂਲ ਵਿਚ ਮਨਾਇਆ ਓਜ਼ੋਨ ਦਿਵਸ ਵਿਦਿਆਰਥੀਆਂ ਨੇ ਓਜ਼ੋਨ ਪਰਤ ਦੀ ਮਹੱਤਤਾ ਅਤੇ ਵਾਤਾਵਰਨ ਸੰਭਾਲ ਦਾ ਦਿੱਤਾ ਸੰ...
Ad Position 24