ਪ੍ਰਸਿੱਧ ਗਾਇਕ ਰਣਜੀਤ ਮਨੀ ਨੂੰ ਸਦਮਾ, ਭਾਣਜੇ ਦਾ ਦਿਹਾਂਤ
ਮੋਗਾ, 27 ਸਤੰਬਰ (ਗੁਰਤੇਜ ਸਿੰਘ ਬੱਬੀ)-ਪ੍ਰਸਿੱਧ ਲੋਕ ਗਾਇਕ ਰਣਜੀਤ ਮਨੀ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਭਾਣਜੇ ਜਗਦੀਪ ਸਿੰਘ ਸਹੋਤਾ ਜੋ ਕਿ ਪੰਜਾਬ ਪੁਲਿਸ ਵਿਚ ਬਤੌਰ ਕਾਂਸਟੇਬਲ ਤਾਇਨਾਤ ਸਨ, ਦਿਲ ਦਾ ਦੌਰਾ ਪੈਣ ਨਾਲ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ। ਇਸ ਦੁੱਖ ਦੀ ਘੜੀ ਵਿਚ ਗਾਇਕ ਰਣਜੀਤ ਮਨੀ ਨਾਲ ਜਿੱਥੇ ਸੰਗੀਤ ਜਗਤ ਦੀਆਂ ਸ਼ਖਸੀਅਤਾਂ ਦੁੱਖ ਪ੍ਰਗਟ ਕਰ ਰਹੀਆਂ ਹਨ ਉੱਥੇ ਉਨ੍ਹਾਂ ਨਾਲ ਧਾਰਮਿਕ, ਰਾਜਸੀ ਆਗੂ ਵੀ ਦੁੱਖ ਸਾਂਝਾ ਕਰ ਰਹੇ ਹਨ।
ਅਜੀਤ ਡੈਸਕ
28-09-2026