ਨੰਬਰਦਾਰ ਯੂਨੀਅਨ ਐਸੋਸੀਏਸ਼ਨ ਗਾਲਿਬ ਗਰੁੱਪ ਦੀ ਮੀਟਿੰਗ ਹੋਈ
ਧਰਮਕੋਟ, 8 ਅਕਤੂਬਰ (ਪਰਮਜੀਤ ਸਿੰਘ)- ਨੰਬਰਦਾਰ ਯੂਨੀਅਨ ਐਸੋਸੀਏਸ਼ਨ ਗਾਲਿਬ ਗਰੁੱਪ ਦੀ ਮੀਟਿੰਗ ਗੁਰਦੁਆਰਾ ਬਾਬਾ ਪੂਰਨ ਸਿੰਘ ਸਾਹਿਬ ਵਿਖੇ ਕੀਤੀ ਗਈ, ਜਿਸ ਦੀ ਪ੍ਰਧਾਨਗੀ ਤਹਿਸੀਲ ਪ੍ਰਧਾਨ ਹਰਭਿੰਦਰ ਸਿੰਘ ਮਸੀਤਾਂ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਪੰਜਾਬ ਦੇ ਸੂਬਾ ਪ੍ਰਧਾਨ ਪਰਮਿੰਦਰ ਸਿੰਘ ਗਾਲਿਬ ਵਿਸ਼ੇਸ਼ ਤੌਰ ‘ਤੇ ਪਹੁੰਚੇ ਮੀਟਿੰਗ ਵਿਚ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਨੰਬਰਦਾਰਾਂ ਨੇ ਭਾਗ ਲਿਆ ਅਤੇ ਨੰਬਰਦਾਰਾਂ ਨੂੰ ਦਰਵੇਸ਼ ਆ ਰਹੀਆਂ ਮੁਸ਼ਕਲਾਂ ਤੇ ਮੰਗਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪਰਮਿੰਦਰ ਸਿੰਘ ਗਾਲਿਬ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਨੰਬਰਦਾਰਾਂ ਨੂੰ ਸੰਦੇਸ਼ ਆਇਆ ਹੈ ਕਿ ਨਵੀਂ ਬਣੀ ਐਪ ਲਾਂਚ ਪੰਜਾਬ ਸਰਕਾਰ ਵਲੋਂ ਕੀਤੀ ਗਈ ਹੈ ਜਿਸ ਦਾ ਨਾਂਅ ਡੀ.
ਧਰਮਕੋਟ, 8 ਅਕਤੂਬਰ (ਪਰਮਜੀਤ ਸਿੰਘ)- ਨੰਬਰਦਾਰ ਯੂਨੀਅਨ ਐਸੋਸੀਏਸ਼ਨ ਗਾਲਿਬ ਗਰੁੱਪ ਦੀ ਮੀਟਿੰਗ ਗੁਰਦੁਆਰਾ ਬਾਬਾ ਪੂਰਨ ਸਿੰਘ ਸਾਹਿਬ ਵਿਖੇ ਕੀਤੀ ਗਈ, ਜਿਸ ਦੀ ਪ੍ਰਧਾਨਗੀ ਤਹਿਸੀਲ ਪ੍ਰਧਾਨ ਹਰਭਿੰਦਰ ਸਿੰਘ ਮਸੀਤਾਂ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਪੰਜਾਬ ਦੇ ਸੂਬਾ ਪ੍ਰਧਾਨ ਪਰਮਿੰਦਰ ਸਿੰਘ ਗਾਲਿਬ ਵਿਸ਼ੇਸ਼ ਤੌਰ ‘ਤੇ ਪਹੁੰਚੇ ਮੀਟਿੰਗ ਵਿਚ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਨੰਬਰਦਾਰਾਂ ਨੇ ਭਾਗ ਲਿਆ ਅਤੇ ਨੰਬਰਦਾਰਾਂ ਨੂੰ ਦਰਵੇਸ਼ ਆ ਰਹੀਆਂ ਮੁਸ਼ਕਲਾਂ ਤੇ ਮੰਗਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪਰਮਿੰਦਰ ਸਿੰਘ ਗਾਲਿਬ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਨੰਬਰਦਾਰਾਂ ਨੂੰ ਸੰਦੇਸ਼ ਆਇਆ ਹੈ ਕਿ ਨਵੀਂ ਬਣੀ ਐਪ ਲਾਂਚ ਪੰਜਾਬ ਸਰਕਾਰ ਵਲੋਂ ਕੀਤੀ ਗਈ ਹੈ ਜਿਸ ਦਾ ਨਾਂਅ ਡੀ. ਜੀ. ਐਪ ਪੰਜਾਬ ਰੱਖਿਆ ਗਿਆ। ਪਰ ਇਸ ਨਵੀਂ ਬਣੀ ਆਈ. ਡੀ. ਦੀ ਜਾਣਕਾਰੀ ਆਮ ਨੰਬਰਦਾਰ ਨੂੰ ਅਜੇ ਪੂਰੀ ਤਰਾਂ ਨਹੀਂ ਹੈ ਇਸ ਲਈ ਪੁਰਾਣੀ ਬਣੀ ਈ ਸੇਵਾ ਆਈ. ਡੀ. ਦੇ ਵਿਚ ਸਰਟੀਫਿਕੇਟਾਂ ਦੀ ਸ਼ੁਰੂਆਤ ਕੀਤੀ ਜਾਵੇ ਨਾ ਤਾਂ ਨੰਬਰਦਾਰਾਂ ਨੂੰ ਕੋਈ ਪ੍ਰੇਸ਼ਾਨੀ ਆਵੇ ਅਤੇ ਨਾ ਹੀ ਆਮ ਨਾਗਰਿਕ ਇਸ ਲਈ ਪੁਰਾਣੀ ਬਣੀ ਈ ਸੇਵਾ ਐਡੀ ਨੂੰ ਬਹਾਲ ਕੀਤਾ ਜਾਵੇ। ਸੂਬਾ ਪ੍ਰਧਾਨ ਨੇ ਕਿਹਾ ਹੈ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਭਗਵੰਤ ਸਿੰਘ ਮਾਨ ਨੇ ਕਿਹਾ ਸੀ ਕਿ ਅਸੀਂ ਨੋਟੀਫ਼ਿਕੇਸ਼ਨ ਰਾਹੀਂ ਇੱਕ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਸਰਕਾਰ ਸੱਤਾ ਵਿਚ ਆਉਣ ਤੇ ਉਪਰੰਤ ਨੰਬਰਦਾਰੀ ਜੱਦੀ ਪੁਸ਼ਤੀ ਮਾਣ ਭੱਤਾ ਦੁੱਗਣਾ ਕਰਾਂਗੇ ਤੇ ਰਹਿੰਦੀਆਂ ਮੰਗਾਂ ਵੀ ਜਲਦ ਪ੍ਰਵਾਨ ਕੀਤੀਆਂ ਜਾਣਗੀ, ਪਰ ਇਹ ਮੰਗਾਂ ਜਿਉਂ ਦੀਆਂ ਤਿਉਂ ਹੀ ਰਹਿ ਗਈਆਂ। ਪਰਮਿੰਦਰ ਸਿੰਘ ਗਾਲਿਬ ਨੇ ਸਖ਼ਤ ਸ਼ਬਦਾਂ ਵਿਚ ਕਿਹਾ ਹੈ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਪੰਜਾਬ ਪੱਧਰ ਤੇ ਵੱਡਾ ਸੰਘਰਸ਼ ਵੀ ਕਰਾਂਗੇ ਅਤੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਨੰਬਰਦਾਰ ਵੋਟਾਂ ਰਹੀ ਬੇੜੀਆਂ ਦੇ ਵਿਚ ਵੱਟੇ ਪਾ ਦੇਣਗੇ। ਇਸ ਮੌਕੇ ਉਨ੍ਹਾਂ ਨਾਲ ਬਲਵੀਰ ਸਿੰਘ ਉੱਪਲ ਸ਼ੈਦੇ ਸ਼ਾਹ ਵਾਲਾ, ਜਸਵੀਰ ਸਿੰਘ ਖੋਸਾ, ਰੇਸ਼ਮ ਸਿੰਘ ਕਾਦਰ ਵਾਲਾ, ਜਸਬੀਰ ਸਿੰਘ ਭਿੰਡਰ, ਜਗਨ ਸਿੰਘ ਬੱਡੂਵਾਲਾ, ਚਰਨਜੀਤ ਸਿੰਘ ਜਲਾਲਾਬਾਦ, ਬਲਵਿੰਦਰ ਸਿੰਘ ਸੈਕਟਰੀ, ਗੁਰਮੀਤ ਸਿੰਘ ਸਦਰ ਕੋਟ, ਮੋਹਣ ਸਿੰਘ ਬਾਕਰਵਾਲਾ, ਬੂਟਾ ਮੱਲ ਧਰਮਕੋਟ, ਗੁਰਜੰਟ ਸਿੰਘ ਗਗੜਾ, ਤਜਿੰਦਰ ਸਿੰਘ ਤਲਵੰਡੀ ਮੱਲ੍ਹੀਆਂ, ਕੁਲਵੰਤ ਸਿੰਘ ਨਿਹਾਲਗੜ੍ਹ, ਗੁਰਮੇਹਰ ਸਿੰਘ ਤਲਵੰਡੀ ਨੌਂ ਬਹਾਰ, ਚਮਕੌਰ ਸਿੰਘ ਦਾਤਾ, ਅਨੋਖ ਸਿੰਘ ਕੜਾਹੇ ਵਾਲਾ, ਰਣਜੀਤ ਸਿੰਘ ਰਸੂਲਪੁਰ, ਹਰਦਿਆਲ ਸਿੰਘ ਇੰਦਰਗੜ੍ਹ ਤੇ ਬਲਦੇਵ ਸਿੰਘ ਸੈਦੇ ਸ਼ਾਹ ਆਦਿ ਹਾਜ਼ਰ ਸਨ।