27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਕੈਂਬਰਿਜ ਇੰਟਰਨੈਸ਼ਨਲ ਸਕੂਲ ’ਚ ਸਮਾਜਿਕ ਵਿਗਿਆਨ ਦੇ ਅਧਿਆਪਕਾਂ ਲਈ ਵਰਕਸ਼ਾਪ ਦਾ ਆਯੋਜਨ

ਮੋਗਾ, 26 ਸਤੰਬਰ (ਸੁਰਿੰਦਰਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਕਮੇਟੀ ਮੋਗਾ ਦੇ ਫ਼ੈਸਲੇ ਅਨੁਸਾਰ ਡਿਪਟੀ ਕਮਿਸ਼ਨਰ ਮੋਗਾ ਦੇ ਦਫ਼ਤਰ ਦਾ ਜੋ ਪੰਜ ਅਕਤੂਬਰ ਨੂੰ ਅਣਮਿਥੇ ਸਮੇਂ ਲਈ ਘਿਰਾਓ ਕਰਨ ਦਾ ਫ਼ੈਸਲਾ ਕੀਤਾ ਹੈ, ਦੀ ਤਿਆਰੀ ਲਈ ਅੱਜ ਪਿੰਡ ਸਿੰਘਾਂ ਵਾਲਾ ਪਿੰਡ ਘੱਲ ਕਲਾਂ ਅਤੇ ਪਿੰਡ ਦੁੱਨੇਕੇ ਵਿਖੇ ਭਰਵੀਆਂ ਮੀਟਿੰਗਾਂ ਕੀਤੀਆਂ ਗਈਆਂ ਇਨ੍ਹਾਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਵਿੱਤ ਸਕੱਤਰ ਬਲੌਰ ਸਿੰਘ ਘੱਲ ਕਲਾਂ, ਬਲਾਕ ਮੋਗਾ-2 ਦੇ ਪ੍ਰਧਾਨ ਇਕਬਾਲ ਸਿੰਘ ਸਿੰਘਾਂਵਾਲਾ ਅਤੇ ਬਲਾਕ ਮੋਗਾ-2 ਦੇ ਜਨਰਲ ਸਕੱਤਰ ਜਸਵਿੰਦਰ ਸਿੰਘ ਘੱਲ ਕਲਾਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੋਵੇਂ ਹੀ ਸਰਕਾਰਾਂ ਕਾਰਪੋਰੇਟ ਪੱਖੀ ਸਰਕਾਰਾਂ ਹਨ ਜਿੱਥੇ ਮੋਦੀ ਸਰਕਾਰ ਕਈ ਦੇਸ਼ਾਂ ਦੀਆਂ ਸਰਕਾਰਾਂ ਨਾਲ ਪਹਿਲਾਂ ਹੀ ਮੁਕਤ ਵਪਾਰ ਸਮਝੌਤੇ ਕਰ ਚੁੱਕੀ ਹੈ ਤੇ ਹੁਣ ਅਮਰੀਕਾ ਦੀ ਟਰੰਪ ਸਰਕਾਰ ਨਾਲ ਮੁਕਤ ਵਪਾਰ ਸਮਝੌਤਾ ਕਰਨ ਦੀਆਂ ਤਿਆਰੀਆਂ ਕਰ ਰਹੀ ਹੈ, ਇਹ ਸਾਰੇ ਸਮਝੌਤੇ ਕਿਸਾਨ ਮਾਰੂ ਸਮਝੌਤੇ ਹਨ ਹਨ ਇਸ ਨਾਲ ਕਿਸਾਨਾਂ ਧੰਦੇ ਦਾ, ਡਾਇਰੀ ਫਾਰਮਿੰਗ ਦੇ ਧੰਦੇ ਦਾ, ਛੋਟੇ ਵਪਾਰੀ, ਛੋਟੇ ਦੁਕਾਨਦਾਰ ਤੇ ਛੋਟੇ ਕਾਰਖ਼ਾਨੇਦਾਰ ਦੇ ਧੰਦੇ ਚੌਪਟ ਹੋ ਜਾਣਗੇ। ਇਸ ਤਰ੍ਹਾਂ ਹੀ ਜੋ ਪੰਜਾਬ ਸਰਕਾਰ ਲੈਂਡ ਪੋਲਿੰਗ ਪੋਲਸੀ ਨੂੰ ਵਾਰ-ਵਾਰ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ।

Ad Position 21
No active advertisement
ਅਜੀਤ ਡੈਸਕ 27-09-2026
