ਪੰਜਾਬ ਐਂਡ ਸਿੰਧ ਬੈਂਕ ਮੁਲਾਜ਼ਮ ਭਲਾਈ ਸੰਸਥਾ ਮੋਗਾ ਦੀ ਮੀਟਿੰਗ ਹੋਈ
ਨੱਥੂਵਾਲਾ ਗਰਬੀ, 27 ਸਤੰਬਰ (ਨਵਦੀਪ ਸਿੰਘ)-ਅੱਜ ਪੰਜਾਬ ਕਾਂਗਰਸ ਦੇ ਸਹਿ ਇੰਚਾਰਜ ਰਵਿੰਦਰ ਰਾਉ ਡਾਲਵੀ ਨੇ ਬੂਥ ਲੈਵਲ ਦੀ ਮੀਟਿੰਗ ਕਾਂਗਰਸ ਦੇ ਬਲਾਕ ਪ੍ਰਧਾਨ ਗੁਰਤੇਜ ਸਿੰਘ ਨੱਥੂਵਾਲਾ ਦੇ ਘਰ ਵਿਖੇ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡਾਲਵੀ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿਚ ਜਾ ਕੇ ਬੂਥ ਕਮੇਟੀ ਅਤੇ ਮੰਡਲ ਕਮੇਟੀ ਨੂੰ ਮਿਲ ਕੇ ਕੰਮ ਕਰ ਰਹੇ ਹਨ।
ਨੱਥੂਵਾਲਾ ਗਰਬੀ, 27 ਸਤੰਬਰ (ਨਵਦੀਪ ਸਿੰਘ)-ਅੱਜ ਪੰਜਾਬ ਕਾਂਗਰਸ ਦੇ ਸਹਿ ਇੰਚਾਰਜ ਰਵਿੰਦਰ ਰਾਉ ਡਾਲਵੀ ਨੇ ਬੂਥ ਲੈਵਲ ਦੀ ਮੀਟਿੰਗ ਕਾਂਗਰਸ ਦੇ ਬਲਾਕ ਪ੍ਰਧਾਨ ਗੁਰਤੇਜ ਸਿੰਘ ਨੱਥੂਵਾਲਾ ਦੇ ਘਰ ਵਿਖੇ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡਾਲਵੀ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿਚ ਜਾ ਕੇ ਬੂਥ ਕਮੇਟੀ ਅਤੇ ਮੰਡਲ ਕਮੇਟੀ ਨੂੰ ਮਿਲ ਕੇ ਕੰਮ ਕਰ ਰਹੇ ਹਨ। ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਬਾਘਾ ਪੁਰਾਣਾ ‘ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਨਾ ਤਾਂ ਉਹ ਕੁਰੱਪਸ਼ਨ ਨੂੰ ਬੰਦ ਕਰ ਸਕੇ ਤੇ ਨਾ ਹੀ ਨਸ਼ੇ ‘ਤੇ ਰੋਕ ਲਗਾ ਸਕੇ । ਉਨ੍ਹਾਂ ਕਿਹਾ ਕਿ ਨਾ ਤਾਂ ਪੰਜਾਬ ਦੇ ਸਕੂਲਾਂ ਵਿਚ ਅਧਿਆਪਕ ਹਨ ਅਤੇ ਨਾ ਹੀ ਹਸਪਤਾਲਾਂ ਵਿਚ ਡਾਕਟਰ ਹਨ ਇਸ ਕਰਕੇ ਹੀ ਕੁਝ ਲੋਕ ਇਲਾਜ ਦੇ ਖੁਣੋ ਹੀ ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਠਦੇ ਹਨ। ਡਾਲਵੀ ਨੇ ਕਿਹਾ ਕਿ ਪੰਜਾਬ ਦੇ ਹਰ ਘਰ ਵਿਚ ਪਹੁੰਚ ਰਹੇ ਨਸ਼ੇ ਦੀਆਂ ਖ਼ਬਰਾਂ ਹਰ ਰੋਜ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਹਨ ਪਰ ਪੰਜਾਬ ਸਰਕਾਰ ਪਤਾ ਨਹੀ ਕਿਹੜਾ ਨਸ਼ਾ ਬੰਦ ਕਰਨ ਦੀਆਂ ਗੱਲਾਂ ਕਰਦੀ ਹੈ। ਪੰਜਾਬ ਵਿਚ ਭਾਜਪਾ ਵਲੋਂ ਚਲਾਏ ਜਾ ਰਹੀ ਨਸ਼ਾ ਮੁਕਤੀ ਯਾਤਰਾ ਤੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਗਵਾਂਢੀ ਮੁਲਕ ਵਲੋਂ ਹਰ ਰੋਜ਼ ਡਰੋਨ ਦੇ ਨਾਲ ਸਰਹੱਦ ਦੇ ਉੱਪਰ ਦੀ ਨਸ਼ਾ ਪੰਜਾਬ ਵਿਚ ਸੁੱਟਿਆ ਜਾ ਰਿਹਾ ਤੇ ਕੇਂਦਰ ਸਰਕਾਰ ਇਸ ਸਬੰਧੀ ਕੁਝ ਨਹੀਂ ਕਰ ਰਹੀ ਅਤੇ ਹੁਣ ਪੰਜਾਬ ਦੇ ਲੋਕਾਂ ਨੂੰ ਬੇਵਕੂਫ਼ ਬਣਾ ਕੇ ਨਸ਼ਾ ਮੁਕਤੀ ਯਾਤਰਾ ਲੈ ਕੇ ਤੁਰੀ ਫਿਰ ਰਹੀ ਹੈ। ਡਾਲਵੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਧਨਾਢ ਪਰਿਵਾਰਾਂ ਨਾਲ ਮਿਲ ਕੇ ਜੋ ਅਮਰੀਕਾ ਨਾਲ ਸਮਝੌਤੇ ਕੀਤੇ ਹਨ ਉਹ ਕਿਸਾਨਾਂ ਦੇ ਵਿਰੋਧ ਵਿਚ ਹਨ ਅਤੇ ਹੁਣ ਕਿਹੜੇ ਮੂੰਹ ਨਾਲ ਪੰਜਾਬ ਵਿੱਚ ਵੋਟਾਂ ਮੰਗਣ ਜਾਵੇਗੀ। ਕਾਂਗਰਸ ਪਾਰਟੀ ਵਿੱਚ ਹਲਕਾ ਬਾਘਾ ਪੁਰਾਣਾ ਵਿੱਚ ਚੱਲ ਰਹੀ ਧੜੇਬੰਦੀ ਦੇ ਸਵਾਲ ਦਾ ਜਵਾਬ ਦਿੰਦੇ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਹਰ ਵਰਕਰ ਤੇ ਲੋਕਾਂ ਨੂੰ ਪੁੱਛ ਕੇ ਹੀ ਜਿਸ ਨੂੰ ਲੋਕ ਚਾਹੁਣਗੇ ਤੇ ਉਸ ਨੂੰ ਹੀ ਉਮੀਦਵਾਰ ਬਣਾਇਆ ਜਾਵੇਗਾ। ਇਸ ਮੌਕੇ ਸੀਨੀ. ਕਾਂਗਰਸੀ ਆਗੂ ਜਗਸੀਰ ਸਿੰਘ ਕਾਲੇਕੇ, ਬਲਾਕ ਪ੍ਰਧਾਨ ਗੁਰਤੇਜ ਸਿੰਘ ਨੱਥੂਵਾਲਾ, ਜਗਦੇਵ ਸਿੰਘ ਸਾਬਕਾ ਸਰਪੰਚ ਵੱਡਾ ਘਰ, ਸੁਖਪ੍ਰੀਤ ਸਿੰਘ ਸੁੱਖਾ ਜਨਰਲ ਸਕੱਤਰ ਕਾਂਗਰਸ, ਹਰਪ੍ਰੀਤ ਸਿੰਘ ਸਾਬਕਾ ਸਰਪੰਚ ਚੰਦ ਨਵਾਂ, ਜਸਵਿੰਦਰ ਸਿੰਘ ਕਾਕਾ ਬਰਾੜ, ਬਬਲੂ ਰੋਡੇ, ਸਾਬਕਾ ਸਰਪੰਚ ਜੱਜ ਸਿੰਘ ਹਰੀਏ ਵਾਲਾ, ਕੁਲਵੀਰ ਸਿੰਘ ਭਲੂਰ, ਰਵਿੰਦਰ ਸਿੰਘ ਝੰਡੇਆਣਾ ਯੂਥ ਸੈਕਟਰੀ ਪੰਜਾਬ ਅਤੇ ਜਸਪਾਲ ਸਿੰਘ ਪ੍ਰਧਾਨ ਕਿਸਾਨ ਸੈਲ ਬਾਘਾ ਪੁਰਾਣਾ ਅਤੇ ਹੋਰ ਕਈ ਕਾਂਗਰਸੀ ਆਗੂ ਅਤੇ ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਸਨ।