27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਸਰਾਧ ਪੱਖ ਦੇ ਮੌਕੇ ’ਤੇ ਇਕ ਵਿਸ਼ਾਲ ਕੜੀ ਚੌਲਾਂ ਦਾ ਭੰਡਾਰਾ ਲਗਾਇਆ

ਮੋਗਾ, 27 ਸਤੰਬਰ (ਅਸ਼ੋਕ ਬਾਂਸਲ)-ਜੈ ਸ਼੍ਰੀ ਰਾਧੇ ਸ਼ਿਆਮ ਸੇਵਾ ਮੰਡਲ ਵਲੋਂ ਅੱਜ ਸਰਾਧ ਪੱਖ ਦੇ ਮੌਕੇ ‘ਤੇ ਪ੍ਰਤਾਪ ਰੋਡ ‘ਤੇ ਇਕ ਵਿਸ਼ਾਲ ਕੜ੍ਹੀ ਚਾਵਲ ਦਾ ਭੰਡਾਰਾ ਲਗਾਇਆ ਗਿਆ। ਭੰਡਾਰੇ ਵਿਚ ਵਿਸ਼ੇਸ਼ ਤੌਰ ‘ਤੇ ਪੁੱਜੇ ਕੌਂਸਲਰ ਡਿੰਪਲ ਅਰੋੜਾ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਸਾਹਿਲ ਅਰੋੜਾ ਨੇ ਮੰਡਲ ਵਲੋਂ ਰਾਹਗੀਰਾਂ ਨੂੰ ਭੰਡਾਰੇ ਦਾ ਪ੍ਰਸ਼ਾਦ ਵੰਡਦੇ ਹੋਏ ਕਿਹਾ ਕਿ ਲੋੜਵੰਦਾਂ ਨੂੰ ਭੋਜਨ ਖਵਾਉਣਾ ਪੁੰਨ ਦਾ ਕੰਮ ਹੈ।

Ad Position 21
No active advertisement
ਅਜੀਤ ਡੈਸਕ 28-09-2026
ਮੋਗਾ, 27 ਸਤੰਬਰ (ਅਸ਼ੋਕ ਬਾਂਸਲ)-ਜੈ ਸ਼੍ਰੀ ਰਾਧੇ ਸ਼ਿਆਮ ਸੇਵਾ ਮੰਡਲ ਵਲੋਂ ਅੱਜ ਸਰਾਧ ਪੱਖ ਦੇ ਮੌਕੇ ‘ਤੇ ਪ੍ਰਤਾਪ ਰੋਡ ‘ਤੇ ਇਕ ਵਿਸ਼ਾਲ ਕੜ੍ਹੀ ਚਾਵਲ ਦਾ ਭੰਡਾਰਾ ਲਗਾਇਆ ਗਿਆ। ਭੰਡਾਰੇ ਵਿਚ ਵਿਸ਼ੇਸ਼ ਤੌਰ ‘ਤੇ ਪੁੱਜੇ ਕੌਂਸਲਰ ਡਿੰਪਲ ਅਰੋੜਾ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਸਾਹਿਲ ਅਰੋੜਾ ਨੇ ਮੰਡਲ ਵਲੋਂ ਰਾਹਗੀਰਾਂ ਨੂੰ ਭੰਡਾਰੇ ਦਾ ਪ੍ਰਸ਼ਾਦ ਵੰਡਦੇ ਹੋਏ ਕਿਹਾ ਕਿ ਲੋੜਵੰਦਾਂ ਨੂੰ ਭੋਜਨ ਖਵਾਉਣਾ ਪੁੰਨ ਦਾ ਕੰਮ ਹੈ। ਮੰਡਲ ਪ੍ਰਧਾਨ ਐਡਵੋਕੇਟ ਜੈ ਗੋਇਲ ਅਤੇ ਅਸ਼ਵਨੀ ਗੁਪਤਾ ਨੇ ਕਿਹਾ ਕਿ ਸਰਾਧ ਪੱਖ ਦੌਰਾਨ ਪੁਰਖਿਆਂ ਦੀ ਯਾਦ ਅਤੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਦਾਨ ਅਤੇ ਭੋਜਨ ਦਾਨ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਇਸ ਪਰੰਪਰਾ ਦੀ ਪਾਲਣਾ ਕਰਦੇ ਹੋਏ, ਮੰਡਲ ਦੇ ਸਮੂਹ ਮੈਂਬਰਾਂ ਨੇ ਭੰਡਾਰਾਂ ਲਗਾਇਆ। ਮੰਡਲ ਦੇ ਸਮੂਹ ਮੈਂਬਰਾਂ ਨੇ ਰਾਹਗੀਰਾਂ ਨੂੰ ਕੜ੍ਹੀ (ਚੌਲ) ਚੌਲਾਂ ਦਾ ਪ੍ਰਸ਼ਾਦ ਵੰਡਿਆਂ। ਮੰਡਲ ਦੇ ਸਰਪ੍ਰਸਤ ਦੇਵਕਰਨ ਮਿੱਤਲ ਨੇ ਇਸ ਸਮਾਜਿਕ ਕਾਰਜ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਅਜਿਹੇ ਸਮਾਗਮ ਸਮਾਜ ਵਿਚ ਆਪਸੀ ਭਾਈਚਾਰੇ ਅਤੇ ਸੇਵਾ ਦੀ ਭਾਵਨਾ ਨੂੰ ਵਧਾਉਂਦੇ ਹਨ। ਇਸ ਲਈ, ਸਾਰੀਆਂ ਸੰਸਥਾਵਾਂ ਨੂੰ ਅਜਿਹੇ ਸਮਾਗਮਾਂ ਦਾ ਆਯੋਜਨ ਕਰਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਦੇਵਕਰਨ ਮਿੱਤਲ, ਪ੍ਰੋ. ਸੁਰੇਸ਼ ਬਾਂਸਲ, ਪ੍ਰਵੀਨ ਗੋਇਲ, ਜਤਿੰਦਰ ਪੁਰੀ, ਕੇਵਲ ਬਾਂਸਲ, ਹਰੀ ਓਮ ਮਿੱਤਲ, ਮਾਣਕ ਸ਼ਾਹ ਬਾਂਸਲ , ਨਿਤਿਨ ਗਰਗ, ਰਾਜਨ ਗੋਇਲ, ਅਰੁਣ ਬਾਂਸਲ, ਰੋਹਿਤ ਗਰਗ, ਦੀਪ ਅਰੋੜਾ, ਦਿਨੇਸ਼ ਗਰਗ, ਹਰਸ਼ਿਤ ਮਿੱਤਲ, ਰੋਹਿਤ ਕੁਮਾਰ, ਨਿਤੀਸ਼ ਗਰਗ ਅਤੇ ਹੋਰ ਮੈਂਬਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਝੋਨੇ ਦੀ ਪਰਾਲੀ ਦਾ ਸਰਕਾਰ ਠੋਸ ਹੱਲ ਕੱਢੇ-ਜ਼ਿਲ੍ਹਾ ਆਗੂ ਬਲਜਿੰਦਰ ਸਿੰਘ ਸੰਧੂ ਅਗਲੀ ਖ਼ਬਰ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ’ਚ ਰਾਸ਼ਟਰੀ ਫਾਰਮੇਸੀ ਹਫ਼ਤਾ-2026 ਦਾ ਸਮਾਪਤੀ ਸਮਾਰੋਹ
Ad Position 24