ਮੋਗਾ-ਕੋਟਕਪੂਰਾ ਹਾਈਵੇ ’ਤੇ ਦੋ ਕਾਰਾਂ ਦੀ ਭਿਆਨਕ ਟੱਕਰ-ਜਾਨੀ ਨੁਕਸਾਨ ਤੋਂ ਬਚਾਅ
ਸਮਾਲਸਰ, 18 ਸਤੰਬਰ (ਗੁਰਜੰਟ ਕਲਸੀ ਲੰਡੇ)-ਅੱਜ ਸ਼ਾਮ 5 ਕੁ ਵਜੇ ਮੋਗਾ ਕੋਟਕਪੂਰਾ ਹਾਈਵੇ ‘ਤੇ ਨੇੜੇ ਹਵੇਲੀ ਸਾਹਮਣੇ ਦੋ ਕਾਰਾਂ ਦੀ ਆਹਮੋ ਸਾਹਮਣੇ ਭਿਆਨਕ ਟੱਕਰ ਹੋ ਗਈ ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਸਥਾਨਕ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਆਪਣੀ ਕਾਰਵਾਈ ਕੀਤੀ।
ਸਮਾਲਸਰ, 18 ਸਤੰਬਰ (ਗੁਰਜੰਟ ਕਲਸੀ ਲੰਡੇ)-ਅੱਜ ਸ਼ਾਮ 5 ਕੁ ਵਜੇ ਮੋਗਾ ਕੋਟਕਪੂਰਾ ਹਾਈਵੇ ‘ਤੇ ਨੇੜੇ ਹਵੇਲੀ ਸਾਹਮਣੇ ਦੋ ਕਾਰਾਂ ਦੀ ਆਹਮੋ ਸਾਹਮਣੇ ਭਿਆਨਕ ਟੱਕਰ ਹੋ ਗਈ ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਸਥਾਨਕ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਆਪਣੀ ਕਾਰਵਾਈ ਕੀਤੀ। ਕੋਟਕਪੂਰਾ ਤੋਂ ਬਾਘਾ ਪੁਰਾਣਾ ਜਾ ਰਹੇ ਧਰਮਿੰਦਰ ਸਿੰਘ ਗੋਨਿਆਣਾ ਨੇ ਦੱਸਿਆ ਕਿ ਉਹ ਆਪਣੀ ਕੀਆ ਸੈਲਟੋਸ ਮੇਕ ਕਾਰ ਨੰਬਰ ਪੀ.ਬੀ. 03 ਬੀ.ਐਨ. 6364 ਰਾਹੀਂ ਆਪਣੇ ਤਿੰਨ ਹੋਰ ਸਾਥੀਆਂ ਨਾਲ ਕੋਟਕਪੂਰਾ ਤੋਂ ਬਾਘਾ ਪੁਰਾਣਾ ਜਾ ਰਿਹਾ ਸੀ। ਜਦ ਉਹ ਸਮਾਲਸਰ ਹਵੇਲੀ ਕੋਲ ਪਹੁੰਚਿਆ ਤਾਂ ਬਾਘਾ ਪੁਰਾਣਾ ਤੋਂ ਕੋਟਕਪੂਰਾ ਆ ਰਹੀ ਤੇਜ਼ ਰਫ਼ਤਾਰ ਕਾਰ ਡੀਜ਼ਾਇਰ ਪੀ.ਬੀ. 79 ਏ 7086 ਨੇ ਉਸ ਦੀ ਕਾਰ ਨਾਲ ਸਿੱਧੀ ਟੱਕਰ ਮਾਰ ਦਿੱਤੀ। ਧਰਮਿੰਦਰ ਸਿੰਘ ਦੇ ਕਹਿਣ ਅਨੁਸਾਰ ਉਸ ਡਰਾਈਵਰ ਨੇ ਕੋਈ ਨਸ਼ਾ ਕੀਤਾ ਹੋਇਆ ਸੀ ਅਤੇ ਇਕ ਬੱਚਾ ਜੋ ਕਿ ਮੂਹਰਲੀ ਸੀਟ ‘ਤੇ ਸੀ, ਸਮੇਤ ਤਿੰਨ ਵਿਅਕਤੀਆਂ ਨਾਲ ਅਣਗਹਿਲੀ ਨਾਲ ਕਾਰ ਚਲਾ ਰਿਹਾ ਸੀ। ਟੱਕਰ ਮਗਰੋਂ ਉਸ ਨੇ ਕਾਰ ਵਿਚੋਂ ਕੋਈ ਨਸ਼ੀਲਾ ਪਦਾਰਥ ਕੱਢਿਆ ਤੇ ਬੱਚੇ ਸਮੇਤ ਸਾਥੀਆਂ ਨਾਲ ਇਥੋਂ ਚਲਾ ਗਿਆ। ਉਸ ਸਮੇਂ ਉਸ ਨੂੰ ਕੋਈ ਹੋਸ਼ ਨਹੀਂ ਸੀ। ਕਿਸੇ ਵੀ ਵਿਅਕਤੀ ਦੇ ਕੋਈ ਸੱਟ ਦਾ ਨਿਸ਼ਾਨ ਨਹੀਂ ਸੀ। ਸਥਾਨਕ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਟ੍ਰੈਫਿਕ ਨਿਰਵਿਘਨ ਚਾਲੂ ਕੀਤਾ।