ਗੁਰਮਤਿ ਰਾਗੀ ਗ੍ਰੰਥੀ ਸਭਾ ਦੀ ਮੀਟਿੰਗ ਮੋਗਾ ਵਿਖੇ ਹੋਈ
ਮੋਗਾ, 22 ਸਤੰਬਰ (ਸੁਰਿੰਦਰਪਾਲ ਸਿੰਘ)-ਗੁਰਮਤਿ ਰਾਗੀ ਗ੍ਰੰਥੀ ਸਭਾ ਮੋਗਾ ਵਲੋਂ ਕੀਤੀ ਗਈ ਮੀਟਿੰਗ ਦੌਰਾਨ ਧਰਮਕੋਟ ਸਰਕਲ ਦਾ ਗਠਨ ਕੀਤਾ ਗਿਆ। ਇਸ ਮੌਕੇ ਪੰਜਾਬ ਪ੍ਰਧਾਨ ਰਣਜੀਤ ਸਿੰਘ ਸਿੰਘਾਂਵਾਲਾ, ਸਰਪ੍ਰਸਤ ਬਲਰਾਜ ਸਿੰਘ, ਜ਼ਿਲ੍ਹਾ ਪ੍ਰਧਾਨ ਸੁਖਪਾਲ ਸਿੰਘ, ਸ਼ਹਿਰੀ ਪ੍ਰਧਾਨ ਜਤਿੰਦਰ ਸਿੰਘ ਅਤੇ ਬਲਜੀਤ ਸਿੰਘ ਮੋਗਾ ਦੀ ਅਗਵਾਈ ਹੇਠ ਨਵੀਂ ਕਮੇਟੀ ਦਾ ਐਲਾਨ ਕੀਤਾ ਗਿਆ।
ਮੋਗਾ, 22 ਸਤੰਬਰ (ਸੁਰਿੰਦਰਪਾਲ ਸਿੰਘ)-ਗੁਰਮਤਿ ਰਾਗੀ ਗ੍ਰੰਥੀ ਸਭਾ ਮੋਗਾ ਵਲੋਂ ਕੀਤੀ ਗਈ ਮੀਟਿੰਗ ਦੌਰਾਨ ਧਰਮਕੋਟ ਸਰਕਲ ਦਾ ਗਠਨ ਕੀਤਾ ਗਿਆ। ਇਸ ਮੌਕੇ ਪੰਜਾਬ ਪ੍ਰਧਾਨ ਰਣਜੀਤ ਸਿੰਘ ਸਿੰਘਾਂਵਾਲਾ, ਸਰਪ੍ਰਸਤ ਬਲਰਾਜ ਸਿੰਘ, ਜ਼ਿਲ੍ਹਾ ਪ੍ਰਧਾਨ ਸੁਖਪਾਲ ਸਿੰਘ, ਸ਼ਹਿਰੀ ਪ੍ਰਧਾਨ ਜਤਿੰਦਰ ਸਿੰਘ ਅਤੇ ਬਲਜੀਤ ਸਿੰਘ ਮੋਗਾ ਦੀ ਅਗਵਾਈ ਹੇਠ ਨਵੀਂ ਕਮੇਟੀ ਦਾ ਐਲਾਨ ਕੀਤਾ ਗਿਆ। ਸਰਕਲ ਧਰਮਕੋਟ ਦੀ ਪ੍ਰਧਾਨਗੀ ਦੀ ਜ਼ਿੰਮੇਵਾਰੀ ਕੁਲਦੀਪ ਸਿੰਘ ਚੁੱਘਾ ਖ਼ੁਰਦ ਨੂੰ ਸੌਂਪੀ ਗਈ। ਇਸ ਮੌਕੇ ਹਰਨੇਕ ਸਿੰਘ ਭਿੰਡਰ ਨੂੰ ਚੇਅਰਮੈਨ, ਸੁਖਵੀਰ ਸਿੰਘ ਭਿੰਡਰ ਨੂੰ ਸਰਪ੍ਰਸਤ, ਪਰਮਜੀਤ ਸਿੰਘ ਫ਼ਤਿਹਗੜ੍ਹ ਨੂੰ ਮੀਤ ਪ੍ਰਧਾਨ, ਨਿਰਮਲ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਆਕਾਸ਼ਦੀਪ ਸਿੰਘ ਦਾਤੇਵਾਲ ਨੂੰ ਖ਼ਜ਼ਾਨਚੀ, ਕ੍ਰਿਪਾਲ ਸਿੰਘ ਫ਼ਤਿਹਗੜ੍ਹ ਨੂੰ ਸਹਾਇਕ ਖ਼ਜ਼ਾਨਚੀ, ਕੁਲਦੀਪ ਸਿੰਘ ਲੋਹਗੜ੍ਹ ਨੂੰ ਸਕੱਤਰ, ਪਰਮਜੀਤ ਸਿੰਘ ਚੜਿੱਕ ਨੂੰ ਜਨਰਲ ਸਕੱਤਰ, ਇੰਦਰਪਾਲ ਸਿੰਘ ਭਿੰਡਰ ਨੂੰ ਪ੍ਰੈੱਸ ਸਕੱਤਰ, ਜਗਦੀਸ਼ ਸਿੰਘ ਫ਼ਤਿਹਗੜ੍ਹ ਨੂੰ ਧਰਮ ਪ੍ਰਚਾਰ ਸਕੱਤਰ ਅਤੇ ਸਤਨਾਮ ਸਿੰਘ ਨੂੰ ਮੁੱਖ ਸਲਾਹਕਾਰ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਮਨਜੀਤ ਸਿੰਘ ਕੋਟ ਸਦਰ ਖਾਂ, ਨਿਸ਼ਾਨ ਸਿੰਘ, ਗੁਰਜੰਟ ਸਿੰਘ ਭਿੰਡਰ, ਗੁਲਜ਼ਾਰ ਸਿੰਘ ਰੌਲੀ, ਜੁਗਰਾਜ ਸਿੰਘ ਕੜਿਆਲ, ਇਕਬਾਲ ਸਿੰਘ ਚੁੱਘਾ ਕਲਾਂ, ਸੁਰਜੀਤ ਸਿੰਘ ਫ਼ਤਿਹਗੜ੍ਹ, ਜਥੇਦਾਰ ਗੁਰਦੀਪ ਸਿੰਘ, ਇਕਬਾਲ ਸਿੰਘ ਚੀਮਾ, ਹਰਦੀਪ ਸਿੰਘ ਫ਼ਤਿਹਗੜ੍ਹ ਕੋਰੋਟਾਣਾ, ਬੁੱਧ ਸਿੰਘ ਭਿੰਡਰ ਕਲਾਂ, ਬਲਬੀਰ ਸਿੰਘ ਲੋਹਗੜ੍ਹ, ਲਵਪ੍ਰੀਤ ਸਿੰਘ ਫ਼ਤਿਹਗੜ੍ਹ, ਅਨਮੋਲਦੀਪ ਸਿੰਘ ਫ਼ਤਿਹਗੜ੍ਹ, ਜੁਗਰਾਜ ਸਿੰਘ ਤਤਾਰੀਏ ਵਾਲਾ, ਜਤਿੰਦਰ ਸਿੰਘ ਰੌਲੀ, ਕੁਲਵਿੰਦਰ ਸਿੰਘ ਰੌਲੀ, ਰੇਸ਼ਮ ਸਿੰਘ ਫ਼ਤਿਹਗੜ੍ਹ, ਜਗਰੂਪ ਸਿੰਘ ਔਲਖ, ਗੁਰਚਰਨ ਸਿੰਘ ਪੰਜਤੂਰ, ਗੁਰਸਿਮਰਨ ਸਿੰਘ ਪੰਜਤੂਰ ਅਤੇ ਹਰਦੀਪ ਸਿੰਘ ਰਾਮੂਵਾਲੀਆ ਨੂੰ ਸੀਨੀਅਰ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ। ਸਭਾ ਦੇ ਆਗੂਆਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਹੋਰ ਗ੍ਰੰਥੀ ਅਤੇ ਰਾਗੀ ਸਿੰਘਾਂ ਨੂੰ ਨਾਲ ਜੋੜ ਕੇ ਏਕਤਾ ਦਾ ਕਾਫ਼ਲਾ ਵੱਡਾ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਵੀ ਨਿਯੁਕਤੀ ਪੱਤਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਹਰਿਆਣਾ ਦੀਆਂ ਗ੍ਰੰਥੀ ਸਭਾਵਾਂ ਵਲੋਂ ਇਕਜੁੱਟ ਹੋ ਕੇ ਗ੍ਰੰਥੀ ਸਿੰਘਾਂ ਦੀਆਂ ਤਨਖ਼ਾਹਾਂ ਅਤੇ ਭੇਟਾਵਾਂ ਵਿਚ ਵਾਧੇ ਸਬੰਧੀ ਯਤਨ ਕੀਤੇ ਗਏ ਹਨ। ਇਸੇ ਤਰ੍ਹਾਂ ਪੰਜਾਬ ਵਿਚ ਵੀ ਸਾਰੇ ਗ੍ਰੰਥੀ ਸਿੰਘਾਂ ਨੂੰ ਇਕ ਮੰਚ ‘ਤੇ ਇਕੱਠੇ ਹੋ ਕੇ ਸ਼੍ਰੋਮਣੀ ਕਮੇਟੀ ਕੋਲ ਆਪਣੀਆਂ ਮੰਗਾਂ ਰੱਖਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਮੋਗਾ ਜ਼ਿਲ੍ਹੇ ਵਿਚ ਵੱਖ-ਵੱਖ ਸਰਕਲ ਬਣਾਉਣ ਦਾ ਉਪਰਾਲਾ ਕੀਤਾ ਜਾਵੇਗਾ, ਤਾਂ ਜੋ ਗ੍ਰੰਥੀ ਸਿੰਘਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਸਾਂਝੇ ਤੌਰ ‘ਤੇ ਯਤਨ ਕੀਤੇ ਜਾ ਸਕਣ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਚੰਗੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਆਵਾਜ਼ ਬੁਲੰਦ ਕੀਤੀ ਜਾ ਸਕੇ।