02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਜੀ.ਐਨ. ਕਾਨਵੈਂਟ ਸਕੂਲ ਭਲੂਰ ਵਿਖੇ ਮਨਾਈ ਗਾਂਧੀ ਜੈਅੰਤੀ

ਨੱਥੂਵਾਲਾ ਗਰਬੀ, 1 ਅਕਤੂਬਰ (ਨਵਦੀਪ ਸਿੰਘ)-ਜੀ. ਐਨ.

Ad Position 21
No active advertisement
ਜੀ. ਐਨ. ਕਾਨਵੈਂਟ ਸਕੂਲ ਭਲੂਰ ਦੇ ਬੱਚੇ ਗਾਂਧੀ ਜੈਅੰਤੀ ਮਨਾਉਣ ਸਮੇਂ । ਤਸਵੀਰ: ਨਵਦੀਪ ਸਿੰਘ 02-10-2026
ਨੱਥੂਵਾਲਾ ਗਰਬੀ, 1 ਅਕਤੂਬਰ (ਨਵਦੀਪ ਸਿੰਘ)-ਜੀ.ਐਨ. ਕਾਨਵੈਂਟ ਸਕੂਲ ਭਲੂਰ ਵਿਖੇ ਮਹਾਤਮਾ ਗਾਂਧੀ ਦੀ ਜੈਅੰਤੀ ਮਨਾਈ ਗਈ। ਵਿਦਿਆਰਥੀਆਂ ਨੂੰ ਮਹਾਂਤਮਾ ਗਾਂਧੀ ਦੇ ਜੀਵਨ, ਸਿਧਾਂਤਾਂ ਅਤੇ ਦੇਸ਼ ਦੀ ਆਜ਼ਾਦੀ ਵਿਚ ਉਨ੍ਹਾਂ ਦੇ ਯੋਗਦਾਨ ਬਾਰੇ ਜਾਣਕਾਰੀ ਦਿੱਤੀ ਗਈ। ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਸੱਚ, ਅਹਿੰਸਾ, ਸਾਦਗੀ, ਸਵੈ-ਨਿਰਭਰਤਾ ਅਤੇ ਆਪਸੀ ਭਾਈਚਾਰੇ ਦੇ ਮਹੱਤਵ ਬਾਰੇ ਦੱਸਿਆ। ਵਿਦਿਆਰਥੀਆਂ ਨੇ ਗਾਂਧੀ ਦੇ ਜੀਵਨ ਨਾਲ ਸੰਬੰਧਿਤ ਵਿਚਾਰ, ਭਾਸ਼ਣ ਅਤੇ ਕਵਿਤਾਵਾਂ ਪੇਸ਼ ਕਰਕੇ ਉਨ੍ਹਾਂ ਦੇ ਆਦਰਸ਼ਾਂ ਨੂੰ ਯਾਦ ਕੀਤਾ। ਪ੍ਰਿੰਸੀਪਲ ਰਮਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਹਾਤਮਾ ਗਾਂਧੀ ਦੇ ਵਿਚਾਰ ਸਿਰਫ ਇਕ ਦਿਨ ਯਾਦ ਕਰਨ ਲਈ ਨਹੀਂ ਸਗੋਂ ਉਨ੍ਹਾਂ ਨੂੰ ਆਪਣੇ ਜੀਵਨ ਵਿਚ ਅਪਣਾਉਣ ਲਈ ਹਨ। ਇਹ ਸਮਾਗਮ ਵਿਦਿਆਰਥੀਆਂ ਲਈ ਪ੍ਰੇਰਣਾਦਾਇਕ ਅਤੇ ਗਿਆਨ ਵਰਧਕ ਰਿਹਾ।
Ad Position 22
No active advertisement
ਪਿਛਲੀ ਖ਼ਬਰ ਕਣਕ ਦੇ ਭਾਅ ’ਚ ਕੀਤਾ ਨਿਗੂਣਾ ਵਾਧਾ ਨਿੰਦਣਯੋਗ- ਬੀ.ਕੇ.ਯੂ. ਲੱਖੋਵਾਲ ਅਗਲੀ ਖ਼ਬਰ ਕੌਮੀ ਸਵੈ - ਇੱਛਕ ਖੂਨਦਾਨ ਦਿਵਸ ਮੌਕੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ
Ad Position 24