19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਪੂਜਾ ਅਰਚਨਾ ਕਰ ਕੇ ਕੀਤੀ ਗਣਪਤੀ ਭਗਵਾਨ ਦੀ ਅਰਾਧਨਾ-ਹਰੀਕੇ ਪੱਤਣ ਵਿਖੇ ਕੀਤਾ ਮੂਰਤੀ ਵਿਸਰਜਨ

ਮੋਗਾ, 18 ਸਤੰਬਰ (ਸੁਰਿੰਦਰਪਾਲ ਸਿੰਘ)-ਮੋਗਾ ਦੇ ਕੂਲਰ ਨਗਰ ਵਿਚ ਮੁਹੱਲਾ ਨਿਵਾਸੀਆਂ ਵਲੋਂ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਗਣਪਤੀ ਮਹਾਂਉਤਸਵ ਦਾ ਆਯੋਜਨ ਕੀਤਾ ਗਿਆ। ਮਹਾਂਉਤਸਵ ਦਾ ਸ਼ੁੱਭ ਅਰੰਭ ਆਚਾਰੀਆ ਸੁਨੀਲ ਸ਼ਾਸਤਰੀ ਦੀ ਅਗਵਾਈ ਹੇਠ ਵਿਧੀਵਤ ਪੂਜਾ ਅਰਚਨਾ ਕਰ ਕੇ ਗਣਪਤੀ ਭਗਵਾਨ ਦੀ ਮੂਰਤੀ ਸਥਾਪਿਤ ਕਰ ਕੇ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 19-09-2026
ਮੋਗਾ, 18 ਸਤੰਬਰ (ਸੁਰਿੰਦਰਪਾਲ ਸਿੰਘ)-ਮੋਗਾ ਦੇ ਕੂਲਰ ਨਗਰ ਵਿਚ ਮੁਹੱਲਾ ਨਿਵਾਸੀਆਂ ਵਲੋਂ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਗਣਪਤੀ ਮਹਾਂਉਤਸਵ ਦਾ ਆਯੋਜਨ ਕੀਤਾ ਗਿਆ। ਮਹਾਂਉਤਸਵ ਦਾ ਸ਼ੁੱਭ ਅਰੰਭ ਆਚਾਰੀਆ ਸੁਨੀਲ ਸ਼ਾਸਤਰੀ ਦੀ ਅਗਵਾਈ ਹੇਠ ਵਿਧੀਵਤ ਪੂਜਾ ਅਰਚਨਾ ਕਰ ਕੇ ਗਣਪਤੀ ਭਗਵਾਨ ਦੀ ਮੂਰਤੀ ਸਥਾਪਿਤ ਕਰ ਕੇ ਕੀਤਾ ਗਿਆ। ਮੂਰਤੀ ਸਥਾਪਨਾ ਉਪਰੰਤ ਜੋਤੀ ਪ੍ਰਚੰਡ ਕਰ ਕੇ ਗਣਪਤੀ ਭਗਵਾਨ ਦੀ ਆਰਤੀ ਅਤੇ ਪੂਜਾ ਅਰਚਨਾ ਕੀਤੀ ਗਈ। ਇਸ ਮੌਕੇ ਸਮਾਜ ਸੇਵੀ ਆਦਰਸ਼ ਮਿੱਤਰ ਸੂਦ, ਸਮਾਜ ਸੇਵੀ ਹਿਤੇਸ਼ ਸੂਦ, ਸ਼ੀਤਲ ਸੂਦ, ਰਮਨ ਸੂਦ, ਪੂਨਮ ਸੂਦ, ਰਿਤੇਸ਼ ਸੂਦ, ਗੀਤਾ ਸੂਦ ਸਮੇਤ ਵੱਡੀ ਗਿਣਤੀ ਵਿਚ ਮੁਹੱਲਾ ਨਿਵਾਸੀਆਂ ਨੇ ਗਣਪਤੀ ਭਗਵਾਨ ਦੀ ਪੂਜਾ ਅਰਚਨਾ ਵਿਚ ਭਾਗ ਲਿਆ। ਸ਼ਰਧਾਲੂਆਂ ਨੇ ਗਣਪਤੀ ਭਗਵਾਨ ਅੱਗੇ ਪਰਿਵਾਰ ਅਤੇ ਸਮਾਜ ਦੀ ਸੁੱਖ-ਸਮ੍ਰਿੱਧੀ, ਸ਼ਾਂਤੀ ਅਤੇ ਵਿਘਨਾਂ ਦੇ ਨਿਵਾਰਨ ਲਈ ਪ੍ਰਾਰਥਨਾ ਕੀਤੀ। ਸਮਾਜ ਸੇਵੀ ਹਿਤੇਸ਼ ਸੂਦ ਅਤੇ ਸ਼ੀਤਲ ਸੂਦ ਨੇ ਦੱਸਿਆ ਕਿ ਗਣਪਤੀ ਮਹਾਂਉਤਸਵ ਦੌਰਾਨ ਸ਼ਰਧਾਲੂਆਂ ਵਲੋਂ ਸ਼ਰਧਾ ਅਤੇ ਭਗਤੀ ਨਾਲ ਪੂਜਾ ਅਰਚਨਾ ਦੇ ਨਾਲ ਭਜਨ ਸੰਧਿਆ ਦਾ ਆਯੋਜਨ ਵੀ ਕੀਤਾ ਗਿਆ। ਮਹਾਂਉਤਸਵ ਦੀ ਸਮਾਪਤੀ ਮੌਕੇ ਗਣਪਤੀ ਭਗਵਾਨ ਦੀ ਮੂਰਤੀ ਨੂੰ ਸ਼ਰਧਾ ਪੂਰਵਕ ਹਰੀਕੇ ਪੱਤਣ ਲਿਜਾ ਕੇ ਵਿਧੀਵਤ ਵਿਸਰਜਨ ਕੀਤਾ ਗਿਆ। ਇਸ ਮੌਕੇ ਸ਼ਰਧਾਲੂਆਂ ਨੇ ਗਣਪਤੀ ਭਗਵਾਨ ਦੀ ਆਰਤੀ ਕੀਤੀ ਅਤੇ ਪੂਜਾ ਅਰਚਨਾ ਉਪਰੰਤ ਹਾਜ਼ਰ ਸ਼ਰਧਾਲੂਆਂ ਨੂੰ ਪ੍ਰਸਾਦ ਵੰਡਿਆ ਗਿਆ।
Ad Position 22
No active advertisement
ਪਿਛਲੀ ਖ਼ਬਰ ‘ਖੇਡਾਂ ਵਤਨ ਪੰਜਾਬ ਦੀਆਂ-2026’ ਦੇ ਬਲਾਕ ਪੱਧਰੀ ਮੁਕਾਬਲੇ ਸਫਲਤਾਪੂਰਵਕ ਸਮਾਪਤ ਅਗਲੀ ਖ਼ਬਰ ਮੋਗਾ-ਕੋਟਕਪੂਰਾ ਹਾਈਵੇ ’ਤੇ ਦੋ ਕਾਰਾਂ ਦੀ ਭਿਆਨਕ ਟੱਕਰ-ਜਾਨੀ ਨੁਕਸਾਨ ਤੋਂ ਬਚਾਅ
Ad Position 24