23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਸੰਤ ਆਸ਼ਰਮ ਗਊਸ਼ਾਲਾ ਨਹਿਰ ਵਾਲੀ ਵਿਖੇ ਬਰਸੀ ਤੇ ਯੱਗ ਸਮਾਗਮ ਸ਼ੁਰੂ ਸ੍ਰੀ ਅਖੰਡ ਪਾਠਾਂ ਦੀਆਂ ਲੜੀਆਂ ਦੀ ਹੋਈ ਆਰੰਭਤਾ-4 ਅਕਤੂਬਰ ਨੂੰ ਹੋਵੇਗਾ ਵਿਸ਼ਾਲ ਸੰਤ ਸਮਾਗਮ

ਬੱਧਨੀ ਕਲਾਂ, 22 ਸਤੰਬਰ (ਸੰਜੀਵ ਕੋਛੜ)-ਮਹਾਨ ਤਿਆਗੀ, ਤਪੱਸਵੀ ਤੇ ਵੇਦਾਂਤੀ ਸ੍ਰੀ ਮਾਨ 108 ਸੁਆਮੀ ਮਹੇਸ਼ ਮੁਨੀ ਬੋਰੇ ਵਾਲੇ ਅਤੇ ਸ੍ਰੀ ਮਾਨ ਸੰਤ ਬਲਵੀਰ ਸਿੰਘ ਰਣੀਏ ਵਾਲਿਆਂ ਦੀ ਸਦੀਵੀ ਮਿੱਠੀ ਯਾਦ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਬਰਸੀ ’ਤੇ ਯੱਗ ਸਮਾਗਮ ਦੀ ਸ਼ੁਰੂਆਤ ਹੋਈ| ਗ੍ਰੰਥੀ ਸਿੰਘ ਵਲੋਂ ਅਰਦਾਸ ਕਰਨ ਉਪਰੰਤ ਸੰਤ ਆਸ਼ਰਮ ਗਊਸ਼ਾਲਾ ਨਹਿਰ ਵਾਲੀ ਬੱਧਨੀ ਕਲਾਂ ਵਿਖੇ ਸ੍ਰੀ ਅਖੰਡ ਪਾਠਾਂ ਦੀਆਂ ਲੜੀਆਂ ਦੀ ਆਰੰਭਤਾ ਕੀਤੀ ਗਈ| ਇਨ੍ਹਾਂ ਸਮਾਗਮਾਂ ’ਚ ਨਤਮਸਤਕ ਹੋਣ ਲਈ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਡੀ ਗਿਣਤੀ ’ਚ ਪਹੁੰਚਣੀਆਂ ਸ਼ੁਰੂ ਹੋ ਗਈਆਂ ਹਨ ਤੇ ਸੰਗਤਾਂ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ| ਇਸ 15 ਰੋਜ਼ਾ ਯੱਗ ਅਤੇ ਬਰਸੀ ਸਮਾਗਮਾਂ ਸਬੰਧੀ ਸੰਤ ਆਸ਼ਰਮ ਵਲੋਂ ਕੀਤੇ ਗਏ ਮੁਕੰਮਲ ਪ੍ਰਬੰਧਾਂ ’ਚ ਸੇਵਾਦਾਰਾਂ ਨੇ ਆਪੋ ਆਪਣੀਆਂ ਡਿਊਟੀਆਂ ਬਾਖੂਬੀ ਸੰਭਾਲ ਲਈਆਂ ਹਨ| ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਦੂਰ ਦੁਰਾਡੇ ਤੋਂ ਵੱਡੀ ਗਿਣਤੀ ’ਚ ਸੰਤਾਂ-ਮਹਾਪੁਰਸ਼ਾਂ ਦੀਆਂ ਮੰਡਲੀਆਂ ਸੰਤ ਆਸ਼ਰਮ ਵਿਖੇ ਪਹੁੰਚ ਗਈਆਂ ਹਨ, ਜਿੰਨ੍ਹਾਂ ਦੇ ਰਹਿਣ ਸਹਿਣ, ਖਾਣ ਪੀਣ ਦਾ ਪੂਰਾ ਪ੍ਰਬੰਧ ਆਸ਼ਰਮ ਵਲੋਂ ਕੀਤਾ ਗਿਆ ਹੈ| ਉਨ੍ਹਾਂ ਦੱਸਿਆ ਕਿ ਸ੍ਰੀ ਅਖੰਡ ਪਾਠਾਂ ਦੀ ਲੜੀਆਂ ਦੇ ਭੋਗ 4 ਅਕਤੂਬਰ ਦਿਨ ਐਤਵਾਰ ਨੂੰ ਪਾਉਣ ਉਪਰੰਤ ਵਿਸ਼ਾਲ ਸੰਤ ਸਮਾਗਮ ਹੋਵੇਗਾ| ਜਿਸ ਦੌਰਾਨ ਪੰਥ ਪ੍ਰਸਿੱਧ ਰਾਗੀ, ਢਾਡੀ, ਕੀਰਤਨੀ ਜਥੇ ਸ਼ਬਦ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕਰਨਗੇ ਅਤੇ ਵਿਦਵਾਨ ਤੇ ਸੰਤ ਮਹਾਂਪੁਰਸ਼ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ| ਇਨ੍ਹਾਂ ਸਮਾਗਮਾਂ ਉਪਰੰਤ ਮਹਾਂਪੁਰਸ਼ਾਂ ਦੀ ਯਾਦ ਵਿਚ 6 ਅਕਤੂਬਰ ਦਿਨ ਮੰਗਲਵਾਰ ਤੋਂ 12 ਅਕਤੂਬਰ ਦਿਨ ਸੋਮਵਾਰ ਤੱਕ ਹਰੇ ਰਾਮ ਆਸ਼ਰਮ ਕਨਖਲ ਹਰਿਦੁਆਰ ਵਿਖੇ ਸੰਤ ਸਮਾਗਮ ਤੇ ਵਿਸ਼ਾਲ ਭੰਡਾਰਾ ਹੋਵੇਗਾ| ਜਿਸ ਦੌਰਾਨ ਪ੍ਰਕਾਸ਼ ਕੀਤੇ ਪਾਠਾਂ ਦੇ ਭੋਗ 12 ਅਕਤੂਬਰ ਨੂੰ ਪਾਏ ਜਾਣਗੇ| ਪ੍ਰਬੰਧਕਾਂ ਨੇ ਸੰਗਤਾਂ ਨੂੰ ਸਮੇਂ ਸਿਰ ਸਮਾਗਮਾਂ ਵਿਚ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਕੇ ਲਾਹਾ ਲੈਣ ਲਈ ਆਖਿਆ|

Ad Position 21
No active advertisement
ਅਜੀਤ ਡੈਸਕ 23-09-2026

Ad Position 22
No active advertisement
ਪਿਛਲੀ ਖ਼ਬਰ ਮਾਤਾ ਹਰਪਾਲ ਕੌਰ ਟਿੱਲਾ ਬਾਬਾ ਫ਼ਰੀਦ ਜੀ ਵਿਖੇ ਹੋਏ ਨਤਮਸਤਕ ਅਗਲੀ ਖ਼ਬਰ ਗੁਰਮਤਿ ਰਾਗੀ ਗ੍ਰੰਥੀ ਸਭਾ ਦੀ ਮੀਟਿੰਗ ਮੋਗਾ ਵਿਖੇ ਹੋਈ
Ad Position 24