02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਕੇਂਦਰ ਸਰਕਾਰ ਵਲੋਂ ਹਾੜ੍ਹੀ ਦੀਆਂ ਫਸਲਾਂ ਦੇ ਭਾਅ ’ਚ ਕੀਤਾ ਵਾਧਾ ਕਿਸਾਨਾਂ ਨਾਲ ਮਜ਼ਾਕ-ਬੀ.ਕੇ.ਯੂ ਖੋਸਾ

ਬਾਘਾ ਪੁਰਾਣਾ, 1 ਅਕਤੂਬਰ (ਗੁਰਮੀਤ ਸੰਘ ਮਾਣੂੰਕੇ)- ਭਾਰਤੀ ਕਿਸਾਨ ਯੂਨੀਅਨ ਖੋਸਾ ਨੇ ਕੇਂਦਰ ਸਰਕਾਰ ਵਲੋਂ ਹਾੜੀ ਦੀਆਂ ਫਸਲਾਂ ਲਈ ਦਿੱਤੀ ਗਈ ਐਮ. ਐਸ.

Ad Position 21
No active advertisement
ਅਜੀਤ ਡੈਸਕ 02-10-2026
ਬਾਘਾ ਪੁਰਾਣਾ, 1 ਅਕਤੂਬਰ (ਗੁਰਮੀਤ ਸੰਘ ਮਾਣੂੰਕੇ)- ਭਾਰਤੀ ਕਿਸਾਨ ਯੂਨੀਅਨ ਖੋਸਾ ਨੇ ਕੇਂਦਰ ਸਰਕਾਰ ਵਲੋਂ ਹਾੜੀ ਦੀਆਂ ਫਸਲਾਂ ਲਈ ਦਿੱਤੀ ਗਈ ਐਮ.ਐਸ.ਪੀ. ਨੂੰ ਕਿਸਾਨਾਂ ਨਾਲ ਕੋਝਾ ਮਜ਼ਾਕ ਕਰਾਰ ਦਿੰਦਿਆਂ ਇਸ ਨੂੰ ਸਿਰੇ ਤੋਂ ਰੱਦ ਕਰਦਿਆਂ ਫਸਲਾਂ ਦੇ ਮੁੱਲ ਸੂਚਕ ਅੰਕ ਨਾਲ ਜੋੜਨ ਦੀ ਮੰਗ ਕਰਦਿਆਂ ਕਿਹਾ ਕਿ ਫਸਲਾਂ ’ਤੇ ਮਾਮੂਲੀ ਜਿਹਾ ਵਾਧਾ ਕਰਨਾ ਦੇਸ਼ ਦੀ ਕਿਸਾਨੀ ਲਈ ਇਕ ਮਜ਼ਾਕ ਹੈ| ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਗੁਰਦਰਸ਼ਨ ਸਿੰਘ ਕਾਲੇਕੇ ਅਤੇ ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਉੱਗੋਕੇ ਨੇ ਕਿਹਾ ਕਿ ਕਣਕ ਦੇ ਭਾਅ ’ਚ ਪੱਚੀ ਪੈਸੇ ਪ੍ਰਤੀ ਕਿੱਲੋ ਕੀਤਾ ਗਿਆ ਵਾਧਾ ਬਹੁਤ ਹੀ ਨਿਗੂਣਾ ਹੈ ਇਸ ਨਾਲ ਦੇਸ਼ ਦੀ ਕਿਸਾਨੀ ਨੂੰ ਕੋਈ ਫਾਇਦਾ ਨਹੀਂ ਹੋਣ ਵਾਲਾ| ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਫਸਲਾਂ ਦੇ ਭਾਅ ਦੇਣੇ ਚਾਹੀਦੇ ਹਨ| ਇਸ ਮੌਕੇ ਜ਼ਿਲ੍ਹਾ ਕਮੇਟੀ ਮੈਂਬਰ ਰਵਿੰਦਰ ਸਿੰਘ ਗੁਲਾਬ ਸਿੰਘ ਵਾਲਾ, ਤਾਰ ਸਿੰਘ ਸਿੱਧੂ, ਬਲਾਕ ਪ੍ਰਧਾਨ ਸੁਰਜੀਤ ਸਿੰਘ ਵਿਰਕ, ਗੁਰਦੇਵ ਸਿੰਘ ਸਰਪੰਚ ਬਲਾਕ ਸਕੱਤਰ ਲਖਵੀਰ ਸਿੰਘ ਕੋਮਲ ਤੋਂ ਆਦਿ ਵੀ ਹਾਜ਼ਰ ਸਨ|
Ad Position 22
No active advertisement
ਪਿਛਲੀ ਖ਼ਬਰ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਮੋਗਾ ’ਚ ਬੱਧਨੀ ਕਲਾਂ ਵਾਲੇ ਮਹਾਂਪੁਰਖਾਂ ਦੇ 41ਵੇਂ ਧਾਰਮਿਕ ਦੀਵਾਨ 12 ਅਕਤੂਬਰ ਤੋਂ
Ad Position 24