26 ਪਾਵਨ ਸ਼ਕਤੀਪੀਠਾਂ ਤੋਂ ਲਿਆਂਦੀਆਂ ਜੋਤਾਂ ਦੇ ਦਰਸ਼ਨਾਂ
ਲਈ ਸ਼ਰਧਾਲੂਆਂ ਦੀਆਂ ਲੱਗੀਆਂ ਲੰਮੀਆਂ ਕਤਾਰਾਂ
ਮੋਗਾ, 13 ਅਕਤੂਬਰ (ਸੁਰਿੰਦਰਪਾਲ ਸਿੰਘ)-ਅਨਮੋਲ ਵੈਲਫੇਅਰ ਕਲੱਬ ਵਲੋਂ ਪੁਰਾਣੀ ਦਾਣਾ ਮੰਡੀ ਵਿਖੇ ਨਵਰਾਤਰਿਆਂ ਦੇ ਸਬੰਧ ਵਿਚ ਕਰਵਾਏ ਜਾ ਰਹੇ ਮੇਲੇ ਮਈਆ ਦੇ ਸਮਾਗਮ ਦੇ ਦੂਜੇ ਦਿਨ ਦਿੱਲੀ ਤੋਂ ਪਹੁੰਚੇ ਪ੍ਰਸਿੱਧ ਭਜਨ ਗਾਇਕ ਜਤਿਨ ਤਲਵਾੜ ਨੇ ਦੇਰ ਰਾਤ ਤੱਕ ਮਾਂ ਭਗਵਤੀ ਦੀ ਮਹਿਮਾ ਦਾ ਗੁਣਗਾਨ ਕਰ ਕੇ ਸ਼ਰਧਾਲੂਆਂ ਨੂੰ ਭਗਤੀ ਰਸ ਵਿਚ ਰੰਗ ਦਿੱਤਾ। ਇਸ ਮੌਕੇ ਕਲੱਬ ਵਲੋਂ ਲੱਕੀ ਡਰਾਅ ਦੇ ਦੋ ਜੇਤੂਆਂ ਨੂੰ ਮਾਤਾ ਵੈਸ਼ਨੋ ਦੇਵੀ ਧਾਮ ਦੇ ਦਰਸ਼ਨਾਂ ਲਈ ਵੰਦੇ ਭਾਰਤ ਰੇਲਗੱਡੀ ਦੀਆਂ ਆਉਣ ਜਾਣ ਦੀਆਂ ਟਿਕਟਾਂ ਭੇਟ ਕੀਤੀਆਂ ਗਈਆਂ।
ਮੋਗਾ, 13 ਅਕਤੂਬਰ (ਸੁਰਿੰਦਰਪਾਲ ਸਿੰਘ)-ਅਨਮੋਲ ਵੈਲਫੇਅਰ ਕਲੱਬ ਵਲੋਂ ਪੁਰਾਣੀ ਦਾਣਾ ਮੰਡੀ ਵਿਖੇ ਨਵਰਾਤਰਿਆਂ ਦੇ ਸਬੰਧ ਵਿਚ ਕਰਵਾਏ ਜਾ ਰਹੇ ਮੇਲੇ ਮਈਆ ਦੇ ਸਮਾਗਮ ਦੇ ਦੂਜੇ ਦਿਨ ਦਿੱਲੀ ਤੋਂ ਪਹੁੰਚੇ ਪ੍ਰਸਿੱਧ ਭਜਨ ਗਾਇਕ ਜਤਿਨ ਤਲਵਾੜ ਨੇ ਦੇਰ ਰਾਤ ਤੱਕ ਮਾਂ ਭਗਵਤੀ ਦੀ ਮਹਿਮਾ ਦਾ ਗੁਣਗਾਨ ਕਰ ਕੇ ਸ਼ਰਧਾਲੂਆਂ ਨੂੰ ਭਗਤੀ ਰਸ ਵਿਚ ਰੰਗ ਦਿੱਤਾ। ਇਸ ਮੌਕੇ ਕਲੱਬ ਵਲੋਂ ਲੱਕੀ ਡਰਾਅ ਦੇ ਦੋ ਜੇਤੂਆਂ ਨੂੰ ਮਾਤਾ ਵੈਸ਼ਨੋ ਦੇਵੀ ਧਾਮ ਦੇ ਦਰਸ਼ਨਾਂ ਲਈ ਵੰਦੇ ਭਾਰਤ ਰੇਲਗੱਡੀ ਦੀਆਂ ਆਉਣ ਜਾਣ ਦੀਆਂ ਟਿਕਟਾਂ ਭੇਟ ਕੀਤੀਆਂ ਗਈਆਂ। ਸਮਾਗਮ ਦੀ ਸ਼ੁਰੂਆਤ ਪੰਡਤ ਸਤਿਆਵਾਨ ਸ਼ਰਮਾ ਅਤੇ ਪੰਡਤ ਰਾਹੁਲ ਕੁਮਾਰ ਗੌੜ ਦੀ ਅਗਵਾਈ ਹੇਠ ਪੂਜਾ ਅਰਚਨਾ ਨਾਲ ਹੋਈ। ਇਸ ਮੌਕੇ ਸਮਾਜ ਸੇਵੀ ਵਿਸ਼ਾਲ ਗੌਰਵ ਅਰੋੜਾ ਅਤੇ ਈਸ਼ਾ ਬੱਤਾ ਅਰੋੜਾ ਨੇ ਆਪਣੇ ਪਰਿਵਾਰ ਸਮੇਤ ਪੂਜਾ ਦੀ ਰਸਮ ਅਦਾ ਕਰਵਾਈ। ਸਮਾਗਮ ਦੌਰਾਨ ਸ਼ਰਧਾਲੂਆਂ ਨੇ ਲੰਮੀਆਂ-ਲੰਮੀਆਂ ਕਤਾਰਾਂ ਵਿਚ ਲੱਗ ਕੇ ਪਾਵਨ ਜੋਤਾਂ ਦੇ ਦਰਸ਼ਨ ਕੀਤੇ। ਦਿੱਲੀ ਤੋਂ ਪਹੁੰਚੇ ਭਜਨ ਗਾਇਕ ਜਤਿਨ ਤਲਵਾੜ ਨੇ ਸੁੰਦਰ ਭੇਟਾਂ ਨਾਲ ਸ਼ਰਧਾਲੂਆਂ ਨੂੰ ਮੰਤਰ-ਮੁਗਧ ਕਰ ਦਿੱਤਾ। ਇਸ ਦੌਰਾਨ ਸਮਾਜ ਸੇਵੀ ਮੋਹਿਤ ਅਰੋੜਾ, ਸੁਮਨ ਬਾਲਾ ਅਤੇ ਵਿਸ਼ਾਲ ਗੌਰਵ ਅਰੋੜਾ ਦੇ ਪਰਿਵਾਰ ਨੂੰ ਕਲੱਬ ਵਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਅੰਤ ਵਿਚ ਮਾਂ ਭਗਵਤੀ ਦੀ ਆਰਤੀ ਕੀਤੀ ਗਈ ਅਤੇ ਵਰਤ ਵਾਲੇ ਲੰਗਰ ਦਾ ਅਤੁੱਟ ਪ੍ਰਬੰਧ ਕੀਤਾ ਗਿਆ । ਕਲੱਬ ਦੇ ਪ੍ਰਧਾਨ ਰਾਜੇਸ਼ ਅਰੋੜਾ ਨੇ ਦੱਸਿਆ ਕਿ 20 ਅਕਤੂਬਰ ਤੱਕ ਚੱਲਣ ਵਾਲੇ ਇਸ ਸਮਾਗਮ ਦੌਰਾਨ ਹਰ ਰੋਜ਼ ਸ਼ਾਮ 7:30 ਵਜੇ ਤੋਂ ਰਾਤ 11 ਵਜੇ ਤੱਕ ਮਾਤਾ ਦੀ ਚੌਕੀ ਸਜਾਈ ਜਾਵੇਗੀ। ਵੱਖ-ਵੱਖ ਭਜਨ ਗਾਇਕ ਮਾਂ ਦੁਰਗਾ ਦੀ ਮਹਿਮਾ ਦਾ ਗੁਣਗਾਨ ਕਰਨਗੇ। ਇਸ ਮੌਕੇ ਕਲੱਬ ਦੇ ਪ੍ਰਧਾਨ ਰਾਜੇਸ਼ ਅਰੋੜਾ, ਸਰਪ੍ਰਸਤ ਹਰੀ ਚੰਦ ਸਿੰਗਲਾ, ਚੇਅਰਮੈਨ ਸੁਰਿੰਦਰ ਤਾਇਲ, ਉਪ ਚੇਅਰਮੈਨ ਹਰਪ੍ਰੀਤ ਸਿੰਘ, ਮੀਤ ਪ੍ਰਧਾਨ ਗੌਰਵ ਜਿੰਦਲ, ਸਕੱਤਰ ਵਿਵੇਕ ਮਜੀਠੀਆ, ਸਹਿ ਸਕੱਤਰ ਰਾਜੇਸ਼ ਧੀਮਾਨ ਕਾਕੂ, ਕੈਸ਼ੀਅਰ ਐਡਵੋਕੇਟ ਪ੍ਰਵੀਨ ਸਚਦੇਵਾ, ਪ੍ਰੋਜੈਕਟ ਚੇਅਰਮੈਨ ਵਿਸ਼ਾਲ ਢੀਂਗਰਾ ਅਤੇ ਪ੍ਰਹਿਲਾਦ ਕਾਲੜਾ, ਸਲਾਹਕਾਰ ਗਗਨਦੀਪ ਮਿੱਤਲ, ਸਹਿ ਸਲਾਹਕਾਰ ਅਮਨ ਮਹਿੰਦੀ, ਪ੍ਰੈੱਸ ਸਕੱਤਰ ਕਪਿਲ ਕਪੂਰ, ਪ੍ਰਚਾਰ ਸਕੱਤਰ ਪ੍ਰਿੰਸ ਗਾਬਾ, ਸਹਿ ਪ੍ਰਚਾਰ ਸਕੱਤਰ ਰਾਹੁਲ ਗਰੋਵਰ, ਸੋਸ਼ਲ ਮੀਡੀਆ ਇੰਚਾਰਜ ਸੰਨੀ ਕਪੂਰ ਅਤੇ ਅਕਸ਼ੈ ਗੁਲਾਟੀ, ਸੇਵਾ ਇੰਚਾਰਜ ਚਮਨ ਲਾਲ ਮਿੱਤਲ ਤੋਂ ਇਲਾਵਾ ਰਮਿਕਾਂਤ ਜੈਨ, ਅਜੇ ਕਥੂਰੀਆ, ਅਮਨ ਕਾਲੜਾ, ਸੁਸ਼ਾਂਤ ਮਜੀਠੀਆ, ਧੀਰਜ ਸੂਦ, ਜਗਚਨਨ ਸਿੰਘ ਜੱਗੀ, ਜਗਜੀਵ ਧੀਰ, ਅਜੇ ਮੋਂਗਾ, ਗੌਰਵ ਚਾਵਲਾ, ਮੋਹਿਤ ਕੋਛੜ, ਸੰਜੀਵ ਨਰੂਲਾ, ਗੌਰਵ ਅਹੂਜਾ, ਰਾਘਵ ਗੁਪਤਾ, ਸਾਹਿਲ ਅਰੋੜਾ, ਕੇਵਲ ਬਾਂਸਲ, ਅਸ਼ੋਕ ਅਰੋੜਾ, ਸਚਿਨ ਮੋਂਗਾ, ਮਾਨਵ ਕਾਲੜਾ, ਹਰੀਸ਼ ਗੋਇਲ ਅਤੇ ਦੀਪਕ ਸ਼ਰਮਾ ਸਮੇਤ ਸ਼ਹਿਰ ਦੀਆਂ ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦੇ ਅਤੇ ਸ਼ਹਿਰ ਵਾਸੀ ਮੌਜੂਦ ਸਨ।