26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਪੂਰੇ ਮੁਆਵਜ਼ੇ ਤੱਕ ਧਰਨਾ ਜਾਰੀ ਰੱਖਿਆ ਜਾਵੇਗਾ-ਕਿਸਾਨ ਆਗੂ

ਨਿਹਾਲ ਸਿੰਘ ਵਾਲਾ, 25 ਸਤੰਬਰ (ਪਲਵਿੰਦਰ ਸਿੰਘ ਟਿਵਾਣਾ)-ਪਿੰਡ ਮਾਛੀਕੇ ਅਤੇ ਕੁੱਸਾ ਵਿਚ ਮਈ ਮਹੀਨੇ ਵਿਚ ਹੋਈ ਗੜੇਮਾਰੀ ਕਰਨ ਤਬਾਹ ਹੋਈਆਂ ਫਸਲਾਂ ਦਾ ਮੁਆਵਜ਼ਾ ਲੈਣ ਲਈ ਐਸ. ਡੀ.

Ad Position 21
No active advertisement
ਪੂਰੇ ਮੁਆਵਜ਼ੇ ਤੱਕ ਧਰਨਾ ਜਾਰੀ ਰੱਖਿਆ ਜਾਵੇਗਾ-ਕਿਸਾਨ ਆਗੂ 26-09-2026
ਨਿਹਾਲ ਸਿੰਘ ਵਾਲਾ, 25 ਸਤੰਬਰ (ਪਲਵਿੰਦਰ ਸਿੰਘ ਟਿਵਾਣਾ)-ਪਿੰਡ ਮਾਛੀਕੇ ਅਤੇ ਕੁੱਸਾ ਵਿਚ ਮਈ ਮਹੀਨੇ ਵਿਚ ਹੋਈ ਗੜੇਮਾਰੀ ਕਰਨ ਤਬਾਹ ਹੋਈਆਂ ਫਸਲਾਂ ਦਾ ਮੁਆਵਜ਼ਾ ਲੈਣ ਲਈ ਐਸ. ਡੀ. ਐਮ. ਦਫਤਰ ਦੇ ਘਿਰਾਓ ਦੇ ਐਕਸ਼ਨ ਤੋਂ ਬਾਅਦ ਸਬੰਧਿਤ ਪ੍ਰਸ਼ਾਸਨ ਵਲੋਂ ਪਿੰਡ ਮਾਛੀਕੇ ਦੇ ਕਿਸਾਨਾਂ ਦੇ ਖਾਤਿਆਂ ਵਿਚ ਪੈਸੇ ਪਾ ਦਿੱਤੇ ਪਰ ਅਜੇ ਵੀ ਕੁੱਝ ਕਿਸਾਨਾਂ ਦੇ ਪੈਸੇ ਪੈਣੇ ਬਾਕੀ ਹਨ| ਇਸੇ ਤਰ੍ਹਾਂ ਕੁੱਸਾ ਪਿੰਡ ਦੇ ਕਿਸਾਨਾਂ ਦੇ ਮੁਆਵਜ਼ੇ ਦੀ ਰਾਸ਼ੀ ਪੈਣੀ ਅਜੇ ਬਾਕੀ ਹੈ। ਧਰਨੇ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਭੋਲਾ ਸਿੰਘ ਖਾਈ, ਬੀ.ਕੇ.ਯੂ. ਏਕਤਾ ਉਗਰਾਹਾਂ ਦੇ ਜ਼ਿਲ੍ਹਾ ਆਗੂ ਕੁਲਦੀਪ ਕੌਰ ਕੁੱਸਾ, ਜੰਗੀਰ ਸਿੰਘ ਹਿੰਮਤਪੁਰਾ, ਗੁਰਮੁਖ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੱਲ੍ਹ ਅਤੇ ਪਹਿਲਾਂ ਹੋਈਆਂ ਮੀਟਿੰਗਾਂ ਵਿਚ ਜਥੇਬੰਦੀ ਦੇ ਆਗੂਆਂ ਨਾਲ ਐਸ. ਡੀ ਐਮ. ਵਲੋਂ ਕੀਤੇ ਰੁੱਖੇ ਵਿਵਹਾਰ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ। ਆਗੂਆਂ ਨੇ ਕਿਹਾ ਕਿ ਪੂਰੇ ਮੁਆਵਜ਼ੇ ਤੱਕ ਧਰਨਾ ਜਾਰੀ ਰਹੇਗਾ। ਸਟੇਜ ਸਕੱਤਰ ਦੀ ਭੂਮਿਕਾ ਬੀ.ਕੇ.ਯੂ. ਏਕਤਾ ਉਗਰਾਹਾਂ ਦੇ ਤੀਰਥ ਸਿੰਘ ਕੁੱਸਾ ਨੇ ਨਿਭਾਈ। ਇਸ ਸਮੇਂ ਕੁਲਦੀਪ ਕੌਰ ਕੁੱਸਾ, ਪਰਮਜੀਤ ਕੌਰ ਕੁੱਸਾ, ਭੋਲਾ ਸਿੰਘ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਇਸ ਸਮੇਂ ਗੁਰਨਾਮ ਸਿੰਘ, ਭੋਲਾ ਸਿੰਘ, ਮਹਿੰਦਰ ਸਿੰਘ, ਗੁਰਜੰਟ ਸਿੰਘ ਕੁੱਸਾ, ਰਣਜੀਤ ਸਿੰਘ, ਪਰਮਜੀਤ ਕੌਰ ਕੁੱਸਾ ਕਮਲਜੀਤ ਕੌਰ, ਬਲਵਿੰਦਰ ਕੌਰ ਆਦਿ ਵੱਡੀ ਗਿਣਤੀ ਵਿਚ ਕਿਸਾਨ ਮਜ਼ਦੂਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵੀਰਪਾਲ ਕੌਰ ਦੀ ਪੁਸਤਕ ‘ਪਰਵਾਜ਼’ ਡੀ.ਈ.ਓ. ਵਲੋਂ ਲੋਕ ਅਰਪਣ ਅਗਲੀ ਖ਼ਬਰ ਪਿੰਡ ਰੌਂਤਾ ’ਚ ਵਾਰਡ ਨੰਬਰ 3 ਦੀ ਇੰਟਰਲਾਕ ਗਲੀ ਦਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਕੀਤਾ ਉਦਘਾਟਨ
Ad Position 24