ਸੀਨੀਅਰ ਸਿਟੀ ਵੈੱਲਫੇਅਰ ਸੁਸਾਇਟੀ ਦੀ ਜਨਰਲ ਬਾਡੀ ਦਾ ਪ੍ਰੋਗਰਾਮ ਆਪਣੀ ਅਮਿਟ ਯਾਦ ਛੱਡਦਾ ਸਮਾਪਤ
ਮੋਗਾ, 1 ਅਕਤੂਬਰ (ਸੁਰਿੰਦਰਪਾਲ ਸਿੰਘ)- ਮੋਗਾ ਵਿਖੇ ਬੀਤੇ ਦਿਨੀਂ ਸੀਨੀਅਰ ਸਿਟੀਜ਼ਨ ਵੈੱਲਫੇਅਰ ਸੁਸਾਇਟੀ ਦੀ ਜਨਰਲ ਬਾਡੀ ਦਾ ਸਮਾਗਮ ਹੋਟਲ ਪਾਰਕ ਰਿਜੈਂਸੀ ਵਿਚ ਧੂਮ-ਧਾਮ ਨਾਲ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਡਾ.
ਮੋਗਾ, 1 ਅਕਤੂਬਰ (ਸੁਰਿੰਦਰਪਾਲ ਸਿੰਘ)- ਮੋਗਾ ਵਿਖੇ ਬੀਤੇ ਦਿਨੀਂ ਸੀਨੀਅਰ ਸਿਟੀਜ਼ਨ ਵੈੱਲਫੇਅਰ ਸੁਸਾਇਟੀ ਦੀ ਜਨਰਲ ਬਾਡੀ ਦਾ ਸਮਾਗਮ ਹੋਟਲ ਪਾਰਕ ਰਿਜੈਂਸੀ ਵਿਚ ਧੂਮ-ਧਾਮ ਨਾਲ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਡਾ. ਜੋਗਿੰਦਰ ਸਿੰਘ ਮਾਹਲਾ ਦੁਆਰਾ ਅਰਦਾਸ ਕਰਕੇ ਕੀਤੀ ਗਈ, ਉਪਰੰਤ ਸੁਮਨਕਾਂਤ ਵਿਜ ਦੁਆਰਾ ਗੀਤ ਗਾਇਆ ਗਿਆ। ਇਸ ਮੌਕੇ ਸਮੇਂ ਦਾ ਪਾਬੰਦ ਡਰਾਅ ਕੱਢਿਆ ਗਿਆ। ਅਗਸਤ ਤੇ ਸਤੰਬਰ ਮਹੀਨੇ ਵਿਚ ਜਨਮ ਦਿਨ ਵਾਲੇ ਮੈਂਬਰ ਚੇਅਰਮੈਨ ਚਮਨ ਲਾਲ ਗੋਇਲ, ਬਾਬੂ ਲਾਲ, ਯਸ਼ਵੰਤ ਗਰੋਵਰ, ਸੂਬੇਦਾਰ ਹਰਭਜਨ ਸਿੰਘ, ਦਿਆਲ ਸਿੰਘ, ਸੁਨੀਲ ਕੁਮਾਰ ਸਚਦੇਵਾ, ਜਗਤਾਰ ਸਿੰਘ, ਦਿਨੇਸ਼ ਸੂਦ, ਕੁਲਦੀਪ ਅਰੋੜਾ, ਦਿਨੇਸ਼ ਕੁਮਾਰ ਅਤੇ ਵਿਮਲ ਜੈਨ ਆਦਿ ਦਾ ਜਨਮ ਦਿਨ ਕੇਕ ਕੱਟ ਕੇ ਮਨਾਇਆ ਗਿਆ। ਇਸ ਮੌਕੇ ਜਸਵਿੰਦਰ ਸਿੰਘ ਸੋਢੀ ਦੁਆਰਾ ਗੀਤ ਗਾਇਆ ਗਿਆ। ਰਿਟਾਇਰਡ ਪ੍ਰਿੰਸੀਪਲ ਡਾ. ਰਾਕੇਸ਼ ਮੋਹਨ ਆਰੀਆ ਦੁਆਰਾ ਭਾਸ਼ਣ ਦਿੱਤਾ ਗਿਆ। ਉਪਰੰਤ ਫਿਜਿਓਥਰੈਪਿਸਟ ਅਵੰਤਿਕਾ ਬਾਂਸਲ ਨੇ ਸਿਹਤਮੰਦ ਜਿਉਣ ਤੇ ਯੋਗਾ ਤੇ ਹੋਰ ਬਿਮਾਰੀਆਂ ਬਾਰੇ ਦੱਸਿਆ। ਸਮੂਹ ਮੈਂਬਰਾਂ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ। ਡਾ. ਜੋਗਿੰਦਰ ਸਿੰਘ ਮਾਹਲਾ ਦੁਆਰਾ ਗੀਤਾ ਗਾਇਆ ਗਿਆ। ਸਮਾਰੋਹ ਦੀ ਪ੍ਰਧਾਨਗੀ ਜਸਵੰਤ ਸਿੰਘ ਦਾਨੀ ਚੇਅਰਮੈਨ, ਚਮਨ ਲਾਲ ਗੋਇਲ ਨੇ ਕੀਤੀ। ਪ੍ਰੋਗਰਾਮ ਦੇ ਵਾਈਸ ਚੇਅਰਮੈਨ ਕੇਵਲ ਬਾਂਸਲ, ਪੈਟਰਨ ਵੀ.ਪੀ. ਸੇਠੀ, ਮਹਾ ਸਚਿਵ ਪ੍ਰਦੀਪ ਮੰਗਲਾ, ਮੋਹਨ ਬਿੰਦਰਾ, ਸੂਬੇਦਾਰ ਹਰਭਜਨ ਸਿੰਘ, ਕੋਵਿਤ ਸਚਿਵ ਸੁਮਨਕਾਂਤ, ਗੁਰਵੀਰ ਸਿੰਘ ਜੱਸਲ, ਐਸ.ਕੇ.ਬਾਂਸਲ, ਨੰਬਰਦਾਰ ਅਸ਼ਵਿੰਦਰ ਸਿੰਘ, ਸਚਿਵ ਦਿਆਲ ਸਿੰਘ, ਕੇਵਲ ਸਿੰਘ ਸਾਬਕਾ ਐਮ.ਪੀ., ਜਸਵੀਰ ਸਿੰਘ, ਯਸ਼ਪਾਲ ਗਰੋਵਰ, ਜੋਗਿੰਦਰਪਾਲ ਜਿੰਦਲ, ਹਰੀਸ਼ ਕੁਮਾਰ ਸ਼ਰਮਾ, ਮਹੇਸ਼ ਮਿੱਤਲ, ਰਾਜ ਕੁਮਾਰ ਬੱਬੂ, ਜਗਤਾਰ ਸਿੰਘ, ਕ੍ਰਿਸ਼ਨ ਕੁਮਾਰ , ਹਰਜੀਤ ਸਿੰਘ ਸ਼ਾਮਲ ਸਨ। ਮੰਚ ਸੰਚਾਲਨ ਐਸ.ਕੇ. ਬਾਂਸਲ ਨੇ ਕੀਤਾ। ਇਸ ਮੌਕੇ ਚਮਨ ਲਾਲ ਨੂੰ 91ਵੇਂ ਜਨਮ ਦਿਨ ਅਤੇ ਬਾਬੂ ਪਾਲ ਨੂੰ 85ਵੇਂ ਜਨਮ ਦਿਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ। ਇਸ ਮੌਕੇ ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ ਵੀ ਹਾਜ਼ਰ ਸਨ।