ਪੰਜਾਬ ਸਾਂਝੀਵਾਲਤਾ ਦਲ ਨੇ ਹਲਕਾ ਧਰਮਕੋਟ ਤੋਂ ਕੇ.ਐਸ. ਮਾਨ ਨੂੰ ਆਪਣਾ ਉਮੀਦਵਾਰ ਐਲਾਨਿਆ
ਕੋਟ ਈਸੇ ਖਾਂ, 11 ਅਕਤੂਬਰ (ਗੁਰਮੀਤ ਸਿੰਘ ਖ਼ਾਲਸਾ)-ਸੂਬੇ ਦੇ ਚਰਚਿਤ ਆਗੂ ਅਮਿਤੋਜ ਸਿੰਘ ਮਾਨ ਤੇ ਸਾਥੀਆਂ ਵਲੋਂ ਹੋਂਦ ਵਿਚ ਲਿਆਂਦੀ ਗਈ ਸਿਆਸੀ ਪਾਰਟੀ ਸਰਬ ਸਾਂਝੀਵਾਲਤਾ ਦਲ ਵਲੋਂ ਕੋਟ ਈਸੇ ਖਾਂ-ਮੋਗਾ ਰੋਡ ‘ਤੇ ਸਥਿਤ ਮਾਨ ਹਵੇਲੀ ਢਾਬਾ ‘ਤੇ ਸਮਰਥਕਾਂ ਦੀ ਹੋਈ ਅਹਿਮ ਇਕੱਤਰਤਾ ਵਿਚ ਹਲਕਾ ਧਰਮਕੋਟ ਤੋਂ ਕੇ. ਐਸ.
ਕੋਟ ਈਸੇ ਖਾਂ, 11 ਅਕਤੂਬਰ (ਗੁਰਮੀਤ ਸਿੰਘ ਖ਼ਾਲਸਾ)-ਸੂਬੇ ਦੇ ਚਰਚਿਤ ਆਗੂ ਅਮਿਤੋਜ ਸਿੰਘ ਮਾਨ ਤੇ ਸਾਥੀਆਂ ਵਲੋਂ ਹੋਂਦ ਵਿਚ ਲਿਆਂਦੀ ਗਈ ਸਿਆਸੀ ਪਾਰਟੀ ਸਰਬ ਸਾਂਝੀਵਾਲਤਾ ਦਲ ਵਲੋਂ ਕੋਟ ਈਸੇ ਖਾਂ-ਮੋਗਾ ਰੋਡ ‘ਤੇ ਸਥਿਤ ਮਾਨ ਹਵੇਲੀ ਢਾਬਾ ‘ਤੇ ਸਮਰਥਕਾਂ ਦੀ ਹੋਈ ਅਹਿਮ ਇਕੱਤਰਤਾ ਵਿਚ ਹਲਕਾ ਧਰਮਕੋਟ ਤੋਂ ਕੇ.ਐਸ. ਮਾਨ (ਕੁਲਵਿੰਦਰ ਸਿੰਘ ਮਾਨ) ਨੂੰ ਆਪਣਾ ਉਮੀਦਵਾਰ ਐਲਾਨਿਆ ਗਿਆ। ਕੇ.ਐਸ. ਮਾਨ ਦੇ ਸੱਦੇ ‘ਤੇ ਹੋਈ ਇਸ ਇਕੱਤਰਤਾ ਵਿਚ ਜਥੇਬੰਦੀ ਦੇ ਆਗੂ ਅਮਿਤੋਜ ਸਿੰਘ ਮਾਨ, ਖੁਸ਼ਵਿੰਦਰ ਸਿੰਘ, ਐਡਵੋਕੇਟ ਪ੍ਰਭਜੋਤ ਕੌਰ ਤੇ ਹੋਰ ਸੀਨੀਅਰ ਲੀਡਰਸ਼ਿਪ ਪੁੱਜੀ। ਇਸ ਮੌਕੇ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਅਮਿਤੋਜ ਸਿੰਘ ਮਾਨ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਦੇ ਲੋਕ ਸੂਬੇ ਤੇ ਰਾਜ ਕਰਨ ਵਾਲੇ ਲੋਕਾਂ ਤੋਂ ਜਵਾਬਦੇਹੀ ਜ਼ਰੂਰ ਲੈਣ ਕਿਉਂਕਿ ਪਹਿਲਾਂ ਲੋਕ ਰਵਾਇਤੀ ਪਾਰਟੀਆਂ ਦੇ ਲਾਰਿਆਂ ਤੋਂ ਅੱਕੇ ਸਨ ਤੇ ਫਿਰ ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਨਸ਼ਾ ਰੇਤਾ ਦੀ ਕਾਲਾ ਬਾਜ਼ਾਰੀ ਪੰਜਾਬ ਦੇ ਪਾਣੀ ਤੇ ਹੋਰ ਮੁੱਦਿਆਂ ਨੂੰ ਲੈ ਕੇ ਵੱਡੇ-ਵੱਡੇ ਵਾਅਦੇ ਕੀਤੇ ਪਰ ਇਹ ਲੋਕ ਪਿਛਲਿਆਂ ਨਾਲੋਂ ਵੀ ਦੋ ਰੱਤੀਆਂ ਅੱਗੇ ਨਿਕਲੇ ਤੇ ਜਿੱਥੇ ਲੋਕਾਂ ਨੂੰ ਵੱਡਾ ਧੋਖਾ ਦਿੱਤਾ ਉੱਥੇ ਹੀ ਜੋ ਅੱਜ ਪੰਜਾਬ ਦੀ ਲੁੱਟ ਖਸੁੱਟ, ਗੈਂਗਸਟਰਵਾਦ, ਧੱਕੇਸ਼ਾਹੀਆਂ ਬੇਰੁਜ਼ਗਾਰੀ ਤੇ ਸੂਬਾ ਕਰਜ਼ਾਈ ਬਣਾਇਆ ਜਾ ਰਿਹਾ, ਉਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ। ਉਨ੍ਹਾਂ ਕਿਹਾ ਕਿ ਹੁਣ ਇਨ੍ਹਾਂ ਲੋਕਾਂ ‘ਤੇ ਵਿਸ਼ਵਾਸ ਕਰਨ ਦੀ ਬਜਾਏ ਜਾਗਰੂਕ ਲੋਕਾਂ ਨੂੰ ਨਾਲ ਲੈ ਕੇ ਸਰਬ ਸਾਂਝੀਵਾਲਤਾ ਦਲ ਹੋਂਦ ਵਿਚ ਲਿਆਂਦਾ ਗਿਆ ਜੋ ਜਾਤ ਪਾਤ, ਰੰਗ, ਨਸਲ ਭੇਦ ਤੋਂ ਉੱਪਰ ਉੱਠ ਕੇ ਲੋਕ ਹਿਤਾਂ ਲਈ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਕੁਲਵਿੰਦਰ ਸਿੰਘ ਮਾਨ ਹਲਕਾ ਧਰਮਕੋਟ ਤੋਂ ਐਲਾਨੇ ਉਹ ਉਮੀਦਵਾਰ ਹਨ, ਜਿਨ੍ਹਾਂ ਨੇ ਹਮੇਸ਼ਾ ਨਸ਼ੇ ਤੇ ਭ੍ਰਿਸ਼ਟਾਚਾਰ ਖ਼ਿਲਾਫ਼ ਲੜਾਈ ਲੜੀ ਤੇ ਲੋਕ ਹਿਤਾਂ ਲਈ ਆਪਣੇ ਨੁਕਸਾਨ ਦੀ ਵੀ ਪ੍ਰਵਾਹ ਨਹੀਂ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਖੁਸ਼ਇੰਦਰ ਸਿੰਘ, ਰੋਪੜ ਤੋਂ ਪਾਰਟੀ ਦੇ ਉਮੀਦਵਾਰ ਗੌਰਵ ਰਾਣਾ ਅਤੇ ਐਡਵੋਕੇਟ ਪ੍ਰਭਜੋਤ ਕੌਰ ਨੇ ਕਿਹਾ ਕਿ ਪਿਛਲੀਆਂ ਤੇ ਹੁਣ ਵਾਲੀ ਆਪ ਸਰਕਾਰ ਨੇ ਸੂਬੇ ਦੇ ਅਜਿਹੇ ਹਾਲਾਤ ਬਣਾ ਦਿੱਤੇ ਕਿ ਸਾਡੇ ਪੰਜਾਬ ਦੀ ਜਵਾਨੀ ਜਾਂ ਤਾਂ ਚਿੱਟੇ ਨਾਲ ਮਰ ਰਹੀ ਹੈ ਤੇ ਜਿਹੜੇ ਬਚੇ ਹਨ, ਉਹ ਮਜਬੂਰੀ ਵੱਸ ਵਿਦੇਸ਼ਾਂ ਦਾ ਰੁਖ਼ ਕਰਕੇ ਦਿਹਾੜੀਆਂ ਕਰਨ ਲਈ ਮਜਬੂਰ ਹਨ ਤੇ ਸੂਬੇ ਵਿਚ ਪ੍ਰਵਾਸੀਆਂ ਦਾ ਰਾਜ ਵਧ ਰਿਹਾ ਹੈ। ਇਸ ਮੌਕੇ ਸਟੇਜ ਸਕੱਤਰ ਮਹਿੰਦਰਪਾਲ ਸਿੰਘ ਲੂੰਬਾ, ਨੰਬਰਦਾਰ ਸੰਤੋਖ ਸਿੰਘ, ਰਮਨਦੀਪ ਸਿੰਘ, ਗੁਲਾਬ ਸਿੰਘ ਧਰਮਕੋਟ ਤੇ ਹੋਰਨਾਂ ਆਗੂਆਂ ਨੇ ਵੀ ਸੰਬੋਧਨ ਕਰਦਿਆਂ ਹਾਜ਼ਰ ਲੋਕਾਂ ਨੂੰ ਅਪੀਲ ਕੀਤੀ ਕਿ 2027 ਦੀਆਂ ਵਿਧਾਨ ਸਭਾ ਚੋਣਾਂ ‘ਚ ਲੋਕ ਸੰਜੀਦਗੀ ਨਾਲ ਚੰਗੇ ਮਾੜੇ ਉਮੀਦਵਾਰ ਦੀ ਪਹਿਚਣ ਜ਼ਰੂਰ ਕਰਨ ਨਹੀਂ ਤਾਂ ਅਗਲੇ ਪੰਜ ਸਾਲਾਂ ਲਈ ਫਿਰ ਪਛਤਾਉਣਾ ਪਵੇਗਾ। ਪਾਰਟੀ ਵਲੋਂ ਹਲਕਾ ਧਰਮਕੋਟ ਤੋਂ ਉਮੀਦਵਾਰ ਬਣਾਏ ਜਾਣ ‘ਤੇ ਸੰਬੋਧਨ ਸਮੇਂ ਕਿ ਕੇ.ਐਸ. ਮਾਨ ਨੇ ਕਿਹਾ ਕਿ ਹਲਕਾ ਧਰਮਕੋਟ ‘ਚ ਉਨ੍ਹਾਂ ਨੇ ਪਹਿਲਾਂ ਵੀ ਮੈਡੀਕਲ ਨਸ਼ਾ ਤੇ ਸਮਾਜਿਕ ਕੁਰੀਤੀਆਂ ਖ਼ਿਲਾਫ਼ ਆਵਾਜ਼ ਚੁੱਕੀ ਪਰ ਸਮੇਂ ਦੇ ਹਾਕਮਾਂ ਨੂੰ ਉਨ੍ਹਾਂ ਦਾ ਸੱਚ ਬੋਲਣਾ ਪਸੰਦ ਨਹੀਂ ਆਇਆ । ਇਸ ਲਈ ਅਜਿਹਾ ਸਿਸਟਮ ਖ਼ਤਮ ਕਰਨ ਅਤੇ ਲੋਕਾਂ ਦੇ ਹਿਤਾਂ ਲਈ ਅਸਲ ਕਾਰਜਾਂ ਦੇ ਮਕਸਦ ਨਾਲ ਹੀ ਰਾਜਨੀਤੀ ‘ਚ ਉਤਰ ਰਹੇ ਹਨ । ਇਸ ਇਕੱਤਰਤਾ ਵਿਚ ਹਰਪ੍ਰਤਾਪ ਸਿੰਘ ਮਾਨ, ਬਾਬਾ ਅਵਤਾਰ ਸਿੰਘ ਦੌਲੇਵਾਲਾ, ਬੂਟਾ ਸਿੰਘ ਦੌਲੇਵਾਲਾ, ਜਗਦੀਪ ਸਿੰਘ ਸੰਧੂ, ਕੁਲਵੰਤ ਸਿੰਘ ਨਿਹਾਲਗੜ੍ਹ, ਜਥੇਦਾਰ ਬਲਦੇਵ ਸਿੰਘ ਗਗੜਾ, ਹਰਨੇਕ ਸਿੰਘ, ਡਾ. ਭਾਟੀਆ ਕੋਟ, ਪੱਪੂ ਗੁੰਬਰ, ਅਮਨ ਪਟਿਆਲਾ, ਹੈਪੀ ਅਰੋੜਾ, ਸਾਰਜ ਕਾਲਾ ਧਰਮਕੋਟ ਤੋ ਇਲਾਵਾ ਹੋਰ ਲੋਕ ਵੱਡੀ ਗਿਣਤੀ ‘ਚ ਹਾਜ਼ਰ ਸਨ।