27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਹਰਮਨਪ੍ਰੀਤ ਦੀ ਤੂਫ਼ਾਨੀ ਬੱਲੇਬਾਜ਼ੀ ਨੇ ਮੋਗਾ ਦੀ ਝੋਲੀ ਪਾਈ ਜਿੱਤ ਵਿਜੇਤਾ ਟੀਮ ਨੂੰ ਟਰਾਫ਼ੀ ਸਮੇਤ 31 ਹਜ਼ਾਰ ਰੁਪਏ ਦਾ ਨਕਦ ਇਨਾਮ

ਮੋਗਾ, 26 ਸਤੰਬਰ (ਅਸ਼ੋਕ ਬਾਂਸਲ)-ਮੋਗਾ ਵਿਚ ਪਿਛਲੇ ਪੰਜ ਦਿਨਾਂ ਤੋਂ ਚੱਲ ਰਹੀ ਨਾਮੋ ਕ੍ਰਿਕਟ ਲੀਗ ਦੇ ਫਟਾਫਟ ਕ੍ਰਿਕਟ ਮੁਕਾਬਲਿਆਂ ਦਾ ਅੱਜ ਸ਼ਾਨਦਾਰ ਸਮਾਪਨ ਹੋਇਆ। ਫਾਈਨਲ ਮੁਕਾਬਲੇ ਵਿਚ ਮੋਗਾ ਕ੍ਰਿਕਟ ਕਲੱਬ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਮਾਧ ਭਾਈ ਪੇਸਰਜ਼ ਦੀ ਟੀਮ ਨੂੰ 10 ਵਿਕਟਾਂ ਨਾਲ ਹਰਾ ਕੇ ਟਰਾਫ਼ੀ ਆਪਣੇ ਨਾਮ ਕਰ ਲਈ।

Ad Position 21
No active advertisement
ਅਜੀਤ ਡੈਸਕ 27-09-2026
ਮੋਗਾ, 26 ਸਤੰਬਰ (ਅਸ਼ੋਕ ਬਾਂਸਲ)-ਮੋਗਾ ਵਿਚ ਪਿਛਲੇ ਪੰਜ ਦਿਨਾਂ ਤੋਂ ਚੱਲ ਰਹੀ ਨਾਮੋ ਕ੍ਰਿਕਟ ਲੀਗ ਦੇ ਫਟਾਫਟ ਕ੍ਰਿਕਟ ਮੁਕਾਬਲਿਆਂ ਦਾ ਅੱਜ ਸ਼ਾਨਦਾਰ ਸਮਾਪਨ ਹੋਇਆ। ਫਾਈਨਲ ਮੁਕਾਬਲੇ ਵਿਚ ਮੋਗਾ ਕ੍ਰਿਕਟ ਕਲੱਬ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਮਾਧ ਭਾਈ ਪੇਸਰਜ਼ ਦੀ ਟੀਮ ਨੂੰ 10 ਵਿਕਟਾਂ ਨਾਲ ਹਰਾ ਕੇ ਟਰਾਫ਼ੀ ਆਪਣੇ ਨਾਮ ਕਰ ਲਈ। ਮੁਕਾਬਲੇ ਵਿਚ ਮੋਗਾ ਦੇ ਸਲਾਮੀ ਬੱਲੇਬਾਜ਼ ਹਰਮਨਪ੍ਰੀਤ ਸਿੰਘ ਨੇ ਤੂਫ਼ਾਨੀ ਬੱਲੇਬਾਜ਼ੀ ਕਰਦਿਆਂ ਮਹਿਜ਼ 8 ਗੇਂਦਾਂ ਵਿਚ 32 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਉਨ੍ਹਾਂ ਦੀ ਪਾਰੀ ਵਿਚ 5 ਗਗਨਚੁੰਬੀ ਛੱਕੇ ਸ਼ਾਮਲ ਸਨ। ਹਰਮਨਪ੍ਰੀਤ ਦੀ ਇਸ ਸ਼ਾਨਦਾਰ ਬੱਲੇਬਾਜ਼ੀ ਨੇ ਮੈਦਾਨ ਵਿਚ ਮੌਜੂਦ ਸੈਂਕੜੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਅਤੇ ਮੋਗਾ ਦੀ ਟੀਮ ਨੂੰ ਸ਼ਾਨਦਾਰ ਜਿੱਤ ਦਿਵਾਈ। ਇਸ ਤੋਂ ਪਹਿਲਾਂ ਸਮਾਧ ਭਾਈ ਪੇਸਰਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 4 ਓਵਰਾਂ ਵਿਚ 1 ਵਿਕਟ ਦੇ ਨੁਕਸਾਨ ‘ਤੇ 47 ਦੌੜਾਂ ਬਣਾਈਆਂ। ਟੀਮ ਵਲੋਂ ਹਰਮਨਜੋਤ ਨੇ ਸਿਰਫ਼ 9 ਗੇਂਦਾਂ ‘ਤੇ 29 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ, ਜਿਸ ਵਿਚ 1 ਚੌਕਾ ਅਤੇ 4 ਛੱਕੇ ਸ਼ਾਮਲ ਸਨ। ਇਸ ਤੋਂ ਇਲਾਵਾ ਸ਼ਮਸ਼ੇਰ ਸਿੰਘ ਨੇ 10 ਗੇਂਦਾਂ ‘ਤੇ 12 ਦੌੜਾਂ ਅਤੇ ਕਪਤਾਨ ਹੈਪੀ ਸਮਾਧ ਨੇ 5 ਗੇਂਦਾਂ ‘ਤੇ 6 ਦੌੜਾਂ ਬਣਾਈਆਂ। ਮੋਗਾ ਕ੍ਰਿਕਟ ਕਲੱਬ ਵਲੋਂ ਗੇਂਦਬਾਜ਼ੀ ਵਿਚ ਸਾਹਿਲ ਕੁਮਾਰ ਨੇ 1 ਵਿਕਟ ਹਾਸਲ ਕੀਤੀ। ਜਦ ਕਿ ਕਰਨ, ਨਿਆਜ਼ਦੀਨ ਅਤੇ ਸਲਮਦੀਪ ਨੇ ਵੀ ਕਸੀ ਹੋਈ ਗੇਂਦਬਾਜ਼ੀ ਕਰਦਿਆਂ ਵਿਰੋਧੀ ਟੀਮ ਨੂੰ ਸੀਮਤ ਸਕੋਰ ਤੱਕ ਰੋਕਣ ਵਿਚ ਅਹਿਮ ਯੋਗਦਾਨ ਪਾਇਆ। 47 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਮੋਗਾ ਕ੍ਰਿਕਟ ਕਲੱਬ ਦੀ ਟੀਮ ਨੇ ਸ਼ੁਰੂ ਤੋਂ ਹੀ ਤਾਬੜਤੋੜ ਬੱਲੇਬਾਜ਼ੀ ਕੀਤੀ। ਸਲਾਮੀ ਬੱਲੇਬਾਜ਼ ਸਲਮਦੀਪ ਸਿੰਘ ਅਤੇ ਹਰਮਨਪ੍ਰੀਤ ਸਿੰਘ ਨੇ ਪਹਿਲੇ ਹੀ ਓਵਰ ਵਿਚ ਵਿਰੋਧੀ ਟੀਮ ਦੇ ਹੌਸਲੇ ਪਸਤ ਕਰ ਦਿੱਤੇ। ਹਰਮਨਪ੍ਰੀਤ ਸਿੰਘ ਨੇ 8 ਗੇਂਦਾਂ ਵਿਚ 32 ਦੌੜਾਂ ਅਤੇ ਸਲਮਦੀਪ ਸਿੰਘ ਨੇ 5 ਗੇਂਦਾਂ ਵਿਚ 14 ਦੌੜਾਂ ਦੀ ਪਾਰੀ ਖੇਡਦਿਆਂ ਮੋਗਾ ਨੂੰ ਬਿਨਾਂ ਕੋਈ ਵਿਕਟ ਗੁਆਏ ਜਿੱਤ ਦਿਵਾ ਦਿੱਤੀ। ਫਾਈਨਲ ਮੁਕਾਬਲੇ ਤੋਂ ਬਾਅਦ ਪੰਜਾਬ ਦੇ ਸਾਬਕਾ ਡੀ.ਜੀ.ਪੀ. ਪੀ.ਐਸ. ਗਿੱਲ ਨੇ ਜੇਤੂ ਮੋਗਾ ਕ੍ਰਿਕਟ ਕਲੱਬ ਨੂੰ ਟਰਾਫ਼ੀ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਅਤੇ 31,000 ਦੀ ਨਕਦ ਇਨਾਮੀ ਰਾਸ਼ੀ ਦਾ ਚੈੱਕ ਸੌਂਪਿਆ। ਇਸ ਜਿੱਤ ਨਾਲ ਮੋਗਾ ਕ੍ਰਿਕਟ ਟੀਮ ਨੇ ਹੁਣ 21 ਲੱਖ ਦੀ ਇਨਾਮੀ ਰਾਸ਼ੀ ਵਾਲੇ ਅਗਲੇ ਰਾਊਂਡ ਲਈ ਵੀ ਕੁਆਲੀਫ਼ਾਈ ਕਰ ਲਿਆ ਹੈ। ਇਸ ਮੌਕੇ ਧਰਮ ਜਾਗਰਣ ਮੰਚ ਪੰਜਾਬ ਦੇ ਸੰਯੋਜਕ ਰਾਮ ਗੋਪਾਲ ਅਤੇ ਐਸ.ਐਫ.ਸੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਪ੍ਰਧਾਨ ਅਭਿਸ਼ੇਕ ਜਿੰਦਲ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ। ਪ੍ਰੋਗਰਾਮ ਦਾ ਸੰਚਾਲਨ ਆਯੋਜਕ ਕਮੇਟੀ ਦੇ ਵਾਸੂ ਸ਼ਰਮਾ ਵਲੋਂ ਕੀਤਾ ਗਿਆ। ਮੋਗਾ ਵਿਚ ਪੰਜ ਦਿਨਾਂ ਤੱਕ ਚੱਲੇ ਇਸ ਕ੍ਰਿਕਟ ਮਹਾ ਕੁੰਭ ਵਿਚ ਜ਼ਿਲ੍ਹੇ ਦੀਆਂ 102 ਟੀਮਾਂ ਨੇ ਭਾਗ ਲੈ ਕੇ ਆਪਣੇ ਕ੍ਰਿਕਟ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਹ ਮੁਕਾਬਲਾ ਦੁਨੀਆਂ ਦੀ ਸਭ ਤੋਂ ਵੱਡੀ ਨਾਮੋ ਕ੍ਰਿਕਟ ਲੀਗ ਦਾ ਹਿੱਸਾ ਦੱਸਿਆ ਗਿਆ ਹੈ। ਨਾਮੋ ਲੀਗ ਕ੍ਰਿਕਟ ਨੂੰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਉਨ੍ਹਾਂ ਨੂੰ ਖੇਡਾਂ ਨਾਲ ਜੋੜਨ ਲਈ ਚਲਾਏ ਜਾ ਰ ਹੇ ਇਕ ਵਿਆਪਕ ਜਨ-ਅਭਿਆਨ ਦਾ ਹਿੱਸਾ ਦੱਸਿਆ ਗਿਆ। ਆਯੋਜਕਾਂ ਅਨੁਸਾਰ ਉੱਤਰ ਪ੍ਰਦੇਸ਼, ਉੱਤਰਾਖੰਡ, ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਸਮੇਤ 5 ਰਾਜਾਂ ਤੋਂ 51 ਹਜ਼ਾਰ ਤੋਂ ਵੱਧ ਖਿਡਾਰੀ ਅਤੇ 3,200 ਤੋਂ ਵੱਧ ਟੀਮਾਂ ਇਸ ਲੀਗ ਵਿਚ ਭਾਗ ਲੈ ਰਹੀਆਂ ਹਨ। ਨਾਮੋ ਲੀਗ ਕ੍ਰਿਕਟ ਦਾ ਆਯੋਜਨ ਸੁਦੇਸ਼ ਭੰਡਾਰੀ ਚੈਰੀਟੇਬਲ ਟਰੱਸਟ, ਪੰਚਕੂਲਾ, ਹਰਿਆਣਾ ਵਲੋਂ ਕੀਤਾ ਜਾ ਰਿਹਾ ਹੈ। ਇਸ ਮੌਕੇ ਰਾਜਿੰਦਰਾ ਪਬਲਿਕ ਸਕੂਲ ਦੀ ਚੇ ਅਰਪਰਸਨ ਸੀਮਾ ਸ਼ਰਮਾ, ਪਿੰਕ ਪਾਲ ਸਿੰਘ, ਵਾਸੂ ਸ਼ਰਮਾ, ਸੰਜੀਵ ਅਹੂਜਾ ਸਮੇਤ ਹੋਰ ਪਤਵੰਤੇ ਅਤੇ ਖੇਡ ਪ੍ਰੇਮੀ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸਿਵਲ ਹਸਪਤਾਲ ਮੋਗਾ ਦੇ ਆਊਟਸੋਰਸ ਮੁਲਾਜ਼ਮਾਂ ਦੀ ਮੀਟਿੰਗ ਹੋਈ ਅਗਲੀ ਖ਼ਬਰ ਕਰੀਅਰ ਜ਼ੋਨ ਮੋਗਾ ਦੀ ਵਿਦਿਆਰਥਣ ਨੇ ਹਾਸਿਲ ਕੀਤੇ 7.0 ਬੈਂਡ
Ad Position 24