02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਅਜੀਤਵਾਲ ਕਾਲਜ ਵਿਚ ਖੂਨਦਾਨ ਅਤੇ ਬਜ਼ੁਰਗ ਸਨਮਾਨ ਸਮਾਗਮ

ਅਜੀਤਵਾਲ, 2 ਅਕਤੂਬਰ (ਹਰਦੇਵ ਸਿੰਘ ਮਾਨ)-ਐਨ. ਐਸ.

Ad Position 21
No active advertisement
ਅਜੀਤ ਡੈਸਕ 03-10-2026
ਅਜੀਤਵਾਲ, 2 ਅਕਤੂਬਰ (ਹਰਦੇਵ ਸਿੰਘ ਮਾਨ)-ਐਨ.ਐਸ.ਐਸ. ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਮੋਗਾ ਦਵਿੰਦਰ ਸਿੰਘ ਲੋਟੇ ਦੇ ਦਿਸ਼ਾ ਨਿਰਦੇਸ਼ ਅਨੁਸਾਰ ਲਾਲਾ ਲਾਜਪਤ ਰਾਏ ਮੈਮੋਰੀਅਲ ਗਰੁੱਪ ਆਫ਼ ਕਾਲਜ, ਅਜੀਤਵਾਲ ਵਿਖੇ ਖੂਨਦਾਨ ਅਤੇ ਬਜ਼ੁਰਗ ਸਨਮਾਨ ਦਿਵਸ ਮਨਾਉਂਦਿਆਂ ਕਾਲਜ ਡਾਇਰੈਕਟਰ ਡਾ. ਚਮਨ ਲਾਲ ਸਚਦੇਵਾ ਨੇ ਦੱਸਿਆ ਕਿ ਸਰੀਰ ਵਿਚ 5 ਲੀਟਰ ਖੂਨ ਹੁੰਦਾ ਹੈ ਅਤੇ 450 ਮਿਲੀਲੀਟਰ ਦਾਨ ਕਰਾਂਗੇ ਤਾਂ ਉਹ ਕਈਆਂ ਦੀ ਜਾਨ ਬਚਾ ਦੇਵੇਗਾ ਅਤੇ ਸਰੀਰ ਅੰਦਰ ਪਲੇਟਲੈਟਸ, ਹੀਮੋਗਲੋਬਨ ਅਤੇ ਪਲਾਜ਼ਮਾ ਮਿਲ ਕੇ ਖੂਨ ਬਣਾਉਂਦੇ ਹਨ ਤੇ ਇਹ ਲਾਲ ਕਣ ਆਪਣੇ-ਆਪ ਚਾਰ ਮਹੀਨਿਆਂ ਵਿਚ ਨਸ਼ਟ ਹੁੰਦੇ ਰਹਿੰਦੇ ਹਨ ਅਤੇ ਨਵਾਂ ਖੂਨ ਉਪਰੋਕਤ ਵਿਧੀ ਨਾਲ ਬਣਦਾ ਰਹਿੰਦਾ ਹੈ। ਪ੍ਰੋਜੈਕਟ ਇੰਚਾਰਜ ਮਨਵੀਨ ਕੌਰ ਨੇ ਖੂਨਦਾਨੀ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸਦਿਆਂ ਕਿਹਾ ਕਿ ਇਸ ਨਾਲ ਖੂਨਦਾਨੀ ਦੀ ਸਿਹਤ ਦੀ ਪੂਰੀ ਤਰ੍ਹਾਂ ਜਾਂਚ ਹੋ ਜਾਂਦੀ ਹੈ ਤੇ ਪਨਪ ਰਹੀ ਬਿਮਾਰੀ ਬਾਰੇ ਜਾਣਕਾਰੀ ਮਿਲ ਜਾਂਦੀ ਹੈ। ਪ੍ਰਿੰਸੀਪਲ ਰਾਜ ਕੁਮਾਰ ਗੁਪਤਾ ਨੇ ਬਜ਼ੁਰਗ ਸਨਮਾਨ ਬਾਰੇ ਦੱਸਿਆ ਕਿਹਾ ਕਿ ਬਜ਼ੁਰਗਾਂ ਨੇ ਖੂਨ ਪਸੀਨਾ ਇਕ ਕਰਕੇ ਪੂਰੀ ਸਮਰੱਥਾ ਨਾਲ ਸਾਡਾ ਪਾਲਣ-ਪੋਸਣ ਕੀਤਾ ਅਤੇ ਸਾਨੂੰ ਇਕ ਸਨਮਾਨਿਤ ਸ਼ਖਸੀਅਤ ਬਣਾਇਆ ਹੈ ਤੇ ਹੁਣ ਸਾਡਾ ਵੀ ਫਰਜ਼ ਬਣਦਾ ਹੈ ਕਿ ਉਨ੍ਹਾਂ ਨੂੰ ਮਾਣ-ਸਨਮਾਨ ਦਿੰਦੇ ਹੋਏ ਸੇਵਾ ਕਰੀਏ। ਮੈਡਮ ਸ਼ਰਨਪ੍ਰੀਤ ਕੌਰ ਨੇ ਕਿਹਾ ਕਿ ਬਜ਼ੁਰਗਾਂ ਦੀਆਂ ਦੁਆਵਾਂ ਤੁਹਾਡੇ ਜੀਵਨ ਨੂੰ ਸਮਰੱਥ ਅਤੇ ਸਨਮਾਨਯੋਗ ਬਣਾਉਂਦੀਆਂ ਹਨ। ਇੰਜ. ਹਰਮੇਲ ਸਿੰਘ ਨੇ ਕਿਹਾ ਕਿ ਬਜ਼ੁਰਗਾਂ ਲਈ ਬਟੂਆ ਬੇਸ਼ੱਕ ਨਾਂ ਖੋਲ੍ਹੀਏ ਉਨ੍ਹਾਂ ਦਾ ਸਤਿਕਾਰ, ਪਿਆਰ ਕਰਨ ਲਈ ਬਾਂਹਾਂ ਜ਼ਰੂਰ ਖੋਲ੍ਹੀਏ।
Ad Position 22
No active advertisement
ਪਿਛਲੀ ਖ਼ਬਰ ਟੀ.ਐਲ.ਐਫ. ਸਕੂਲ ’ਚ ਬੱਚਿਆਂ ਨੇ ਜਾਣਿਆ ਆਪਣੇ ਆਲੇ-ਦੁਆਲੇ ਦਾ ਮਹੱਤਵ ਅਗਲੀ ਖ਼ਬਰ ਮਾਰਕੀਟ ਕਮੇਟੀ ਬੱਧਨੀ ਕਲਾਂ ਵਿਖੇ ਜਸਪ੍ਰੀਤ ਸਿੰਘ ਨੇ ਬਤੌਰ ਸਕੱਤਰ ਚਾਰਜ ਸੰਭਾਲਿਆ
Ad Position 24