24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਸਰਕਾਰੀ ਮਿਡਲ ਸਕੂਲ ਭੇਖਾ ਨੂੰ ਠੰਢੇ ਪਾਣੀ ਲਈ ਵਾਟਰ ਕੂਲਰ ਭੇਟ

ਨੱਥੂਵਾਲਾ ਗਰਬੀ, 23 ਸਤੰਬਰ (ਨਵਦੀਪ ਸਿੰਘ)-ਸਰਕਾਰੀ ਮਿਡਲ ਸਕੂਲ ਭੇਖਾ ਵਿਖੇ ਬੱਚਿਆਂ ਨੂੰ ਠੰਢੇ ਪਾਣੀ ਦੀ ਬਹੁਤ ਵੱਡੀ ਸਮੱਸਿਆ ਸੀ। ਜਦ ਇਸ ਸਬੰਧੀ ਇਸ ਪਿੰਡ ਦੇ ਸਰਪੰਚ ਦੇ ਬਾਹਰ ਰਹਿੰਦੇ ਪਰਿਵਾਰ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਦੇ ਭਤੀਜੇ ਨਰਿੰਦਰ ਸਿੰਘ ਵਲੋਂ ਕੈਨੇਡਾ ਤੋਂ ਇਹ ਸੇਵਾ ਕੀਤੀ ਗਈ ਹੈ।

Ad Position 21
No active advertisement
ਅਜੀਤ ਡੈਸਕ 24-09-2026
ਨੱਥੂਵਾਲਾ ਗਰਬੀ, 23 ਸਤੰਬਰ (ਨਵਦੀਪ ਸਿੰਘ)-ਸਰਕਾਰੀ ਮਿਡਲ ਸਕੂਲ ਭੇਖਾ ਵਿਖੇ ਬੱਚਿਆਂ ਨੂੰ ਠੰਢੇ ਪਾਣੀ ਦੀ ਬਹੁਤ ਵੱਡੀ ਸਮੱਸਿਆ ਸੀ। ਜਦ ਇਸ ਸਬੰਧੀ ਇਸ ਪਿੰਡ ਦੇ ਸਰਪੰਚ ਦੇ ਬਾਹਰ ਰਹਿੰਦੇ ਪਰਿਵਾਰ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਦੇ ਭਤੀਜੇ ਨਰਿੰਦਰ ਸਿੰਘ ਵਲੋਂ ਕੈਨੇਡਾ ਤੋਂ ਇਹ ਸੇਵਾ ਕੀਤੀ ਗਈ ਹੈ। ਇਸ ਮੌਕੇ ਮੁੱਖ ਅਧਿਆਪਕ ਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪੁੱਤਰ ਪ੍ਰਸੰਨ ਸਿੰਘ ਬਰਾੜ ਦੇ ਜਨਮ ਦਿਨ ਦੀ ਖ਼ੁਸ਼ੀ ਮੌਕੇ ਬੱਚਿਆਂ ਦੀ ਇਸ ਜ਼ਰੂਰੀ ਸਹੂਲਤ ਨੂੰ ਧਿਆਨ ਵਿਚ ਰੱਖਦਿਆਂ ਇਹ ਨੇਕ ਸੇਵਾ ਕੀਤੀ ਗਈ ਹੈ। ਇਹ ਉਪਰਾਲਾ ਜਿੱਥੇ ਬੱਚਿਆਂ ਲਈ ਵੱਡੀ ਸਹੂਲਤ ਹੈ, ਉੱਥੇ ਹੀ ਜਨਮ ਦਿਨ ਦੀ ਖ਼ੁਸ਼ੀ ਨੂੰ ਸਮਾਜ ਸੇਵਾ ਨਾਲ ਜੋੜਨ ਦੀ ਇਕ ਬਹੁਤ ਹੀ ਸ਼ਲਾਘਾਯੋਗ ਅਤੇ ਪ੍ਰੇਰਣਾਦਾਇਕ ਮਿਸਾਲ ਹੈ। ਮੁੱਖ ਅਧਿਆਪਕ ਨੇ ਕਿਹਾ ਕਿ ਇਸ ਸੇਵਾ ਲਈ ਅਸੀਂ ਨਰਿੰਦਰ ਸਿੰਘ ਅਤੇ ਸਮੂਹ ਬਰਾੜ ਪਰਿਵਾਰ ਦਾ ਧੰਨਵਾਦ ਕਰਦੇ ਹਾਂ ਅਤੇ ਪ੍ਰਸੰਨ ਬਰਾੜ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੰਦੇ ਹਾਂ।
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਕਾਰਜ ਸਿੰਘ ਦੀ ਬਰਸੀ ਭਲਕੇ ਬਰਸੀ ਸਮਾਗਮ ਦੀਆਂ ਤਿਆਰੀਆਂ ਮੁਕੰਮਲ-ਭੁੱਲਰ ਅਗਲੀ ਖ਼ਬਰ ਫੋਟੋਗ੍ਰਾਫਰ ਯੂਨੀਅਨ ਬਾਘਾ ਪੁਰਾਣਾ ਦੀ ਮੀਟਿੰਗ ਹੋਈ
Ad Position 24