ਕਰੀਅਰ ਜ਼ੋਨ ਮੋਗਾ ਦੀ ਵਿਦਿਆਰਥਣ ਨੇ ਹਾਸਲ ਕੀਤੇ 6 ਬੈਂਡ
ਮੋਗਾ, 11 ਅਕਤੂਬਰ (ਸੁਰਿੰਦਰਪਾਲ ਸਿੰਘ)-ਕਰੀਅਰ ਜ਼ੋਨ ਮੋਗਾ ਜੋ ਕਿ ਕਈ ਸਾਲਾਂ ਤੋਂ ਪੜ੍ਹਾਈ ਸੰਬੰਧੀ ਵਿਦਿਆਰਥੀਆਂ ਨੂੰ ਆਧੁਨਿਕ ਸੁਵਿਧਾਵਾਂ ਦੇ ਕੇ ਆਇਲਟਸ ਤੇ ਪੀ. ਟੀ.
ਮੋਗਾ, 11 ਅਕਤੂਬਰ (ਸੁਰਿੰਦਰਪਾਲ ਸਿੰਘ)-ਕਰੀਅਰ ਜ਼ੋਨ ਮੋਗਾ ਜੋ ਕਿ ਕਈ ਸਾਲਾਂ ਤੋਂ ਪੜ੍ਹਾਈ ਸੰਬੰਧੀ ਵਿਦਿਆਰਥੀਆਂ ਨੂੰ ਆਧੁਨਿਕ ਸੁਵਿਧਾਵਾਂ ਦੇ ਕੇ ਆਇਲਟਸ ਤੇ ਪੀ.ਟੀ.ਈ. ਦੇ ਬਿਹਤਰੀਨ ਰਿਜ਼ਲਟ ਦੇ ਰਹੀ ਹੈ। ਵੱਡੀ ਗਿਣਤੀ ਵਿਚ ਵਿਦਿਆਰਥੀ ਵਿਦੇਸ਼ ਜਾਣ ਦੇ ਸੁਪਨੇ ਨੂੰ ਸਾਕਾਰ ਕਰ ਰਹੇ ਹਨ। ਸੰਸਥਾ ਦੇ ਤਜਰਬੇਕਾਰ ਟਰੇਨਰ ਵਿਦਿਆਰਥੀਆਂ ਨੂੰ ਵਧੀਆ ਬੈਂਡ ਲਿਆਉਣ ਵਿਚ ਪੂਰੀ ਮਿਹਨਤ ਕਰ ਰਹੇ ਹਨ| ਐਮ. ਡੀ. ਪਰਮਿੰਦਰ ਸਿੰਘ ਗਰੋਵਰ ਨੇ ਦੱਸਿਆ ਕਿ ਸੰਸਥਾ ਵਿਦਿਆਰਥੀਆਂ ਨੂੰ ਆਫਲਾਈਨ ਕਲਾਸਾਂ ਦੇ ਨਾਲ ਨਾਲ ਆਨਲਾਈਨ ਕਲਾਸਾਂ ਦੀ ਸੁਵਿਧਾ ਵੀ ਦੇ ਰਹੀ ਹੈ| ਸੰਸਥਾ ਦੀ ਆਫਲਾਈਨ ਕਲਾਸ ਦੇ ਵਿਦਿਆਰਥੀ ਜੈਸਮੀਨ ਨੇ ਟਰੇਨਰਾਂ ਦੀ ਮਿਹਨਤ ਨਾਲ ਰੀਡਿੰਗ ਵਿਚੋਂ 6, ਲਿਸਨਿੰਗ ਵਿਚੋਂ 6.5 ਬੈਂਡ, ਸਪੀਕਿੰਗ ਵਿਚੋਂ 6, ਰਾਈਟਿੰਗ ਵਿਚੋਂ 6 ਬੈਂਡ ਤੇ ਓਵਰਆਲ 6 ਬੈਂਡ ਪ੍ਰਾਪਤ ਕਰਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ| ਵਿਦਿਆਰਥਣ ਦੀ ਇਸ ਸਫਲਤਾ ਤੇ ਸੰਸਥਾ ਦੇ ਐਮ. ਡੀ. ਅਤੇ ਸੰਸਥਾ ਦੇ ਟਰੇਨਰਾਂ ਨੇ ਵਿਦਿਆਰਥੀ ਨੂੰ ਚੰਗੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ|