ਮਲੋਟ ਵਿਖੇ ‘ਨਮਾਮੀ ਭਾਰਤਮ’ ਤਹਿਤ ਸਮੂਹਿਕ ਗਾਇਨ ਦਾ ਪ੍ਰੋਗਰਾਮ ਕਰਵਾਇਆ
ਮਲੋਟ, 27 ਸਤੰਬਰ (ਪਾਟਿਲ)-ਭਾਰਤ ਦੀ ਰਾਸ਼ਟਰੀ ਚੇਤਨਾ, ਆਜ਼ਾਦੀ ਸੰਗਰਾਮ ਦੀ ਪ੍ਰੇਰਣਾ ਅਤੇ ਮਾਂ ਭੂਮੀ ਪ੍ਰਤੀ ਸ਼ਰਧਾ ਦੇ ਪ੍ਰਤੀਕ ਅਮਰ ਗੀਤ ‘ਵੰਦੇ ਮਾਤਰਮ’ ਦੇ 150 ਸਾਲ ਪੂਰੇ ਹੋਣ ਦੇ ਮੌਕੇ ’ਤੇ ਵਿਦਿਆ ਭਾਰਤੀ ਅਖਿਲ ਭਾਰਤੀ ਸਿੱਖਿਆ ਸੰਸਥਾਨ ਨਵੀਂ ਦਿੱਲੀ ਦੇ ਮਾਰਗ ਦਰਸ਼ਨ ਹੇਠ ਦੇਸ਼ ਭਰ ਵਿਚ ਕਰਵਾਏ ਜਾ ਰਹੇ ‘ਨਮਾਮੀ ਭਾਰਤਮ’ ਪ੍ਰੋਗਰਾਮ ਤਹਿਤ ਸਥਾਨਕ ਸੇਠ ਇੰਦਰਭਾਨ ਤਨੇਜਾ ਸਰਵਹਿੱਤਕਾਰੀ ਵਿਦਿਆ ਮੰਦਰ ਮਲੋਟ ਵਿਖੇ ਸਮੂਹਿਕ ਗਾਇਨ ਦਾ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਸਮਾਜ ਸੇਵੀ ਰਾਜ ਵਾਟਸ, ਬਾਰ ਐਸੋਸੀਏਸ਼ਨ ਮਲੋਟ ਦੇ ਪ੍ਰਧਾਨ ਅਜੈ ਗੋਂਦਾਰਾ, ਸਮਾਜ ਸੇਵੀ ਸ਼ਾਲੂ ਕਾਮਰਾ, ਰਾਕੇਸ਼ ਗਰੋਵਰ ਅਤੇ ਰਾਜ ਇਸ਼ਪੁਜਾਨੀ ਹਾਜ਼ਰ ਹੋਏ।
ਮਲੋਟ, 27 ਸਤੰਬਰ (ਪਾਟਿਲ)-ਭਾਰਤ ਦੀ ਰਾਸ਼ਟਰੀ ਚੇਤਨਾ, ਆਜ਼ਾਦੀ ਸੰਗਰਾਮ ਦੀ ਪ੍ਰੇਰਣਾ ਅਤੇ ਮਾਂ ਭੂਮੀ ਪ੍ਰਤੀ ਸ਼ਰਧਾ ਦੇ ਪ੍ਰਤੀਕ ਅਮਰ ਗੀਤ ‘ਵੰਦੇ ਮਾਤਰਮ’ ਦੇ 150 ਸਾਲ ਪੂਰੇ ਹੋਣ ਦੇ ਮੌਕੇ ’ਤੇ ਵਿਦਿਆ ਭਾਰਤੀ ਅਖਿਲ ਭਾਰਤੀ ਸਿੱਖਿਆ ਸੰਸਥਾਨ ਨਵੀਂ ਦਿੱਲੀ ਦੇ ਮਾਰਗ ਦਰਸ਼ਨ ਹੇਠ ਦੇਸ਼ ਭਰ ਵਿਚ ਕਰਵਾਏ ਜਾ ਰਹੇ ‘ਨਮਾਮੀ ਭਾਰਤਮ’ ਪ੍ਰੋਗਰਾਮ ਤਹਿਤ ਸਥਾਨਕ ਸੇਠ ਇੰਦਰਭਾਨ ਤਨੇਜਾ ਸਰਵਹਿੱਤਕਾਰੀ ਵਿਦਿਆ ਮੰਦਰ ਮਲੋਟ ਵਿਖੇ ਸਮੂਹਿਕ ਗਾਇਨ ਦਾ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਸਮਾਜ ਸੇਵੀ ਰਾਜ ਵਾਟਸ, ਬਾਰ ਐਸੋਸੀਏਸ਼ਨ ਮਲੋਟ ਦੇ ਪ੍ਰਧਾਨ ਅਜੈ ਗੋਂਦਾਰਾ, ਸਮਾਜ ਸੇਵੀ ਸ਼ਾਲੂ ਕਾਮਰਾ, ਰਾਕੇਸ਼ ਗਰੋਵਰ ਅਤੇ ਰਾਜ ਇਸ਼ਪੁਜਾਨੀ ਹਾਜ਼ਰ ਹੋਏ। ਇਸ ਮੌਕੇ ਮੁੱਖ ਬੁਲਾਰੇ ਵਜੋਂ ਰਾਸ਼ਟਰੀ ਸਵੈ ਸੇਵਕ ਸੰਘ ਦੇ ਪ੍ਰੇਮ ਜਾਂਗਿੜ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ‘ਵੰਦੇ ਮਾਤਰਮ’ ਮਾਤ ਭੂਮੀ ਪ੍ਰਤੀ ਸ਼ਰਧਾ, ਭਾਰਤੀ ਸੱਭਿਆਚਾਰ, ਏਕਤਾ ਅਤੇ ਰਾਸ਼ਟਰੀ ਚੇਤਨਾ ਨੂੰ ਪ੍ਰਗਟ ਕਰਨ ਵਾਲਾ ਪ੍ਰੇਰਨਾਦਾਇਕ ਗੀਤ ਹੈ। ਪ੍ਰੋਗਰਾਮ ਦੌਰਾਨ ਹਾਜ਼ਰ ਸਾਰੇ ਲੋਕਾਂ ਵਲੋਂ ਇਕੋ ਸਮੇਂ ਵੰਦੇ ਮਾਤਰਮ ਦਾ ਸਮੂਹਿਕ ਗਾਇਨ ਕੀਤਾ ਗਿਆ। ਇਸ ਵਿਚ ਸਕੂਲ ਦੇ ਵਿਦਿਆਰਥੀਆਂ ਦੇ ਨਾਲ-ਨਾਲ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ, ਵੱਖ-ਵੱਖ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਮਾਪਿਆਂ ਨੇ ਉਤਸ਼ਾਹ ਨਾਲ ਭਾਗ ਲਿਆ। ਪ੍ਰੋਗਰਾਮ ਦੇ ਸੰਯੋਜਕ ਰਿੰਕੂ ਅਨੇਜਾ ਅਤੇ ਪ੍ਰਿੰਸੀਪਲ ਸੁਮਿਤ ਕੁਮਾਰ ਨੇ ਵੀ ਹਾਜ਼ਰ ਇਕੱਠ ਨੂੰ ਸੰਬੋਧਨ ਕੀਤਾ। ਸਕੂਲ ਦੇ ਪ੍ਰਧਾਨ ਦਵਿੰਦਰ ਮੋਂਗਾ ਨੇ ਪ੍ਰੋਗਰਾਮ ਵਿਚ ਸ਼ਾਮਿਲ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ। ਇਸ ਮੌਕੇ ਸਤੀਸ਼ ਮੋਂਗਾ, ਪ੍ਰਦੀਪ, ਰਵਿਕਾਂਤ, ਗੁਲਸ਼ਨ ਅਰੋੜਾ, ਧਰਮਪਾਲ, ਚੰਦਰਭਾਨ, ਰਾਜਿੰਦਰ ਨਾਗਪਾਲ ਸਮੇਤ ਸ਼ਹਿਰ ਦੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੀ ਹਾਜ਼ਰ ਸਨ। ਪ੍ਰੋਗਰਾਮ ਦਾ ਮੰਚ ਸੰਚਾਲਨ ਰਾਜਿੰਦਰ ਪਪਨੇਜਾ ਨੇ ਕੀਤਾ।