12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਗੁਰੂ ਨਾਨਕ ਮੋਦੀਖ਼ਾਨਾ ਨੇ ਅਰੰਭਿਆ ਫੁੱਟਪਾਥਾਂ ਦਾ ਸਫ਼ਾਈ ਅਭਿਆਨ

ਮੋਗਾ, 9 ਅਕਤੂਬਰ (ਗੁਰਤੇਜ ਸਿੰਘ ਬੱਬੀ)-ਸਮਾਜ ਸੇਵਾ ਦੇ ਕਾਰਜ ਕਰਕੇ ਮੋਗਾ ਸ਼ਹਿਰ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਗੁਰੂ ਨਾਨਕ ਮੋਦੀਖ਼ਾਨਾ ਵਲੋਂ ਹੁਣ ਮੁੱਖ ਸੇਵਾਦਾਰ ਮਨਜੀਤ ਸਿੰਘ ਮਿੰਦੀ ਅਤੇ ਉਨ੍ਹਾਂ ਦੀ ਟੀਮ ਦੀ ਅਗਵਾਈ ਵਿਚ ਸਥਾਨਕ ਸ਼ਹਿਰ ਦੇ ਅਕਾਲਸਰ ਰੋਡ ਦੇ ਪੁਲ ਤੋਂ ਲੈ ਕੇ ਬਿਜਲੀ ਪਾਵਰ ਗਰਿੱਡ ਤੱਕ ਸ਼ਹਿਰ ਅੰਦਰ ਆਉਂਦੇ ਮਾਰਗ ‘ਤੇ ਬਣੇ ਫੁੱਟਪਾਥਾਂ ‘ਤੇ ਲੋਕਾਂ ਵਲੋਂ ਸੁੱਟੇ ਕੂੜਾ ਕਰਕਟ ਤੇ ਹੋਰ ਮਲਬੇ ਦੀ ਸਫ਼ਾਈ ਅਭਿਆਨ ਅਰੰਭਿਆ ਹੈ ਤੇ ਉਨ੍ਹਾਂ ਵਲੋਂ ਮਜ਼ਦੂਰ ਲਗਾ ਕੇ ਟਰੈਕਟਰ-ਟਰਾਲੀ ਰਾਹੀਂ ਮਲਬਾ ਬਾਹਰ ਲਿਜਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਗੁਰੂ ਨਾਨਕ ਮੋਦੀਖ਼ਾਨਾ ਵਲੋਂ ਲਗਾਏ ਗਏ ਦਰੱਖਤਾਂ ਦੀ ਸੇਵਾ ਸੰਭਾਲ ਤੇ ਉਨ੍ਹਾਂ ਦੀ ਸਮੇਂ ਸਿਰ ਕਟਾਈ ਦੀ ਜ਼ੁੰਮੇਵਾਰੀ ਵੀ ਲਈ ਗਈ ਹੈ ।

Ad Position 21
No active advertisement
ਅਜੀਤ ਡੈਸਕ 13-10-2026
ਮੋਗਾ, 9 ਅਕਤੂਬਰ (ਗੁਰਤੇਜ ਸਿੰਘ ਬੱਬੀ)-ਸਮਾਜ ਸੇਵਾ ਦੇ ਕਾਰਜ ਕਰਕੇ ਮੋਗਾ ਸ਼ਹਿਰ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਗੁਰੂ ਨਾਨਕ ਮੋਦੀਖ਼ਾਨਾ ਵਲੋਂ ਹੁਣ ਮੁੱਖ ਸੇਵਾਦਾਰ ਮਨਜੀਤ ਸਿੰਘ ਮਿੰਦੀ ਅਤੇ ਉਨ੍ਹਾਂ ਦੀ ਟੀਮ ਦੀ ਅਗਵਾਈ ਵਿਚ ਸਥਾਨਕ ਸ਼ਹਿਰ ਦੇ ਅਕਾਲਸਰ ਰੋਡ ਦੇ ਪੁਲ ਤੋਂ ਲੈ ਕੇ ਬਿਜਲੀ ਪਾਵਰ ਗਰਿੱਡ ਤੱਕ ਸ਼ਹਿਰ ਅੰਦਰ ਆਉਂਦੇ ਮਾਰਗ ‘ਤੇ ਬਣੇ ਫੁੱਟਪਾਥਾਂ ‘ਤੇ ਲੋਕਾਂ ਵਲੋਂ ਸੁੱਟੇ ਕੂੜਾ ਕਰਕਟ ਤੇ ਹੋਰ ਮਲਬੇ ਦੀ ਸਫ਼ਾਈ ਅਭਿਆਨ ਅਰੰਭਿਆ ਹੈ ਤੇ ਉਨ੍ਹਾਂ ਵਲੋਂ ਮਜ਼ਦੂਰ ਲਗਾ ਕੇ ਟਰੈਕਟਰ-ਟਰਾਲੀ ਰਾਹੀਂ ਮਲਬਾ ਬਾਹਰ ਲਿਜਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਗੁਰੂ ਨਾਨਕ ਮੋਦੀਖ਼ਾਨਾ ਵਲੋਂ ਲਗਾਏ ਗਏ ਦਰੱਖਤਾਂ ਦੀ ਸੇਵਾ ਸੰਭਾਲ ਤੇ ਉਨ੍ਹਾਂ ਦੀ ਸਮੇਂ ਸਿਰ ਕਟਾਈ ਦੀ ਜ਼ੁੰਮੇਵਾਰੀ ਵੀ ਲਈ ਗਈ ਹੈ । ਇਸ ਮੌਕੇ ਮਨਜੀਤ ਸਿੰਘ ਮਿੰਦੀ ਅਤੇ ਸਾਬਕਾ ਕੌਂਸਲਰ ਤੇ ਸੀਨੀਅਰ ਅਕਾਲੀ ਆਗੂ ਚਰਨਜੀਤ ਸਿੰਘ ਝੰਡੇਆਣਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਅਕਾਲਸਰ ਚੌਕ ਤੋਂ ਲੈ ਕੇ ਬਿਜਲੀ ਘਰ ਤੱਕ ਆਮ ਲੋਕ ਕਚਰਾ ਅਤੇ ਕੂੜਾ ਕਰਕਟ ਸੁੱਟ ਜਾਂਦੇ ਹਨ ਜਿਸ ਨਾਲ ਸ਼ਹਿਰ ਦੀ ਸੁੰਦਰਤਾ ਨੂੰ ਗ੍ਰਹਿਣ ਲੱਗ ਜਾਂਦਾ ਹੈ। ਮੁੱਖ ਸੇਵਾਦਾਰ ਮਨਜੀਤ ਸਿੰਘ ਮਿੰਦੀ ਨੇ ਦੱਸਿਆ ਕਿ ਹੁਣ ਉਨ੍ਹਾਂ ਵਲੋਂ ਸਫ਼ਾਈ ਅਤੇ ਵਾਤਾਵਰਨ ਦੀ ਸੰਭਾਲ ਸਬੰਧੀ ਪੁਲ ਦੇ ਆਸ-ਪਾਸ ਪੋਸਟਰ ਵੀ ਲਗਾਏ ਗਏ ਹਨ ਤਾਂ ਕਿ ਉਨ੍ਹਾਂ ਨੂੰ ਪੜ੍ਹ ਕੇ ਲੋਕ ਜਾਗਰੂਕ ਹੋਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਪਾਲ ਸਿੰਘ ਮੋਗਾ, ਚਰਨਜੀਤ ਸਿੰਘ ਗੁਰੂ ਨਾਨਕ ਅਸੈਸਰੀਜ਼, ਹਰਜਿੰਦਰ ਸਿੰਘ, ਗੌਰਵ ਕੁਮਾਰ, ਜਗਸੀਰ ਸਿੰਘ ਜੱਗਾ, ਗੁਰਬਚਨ ਸਿੰਘ ਸ਼ੇਰੇ ਪੰਜਾਬ ਕਲਾਥ ਹਾਊਸ, ਗੁਰਚਰਨ ਸਿੰਘ ਹੀਰੋ ਹਾਂਡਾ, ਸੁਰੇਸ਼ ਅਰੋੜਾ, ਸੁਮਿੱਤਰ ਸਿੰਘ ਨੈਸਲੇ, ਗੁਰਪ੍ਰੀਤ ਸਿੰਘ ਲਾਲੀ ਰਣੀਆਂ, ਭਜਨ ਸਿੰਘ ਸੱਗੂ, ਸੁਰੇਸ਼ ਅਰੋੜਾ, ਰਾਜੂ ਮਹੇਸ਼ਰੀ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਪੈਨਸ਼ਨਰਜ਼ ਐਸੋਸੀਏਸ਼ਨ ਦਾ ਵਫ਼ਦ ਬੀ. ਪੀ. ਈ. ਓ. ਬਾਘਾ ਪੁਰਾਣਾ ਨੂੰ ਮਿਲਿਆ ਅਗਲੀ ਖ਼ਬਰ ਬਲੂਮਿੰਗ ਬਡਜ਼ ਸਕੂਲ ਮੋਗਾ ਵਿਖੇ ਕਰਵਾਇਆ ਗਿਆ ਕਰੀਅਰ ਗਾਈਡੈਂਸ ਪ੍ਰੋਗਰਾਮ
Ad Position 24