ਹੇਮਕੁੰਟ ਸਕੂਲ ਦੇ ਅਥਲੀਟਾਂ ਦਾ ਜ਼ੋਨ ਪੱਧਰੀ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ
ਕੋਟ ਈਸੇ ਖਾਂ, 2 ਅਕਤੂਬਰ (ਗੁਰਮੀਤ ਸਿੰਘ ਖਾਲਸਾ)-ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਕੋਟ ਈਸੇ ਖਾਂ ਦੇ ਖਿਡਾਰੀ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਂਅ ਰੌਸ਼ਨ ਕਰ ਰਹੇ ਹਨ। ਹਾਲ ਹੀ ਵਿਚ ਹੋਈਆਂ ਜ਼ੋਨ ਪੱਧਰੀ ਅਥਲੈਟਿਕਸ ਖੇਡਾਂ ਵਿਚ ਹੇਮਕੁੰਟ ਸਕੂਲ ਦੇ ਖਿਡਾਰੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲੇ ਅਤੇ ਦੂਜੇ ਸਥਾਨ ਹਾਸਲ ਕੀਤੇ।
ਕੋਟ ਈਸੇ ਖਾਂ, 2 ਅਕਤੂਬਰ (ਗੁਰਮੀਤ ਸਿੰਘ ਖਾਲਸਾ)-ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਕੋਟ ਈਸੇ ਖਾਂ ਦੇ ਖਿਡਾਰੀ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਂਅ ਰੌਸ਼ਨ ਕਰ ਰਹੇ ਹਨ। ਹਾਲ ਹੀ ਵਿਚ ਹੋਈਆਂ ਜ਼ੋਨ ਪੱਧਰੀ ਅਥਲੈਟਿਕਸ ਖੇਡਾਂ ਵਿਚ ਹੇਮਕੁੰਟ ਸਕੂਲ ਦੇ ਖਿਡਾਰੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲੇ ਅਤੇ ਦੂਜੇ ਸਥਾਨ ਹਾਸਲ ਕੀਤੇ। ਨਵਜੋਤ ਕੌਰ ਨੇ 110 ਮੀਟਰ ਦੌੜ, ਜਪਜੋਤ ਕੌਰ ਨੇ ਜੈਵਲਿਨ ਥਰੋਅ, ਅਵਨੀਤ ਕੌਰ ਨੇ 80 ਮੀਟਰ ਦੌੜ, ਦਮਨਪ੍ਰੀਤ ਸਿੰਘ ਨੇ 100 ਮੀਟਰ ਅਤੇ 80 ਮੀਟਰ ਦੌੜ, ਬਲਰਾਜ ਸਿੰਘ ਨੇ 400 ਮੀਟਰ ਦੌੜ, ਸੁਰਖਾਬ ਸਿੰਘ ਨੇ 400 ਮੀਟਰ ਦੌੜ ਅਤੇ ਗੁਰਵੀਰ ਸਿੰਘ ਤੂਰ ਨੇ 110 ਮੀਟਰ ਦੌੜ ਵਿਚ ਪਹਿਲਾ ਸਥਾਨ ਹਾਸਲ ਕੀਤਾ। ਨਵਜੋਤ ਕੌਰ ਨੇ 400 ਮੀਟਰ ਦੌੜ, ਪਰੀਨੀਤ ਕੌਰ ਨੇ 200 ਮੀਟਰ ਦੌੜ, ਸਰਗੁਣਦੀਪ ਕੌਰ ਨੇ ਡਿਸਕਸ ਥਰੋਅ, ਸੀਰਤ ਕੌਰ ਨੇ ਸ਼ਾਟ-ਪੁੱਟ, ਜਪਨੂਰਪ੍ਰੀਤ ਕੌਰ ਨੇ 110 ਮੀਟਰ ਦੌੜ ਅਤੇ ਉਦੇ ਪ੍ਰਤਾਪ ਸਿੰਘ ਨੇ ਸ਼ਾਟ-ਪੁੱਟ ਵਿਚ ਦੂਜਾ ਸਥਾਨ ਹਾਸਲ ਕੀਤਾ। ਇਨ੍ਹਾਂ ਸ਼ਾਨਦਾਰ ਪ੍ਰਦਰਸ਼ਨਾਂ ਦੇ ਆਧਾਰ ’ਤੇ ਹੇਮਕੁੰਟ ਸਕੂਲ ਦੇ ਇਹ ਖਿਡਾਰੀ ਹੁਣ ਜ਼ਿਲ੍ਹਾ ਪੱਧਰੀ ਅਥਲੈਟਿਕਸ ਮੁਕਾਬਲਿਆਂ ਵਿਚ ਭਾਗ ਲੈਣਗੇ। ਸਕੂਲ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ, ਐਮ.ਡੀ. ਰਣਜੀਤ ਕੌਰ ਸੰਧੂ ਅਤੇ ਪ੍ਰਿੰਸੀਪਲ ਰਮਨਜੀਤ ਕੌਰ ਨੇ ਸਾਰੇ ਖਿਡਾਰੀਆਂ ਨੂੰ ਉਨ੍ਹਾਂ ਦੀ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ।