12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖ਼ਾਲਸਾ ਦੇ ਯਤਨਾਂ ਸਦਕਾ ਦੋ ਅਹਿਮ ਸੜਕਾਂ ਦੇ ਨਿਰਮਾਣ ਕਾਰਜ ਸ਼ੁਰੂ

ਮੋਗਾ, 11 ਅਕਤੂਬਰ (ਸੁਰਿੰਦਰਪਾਲ ਸਿੰਘ)-ਮੈਂਬਰ ਪਾਰਲੀਮੈਂਟ ਫ਼ਰੀਦਕੋਟ ਭਾਈ ਸਰਬਜੀਤ ਸਿੰਘ ਖ਼ਾਲਸਾ ਵਲੋਂ ਇਲਾਕੇ ਦੇ ਲੋਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਪ੍ਰਧਾਨ ਮੰਤਰੀ ਗਰਾਮ ਸੜਕ ਯੋਜਨਾ ਤਹਿਤ ਦੋ ਅਹਿਮ ਸੜਕਾਂ ਦੇ ਨਿਰਮਾਣ ਕਾਰਜ ਸ਼ੁਰੂ ਕਰਵਾਏ ਗਏ ਹਨ। ਇਸ ਮੌਕੇ ਪਿੰਡ ਬੱਧਨੀ ਤੋਂ ਰਾਊਕੇ ਅਤੇ ਜਵਾਹਰ ਸਿੰਘ ਵਾਲਾ ਨੂੰ ਜਾਂਦੀ ਸੜਕ ਦਾ ਨੀਂਹ ਪੱਥਰ ਰੱਖਿਆ ਗਿਆ।

Ad Position 21
No active advertisement
ਅਜੀਤ ਡੈਸਕ 12-10-2026
ਮੋਗਾ, 11 ਅਕਤੂਬਰ (ਸੁਰਿੰਦਰਪਾਲ ਸਿੰਘ)-ਮੈਂਬਰ ਪਾਰਲੀਮੈਂਟ ਫ਼ਰੀਦਕੋਟ ਭਾਈ ਸਰਬਜੀਤ ਸਿੰਘ ਖ਼ਾਲਸਾ ਵਲੋਂ ਇਲਾਕੇ ਦੇ ਲੋਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਪ੍ਰਧਾਨ ਮੰਤਰੀ ਗਰਾਮ ਸੜਕ ਯੋਜਨਾ ਤਹਿਤ ਦੋ ਅਹਿਮ ਸੜਕਾਂ ਦੇ ਨਿਰਮਾਣ ਕਾਰਜ ਸ਼ੁਰੂ ਕਰਵਾਏ ਗਏ ਹਨ। ਇਸ ਮੌਕੇ ਪਿੰਡ ਬੱਧਨੀ ਤੋਂ ਰਾਊਕੇ ਅਤੇ ਜਵਾਹਰ ਸਿੰਘ ਵਾਲਾ ਨੂੰ ਜਾਂਦੀ ਸੜਕ ਦਾ ਨੀਂਹ ਪੱਥਰ ਰੱਖਿਆ ਗਿਆ। ਪਹਿਲੀ ਸੜਕ ਬੱਧਨੀ ਤੋਂ ਰਾਊਕੇ ਤੇ ਜਵਾਹਰ ਸਿੰਘ ਵਾਲਾ ਤੱਕ ਲਗ-ਪਗ 4 ਕਿੱਲੋਮੀਟਰ ਲੰਬੀ ਬਣਾਈ ਜਾਵੇਗੀ ਜਿਸ ‘ਤੇ ਤਕਰੀਬਨ 4 ਕਰੋੜ 90 ਲੱਖ ਰੁਪਏ ਖ਼ਰਚ ਆਵੇਗਾ। ਇਹ ਸੜਕ ਨਵੀਂ ਤਕਨੀਕ ਨਾਲ ਤਿਆਰ ਕੀਤੀ ਜਾਵੇਗੀ। ਇਸੇ ਤਰ੍ਹਾਂ ਦੂਜੀ ਸੜਕ ਬੱਧਨੀ ਕਲਾਂ ਤੋਂ ਲੋਪੋ ਹੁੰਦੀ ਹੋਈ ਮੱਲਾ ਤੱਕ ਲਗਪਗ 12 ਕਿੱਲੋਮੀਟਰ ਬਣਾਈ ਜਾਵੇਗੀ ਜਿਸ ‘ਤੇ ਤਕਰੀਬਨ 16 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ। ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖ਼ਾਲਸਾ ਵਲੋਂ ਹੁਣ ਤੱਕ ਲਗ-ਪਗ 30 ਸੜਕਾਂ ਦੇ ਨਿਰਮਾਣ ਕਾਰਜ ਕਰਵਾਉਣ ਦੀ ਪਹਿਲ ਕੀਤੀ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਵਲੋਂ ਆਪਣੇ ਐਮ.ਪੀ. ਕੋਟੇ ਅਤੇ ਹੋਰ ਉਪਲਬਧ ਸਰੋਤਾਂ ਰਾਹੀਂ ਇਲਾਕੇ ਦੇ ਵੱਖ-ਵੱਖ ਵਿਕਾਸ ਕਾਰਜਾਂ ਲਈ ਗਰਾਂਟਾਂ ਜਾਰੀ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ। ਇਸ ਮੌਕੇ ਹਾਜ਼ਰ ਸ਼ਖ਼ਸੀਅਤਾਂ ਵਿਚ ਦਲੇਰ ਸਿੰਘ ਡੋਡ, ਮਹਾਂਵੀਰ ਸਿੰਘ ਮੋਹਾਲੀ, ਸੁਰਜੀਤ ਸਿੰਘ ਪਿਤਾ ਬਸੰਤ ਸਿੰਘ ਦੌਲਤਪੁਰਾ ਹਲਕਾ ਨਿਹਾਲ ਸਿੰਘ ਵਾਲਾ ਤੋਂ ਉਮੀਦਵਾਰ, ਮਹਾਂ ਸਿੰਘ ਰਾਊਕੇ, ਕੁਲਵੰਤ ਸਿੰਘ ਰਾਊਕੇ, ਜਗਜੀਵਨ ਸਿੰਘ ਹਰਦਿਆਲੇਆਣਾ, ਸਾਬਕਾ ਚੇਅਰਮੈਨ ਗੁਰਜੰਟ ਸਿੰਘ, ਜਸਵਿੰਦਰ ਸਿੰਘ ਸਿੱਧੂ ਹਲਕਾ ਧਰਮਕੋਟ, ਗਿੱਲ ਰੌਂਤਾ, ਬੱਬੂ ਪਤੋ, ਕਰਮਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਮੋਗਾ, ਸਤਨਾਮ ਸਿੰਘ ਲੋਪੋ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਅਤੇ ਗੁਰਮੇਲ ਸਿੰਘ ਬਰਾੜ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਾਲਾਨਾ ਗੁਰਮਤਿ ਸਮਾਗਮ ਲੰਗੇਆਣਾ ਵਿਖੇ ਹੋਏ ਸ਼ੁਰੂ ਅਗਲੀ ਖ਼ਬਰ ਨੈਸ਼ਨਲ ਕਾਨਵੈਂਟ ਸਕੂਲ ਦੇ ਖਿਡਾਰੀਆਂ ਨੇ ਜ਼ਿਲ੍ਹਾ ਪੱਧਰੀ ਖੇਡਾਂ ’ਚ ਸੋਨ ਤਗਮੇ ਜਿੱਤੇ
Ad Position 24