ਮੋਗਾ, 26 ਸਤੰਬਰ (ਸੁਰਿੰਦਰਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਕਮੇਟੀ ਮੋਗਾ ਦੇ ਫ਼ੈਸਲੇ ਅਨੁਸਾਰ ਡਿਪਟੀ ਕਮਿਸ਼ਨਰ ਮੋਗਾ ਦੇ ਦਫ਼ਤਰ ਦਾ ਜੋ ਪੰਜ ਅਕਤੂਬਰ ਨੂੰ ਅਣਮਿਥੇ ਸਮੇਂ ਲਈ ਘਿਰਾਓ ਕਰਨ ਦਾ ਫ਼ੈਸਲਾ ਕੀਤਾ ਹੈ, ਦੀ ਤਿਆਰੀ ਲਈ ਅੱਜ ਪਿੰਡ ਸਿੰਘਾਂ ਵਾਲਾ ਪਿੰਡ ਘੱਲ ਕਲਾਂ ਅਤੇ ਪਿੰਡ ਦੁੱਨੇਕੇ ਵਿਖੇ ਭਰਵੀਆਂ ਮੀਟਿੰਗਾਂ ਕੀਤੀਆਂ ਗਈਆਂ ਇਨ੍ਹਾਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਵਿੱਤ ਸਕੱਤਰ ਬਲੌਰ ਸਿੰਘ ਘੱਲ ਕਲਾਂ, ਬਲਾਕ ਮੋਗਾ-2 ਦੇ ਪ੍ਰਧਾਨ ਇਕਬਾਲ ਸਿੰਘ ਸਿੰਘਾਂਵਾਲਾ ਅਤੇ ਬਲਾਕ ਮੋਗਾ-2 ਦੇ ਜਨਰਲ ਸਕੱਤਰ ਜਸਵਿੰਦਰ ਸਿੰਘ ਘੱਲ ਕਲਾਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੋਵੇਂ ਹੀ ਸਰਕਾਰਾਂ ਕਾਰਪੋਰੇਟ ਪੱਖੀ ਸਰਕਾਰਾਂ ਹਨ ਜਿੱਥੇ ਮੋਦੀ ਸਰਕਾਰ ਕਈ ਦੇਸ਼ਾਂ ਦੀਆਂ ਸਰਕਾਰਾਂ ਨਾਲ ਪਹਿਲਾਂ ਹੀ ਮੁਕਤ ਵਪਾਰ ਸਮਝੌਤੇ ਕਰ ਚੁੱਕੀ ਹੈ ਤੇ ਹੁਣ ਅਮਰੀਕਾ ਦੀ ਟਰੰਪ ਸਰਕਾਰ ਨਾਲ ਮੁਕਤ ਵਪਾਰ ਸਮਝੌਤਾ ਕਰਨ ਦੀਆਂ ਤਿਆਰੀਆਂ ਕਰ ਰਹੀ ਹੈ, ਇਹ ਸਾਰੇ ਸਮਝੌਤੇ ਕਿਸਾਨ ਮਾਰੂ ਸਮਝੌਤੇ ਹਨ ਹਨ ਇਸ ਨਾਲ ਕਿਸਾਨਾਂ ਧੰਦੇ ਦਾ, ਡਾਇਰੀ ਫਾਰਮਿੰਗ ਦੇ ਧੰਦੇ ਦਾ, ਛੋਟੇ ਵਪਾਰੀ, ਛੋਟੇ ਦੁਕਾਨਦਾਰ ਤੇ ਛੋਟੇ ਕਾਰਖ਼ਾਨੇਦਾਰ ਦੇ ਧੰਦੇ ਚੌਪਟ ਹੋ ਜਾਣਗੇ। ਇਸ ਤਰ੍ਹਾਂ ਹੀ ਜੋ ਪੰਜਾਬ ਸਰਕਾਰ ਲੈਂਡ ਪੋਲਿੰਗ ਪੋਲਸੀ ਨੂੰ ਵਾਰ-ਵਾਰ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਇਹ ਪੋਲਸੀ ਲਾਗੂ ਹੋਣ ਨਾਲ ਕਿਸਾਨਾਂ ਤੋਂ ਸਰਕਾਰ ਮੁਫ਼ਤ ਦੇ ਭਾਅ ਜ਼ਮੀਨਾਂ ਖੋਹ ਲਵੇਗੀ ਅਤੇ ਫਿਰ ਮਨ ਮਰਜ਼ੀ ਦੇ ਕਾਰਪੋਰੇਟ ਘਰਾਨਿਆਂ ਨੂੰ ਮੁਫ਼ਤ ਦੇ ਦੇਵੇਗੀ। ਕਿਸਾਨ ਜ਼ਮੀਨਾਂ ਤੋਂ ਵਿਹਲੇ ਹੋ ਕੇ ਮਜ਼ਦੂਰੀ ਕਰਨ ਲਈ ਮਜਬੂਰ ਹੋ ਜਾਣਗੇ, ਕਿਸਾਨਾਂ ਦੀ ਜ਼ੋਰਦਾਰ ਮੰਗ ਹੈ ਕਿ ਭਾਰਤ ਅਮਰੀਕਾ ਵਪਾਰ ਸਮਝੌਤਾ ਰੱਦ ਕੀਤਾ ਜਾਵੇ, ਬੀਜ ਬਿਲ, ਬਿਜਲੀ ਬਿੱਲ 2025 ਰੱਦ ਕੀਤਾ ਜਾਵੇ, ਕਾਸ਼ਤਕਾਰਾਂ ਕਿਸਾਨ ਤੇ ਖੇਤ ਮਜ਼ਦੂਰਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦਿੱਤੇ ਜਾਣ, ਕਿਸਾਨ ਆਗੂਆਂ ਵਰਕਰਾਂ ਤੇ ਪਾਏ ਝੂਠੇ ਪੁਲਸ ਕੇਸ ਰੱਦ ਕੀਤੇ ਜਾਣ ਅਤੇ ਪਰਾਲੀ ਵਾਲੇ ਪਾਏ ਕੇਸ ਵੀ ਰੱਦ ਕੀਤੇ ਜਾਣ, ਲੈਂਡ ਪੁਲਿੰਗ ਪੋਲਸੀ ਦੀਆਂ ਬਣਾਈਆਂ ਜਾ ਰਹੀਆਂ ਵਿਉਂਤਾਂ ਬੰਦ ਕੀਤੀਆਂ ਜਾਣ। ਜੇਕਰ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਨਹੀਂ ਕੀਤਾ ਜਾਂਦਾ ਤਾਂ ਜਥੇਬੰਦੀ ਪੰਜ ਅਕਤੂਬਰ ਤੋਂ ਡੀ.ਸੀ. ਦਫ਼ਤਰ ਦਾ ਘਿਰਾਓ ਕਰਨ ਲਈ ਮਜਬੂਰ ਹੋਵੇਗੀ ਜਿਸ ਦੀ ਜ਼ਿੰਮੇਵਾਰੀ ਸਰਕਾਰਾਂ ਦੀ ਹੋਵੇਗੀ ਪੰਜ ਦੇ ਘਿਰਾਓ ਦੀ ਤਿਆਰੀ ਲਈ ਪਿੰਡਾਂ ਵਿਚ ਮੀਟਿੰਗਾਂ ਰੈਲੀਆਂ ਕਰਕੇ ਤਿਆਰੀ ਕੀਤੀ ਜਾ ਰਹੀ ਹੈ। ਮੀਟਿੰਗਾਂ ਵਿਚ ਜਸਵਿੰਦਰ ਸਿੰਘ, ਗੁਰਮਿੰਦਰ ਸਿੰਘ, ਜਗਮੋਹਣ ਸਿੰਘ, ਦਲਜੀਤ ਕੌਰ, ਹਰਜੀਤ ਕੌਰ ਕਿੰਦਰ ਕੌਰ, ਹੈਪੀ ਘੱਲ ਕਲਾਂ, ਜਗਦੇਵ ਸਿੰਘ, ਬਲਜਿੰਦਰ ਸਿੰਘ, ਗੁਰਿੰਦਰ ਸਿੰਘ, ਬਲਜੀਤ ਸਿੰਘ, ਮਹਿੰਦਰਪਾਲ, ਅਵਤਾਰ ਸਿੰਘ ਪਿੰਡ ਸਿੰਘਾਂਵਾਲਾ, ਸੁਰਜੀਤ ਸਿੰਘ, ਕਪਤਾਨ ਸਿੰਘ, ਭਿੰਦਰ ਸਿੰਘ, ਅੰਮ੍ਰਿਤ ਸਿੰਘ, ਦਰਸ਼ਨ ਸਿੰਘ ਦੁੱਨੇਕੇ ਤੇ ਹੋਰ ਬਹੁਤ ਸਾਰੇ ਸਾਥੀ ਮੀਟਿੰਗਾਂ ਵਿਚ ਸ਼ਾਮਿਲ ਹੋਏ।
Ad Position 22
No active advertisement
ਪਿਛਲੀ ਖ਼ਬਰ ਐਸ.ਬੀ.ਬੀ.ਐਸ. ਸਕੂਲ ਦੇ ਬੱਚਿਆਂ ਨੇ ਜਾਦੂਗਰ ਦਾ ਸ਼ੋਅ ਦੇਖਿਆ ਭਾਕਿਯੂ ਸਿੱਧੂਪੁਰ ਦੀ ਚੰਡੀਗੜ੍ਹ ਵਿਖੇ ਮੀਟਿੰਗ ਅੱਜ ਅਗਲੀ ਖ਼ਬਰ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ’ਚ ਰਾਸ਼ਟਰੀ ਫਾਰਮੇਸੀ ਹਫ਼ਤਾ-2026 ਤਹਿਤ ਵੱਖ-ਵੱਖ ਮੁਕਾਬਲੇ ਕਰਵਾਏ
Ad Position 24