21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਭਾਰਤ ਦਰਸ਼ਨ ਯਾਤਰਾ ਦੇ ਸਫ਼ਰ ਤੇ ਪੱਛਮੀ ਬੰਗਾਲ ਤੋਂ ਸਾਈਕਲ ਸਵਾਰ ਮੋਗਾ ਪਹੁੰਚਣ ਤੇ ਨਿੱਘਾ ਸਵਾਗਤ ਪਾਣੀ ਬਚਾਓ, ਯੋਗਾ ਕਰੋ ਤੇ ਫ਼ਾਲਤੂ ਸਮਾਨ ਜ਼ਰੂਰਤਮੰਦ ਨੂੰ ਸੌਂਪਣ ਦਾ ਸੰਦੇਸ਼ ਲੈ ਕੇ ਨਿਕਲਿਆ ਸਾਈਕਲ ਸਵਾਰ

ਮੋਗਾ, 20 ਅਕਤੂਬਰ (ਸੁਰਿੰਦਰਪਾਲ ਸਿੰਘ)-ਪਿਛਲੇ ਅੱਠ ਮਹੀਨਿਆਂ ਤੋਂ ਲਗਾਤਾਰ ਸਾਈਕਲ ਚਲਾ ਰਹੇ ਪੱਛਮੀ ਬੰਗਾਲ ਦੇ ਐਸ. ਕੇ.

Ad Position 21
No active advertisement
ਅਜੀਤ ਡੈਸਕ 21-10-2026
ਮੋਗਾ, 20 ਅਕਤੂਬਰ (ਸੁਰਿੰਦਰਪਾਲ ਸਿੰਘ)-ਪਿਛਲੇ ਅੱਠ ਮਹੀਨਿਆਂ ਤੋਂ ਲਗਾਤਾਰ ਸਾਈਕਲ ਚਲਾ ਰਹੇ ਪੱਛਮੀ ਬੰਗਾਲ ਦੇ ਐਸ.ਕੇ. ਮੁਨਸ਼ੀ ਦਾ ਮੋਗਾ ਪਹੁੰਚਣ ਤੇ ਇਲੈਕਟ੍ਰੋਹੋਮਿਉਪੈਥਿਕ ਡਾਕਟਰਜ਼ ਮੈਡੀਕਲ ਐਸੋਸੀਏਸ਼ਨ ਦੇ ਚੇਅਰਮੈਨ ਡਾ. ਜਗਤਾਰ ਸਿੰਘ ਸੇਖੋਂ, ਕੋਰ ਕਮੇਟੀ ਮੈਂਬਰ ਡਾ. ਜਗਮੋਹਣ ਸਿੰਘ ਧੂੜਕੋਟ, ਪ੍ਰੈੱਸ ਸਕੱਤਰ ਡਾ. ਅਵਤਾਰ ਸਿੰਘ ਦੇਵਗਨ ਅਤੇ ਡਾ. ਸੁਖਮੰਦਰ ਸਿੰਘ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਮੁਨਸ਼ੀ ਨੇ ਦੱਸਿਆ ਕਿ ਉਹ ਪਿਛਲੇ 8 ਮਹੀਨਿਆਂ ਤੋ ਸਾਈਕਲ ਯਾਤਰਾ ‘ਤੇ ਹਨ ਅਤੇ ਇਹ ਉਨ੍ਹਾਂ ਦਾ ਦੂਸਰਾ ਭਾਗ ਹੈ, ਜੋ ਕਿ 2 ਅਕਤੂਬਰ ਤੋਂ ਸ਼ੁਰੂ ਹੋਇਆ ਹੈ। ਉਹ ਭਾਰਤ ਦਰਸ਼ਨ ਦੇ ਨਾਲ-ਨਾਲ ਤਿੰਨ ਸੰਦੇਸ਼ ਦੇ ਰਹੇ ਹਨ। ਉਨ੍ਹਾਂ ਮੋਗਾ ਲਾਈਫ਼ ਕੇਅਰ ਇਲੈਕਟ੍ਰੋਹੋਮਿਉਪੈਥਿਕ ਸੈਂਟਰ ਅਤੇ ਸਰਕਾਰੀ ਸਕੂਲ ਵਿਚ ਬੱਚਿਆਂ ਨੂੰ ਆਪਣੇ ਸਾਈਕਲ ਦੇ ਸਫ਼ਰ ਤੋਂ ਜਾਣੂੰ ਕਰਵਾਇਆ ਅਤੇ ਪਾਣੀ ਬਚਾਉਣ, ਯੋਗਾ ਕਰਨ ਅਤੇ ਤੁਹਾਡੇ ਕੋਲ ਪਏ ਵਾਧੂ ਸਮਾਨ ਚਾਹੇ ਕੱਪੜਾ, ਬੂਟ, ਭੋਜਨ ਆਦਿ ਨੂੰ ਜ਼ਰੂਰਤਮੰਦ ਨੂੰ ਸੌਂਪਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਉਨ੍ਹਾਂ ਨਸ਼ਿਆਂ ਤੋਂ ਬਚਣ, ਸਾਈਕਲ ਚਲਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡਾ. ਜਗਤਾਰ ਸਿੰਘ ਸੇਖੋਂ ਨੇ ਬੇਨਤੀ ਕੀਤੀ ਕਿ ਆਪਾਂ ਸਭ ਵੀ ਇਸ ਤਰਾਂ ਦੇ ਉਪਰਾਲੇ ਕਰੀਏ ਤਾਂ ਜੋ ਇਕ ਵਧੀਆ ਸੰਦੇਸ਼ ਹਰ ਇਕ ਤੱਕ ਪਹੁੰਚ ਸਕੇ। ਇਸ ਮੌਕੇ ਮਾਸਟਰ ਤੇਜਵੰਤ ਸਿੰਘ, ਅਰੁਣ ਕੁਮਾਰ, ਜਸ਼ਨਦੀਪ ਸਿੰਘ, ਸਟਾਫ਼ ਮੈਂਬਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਬੁੱਟਰ ਕਲਾਂ ਵਿਖੇ ਨਵੇਂ ਪੰਚਾਇਤ ਘਰ ਦਾ ਉਦਘਾਟਨ ਅਗਲੀ ਖ਼ਬਰ ਗਰੁੱਪ - ਡੀ ਦੀ ਲਿਖਤੀ ਪ੍ਰੀਖਿਆ ਦੇ ਮੱਦੇਨਜ਼ਰ ਮੋਗਾ ਦੇ 14 ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਦੇ ਘੇਰੇ ਅੰਦਰ ਇਕੱਠੇ ਹੋਣ...
Ad Position 24