ਬਲੌਸਮ ਕਾਨਵੈਂਟ ਸਕੂਲ ਵਿਖੇ ਪਲੇਅਵੇਅ ਦੇ ਬੱਚਿਆਂ ਨੇ ਗਤੀਵਿਧੀ ਰਾਹੀਂ ਸਿੱਖੇ ਨਵੇਂ ਹੁਨਰ
ਕਿਸ਼ਨਪੁਰਾ ਕਲਾਂ, 21 ਅਕਤੂਬਰ (ਅਮੋਲਕ ਸਿੰਘ ਕਲਸੀ)-ਬਲੌਸਮ ਕਾਨਵੈਂਟ ਸਕੂਲ ਲੀਲ੍ਹਾਂ ਮੇਘ ਸਿੰਘ ਵਿਖੇ ਪਲੇਅਵੇਅ ਜਮਾਤ ਦੇ ਬੱਚਿਆਂ ਲਈ ਮੂੰਗਫਲੀ ਅਤੇ ਦਾਲਾਂ ਨਾਲ ਮਸਤੀ ਨਾਮਕ ਇਕ ਦਿਲਚਸਪ ਅਤੇ ਸਿੱਖਿਆਦਾਇਕ ਗਤੀਵਿਧੀ ਕਰਵਾਈ ਗਈ। ਇਸ ਗਤੀਵਿਧੀ ਦੌਰਾਨ ਬੱਚਿਆਂ ਨੇ ਮੂੰਗਫਲੀ ਅਤੇ ਵੱਖ-ਵੱਖ ਦਾਲਾਂ ਦੀ ਵਰਤੋਂ ਕਰਦਿਆਂ ਉਤਸ਼ਾਹ ਅਤੇ ਦਿਲਚਸਪੀ ਨਾਲ ਭਾਗ ਲਿਆ।
ਕਿਸ਼ਨਪੁਰਾ ਕਲਾਂ, 21 ਅਕਤੂਬਰ (ਅਮੋਲਕ ਸਿੰਘ ਕਲਸੀ)-ਬਲੌਸਮ ਕਾਨਵੈਂਟ ਸਕੂਲ ਲੀਲ੍ਹਾਂ ਮੇਘ ਸਿੰਘ ਵਿਖੇ ਪਲੇਅਵੇਅ ਜਮਾਤ ਦੇ ਬੱਚਿਆਂ ਲਈ ਮੂੰਗਫਲੀ ਅਤੇ ਦਾਲਾਂ ਨਾਲ ਮਸਤੀ ਨਾਮਕ ਇਕ ਦਿਲਚਸਪ ਅਤੇ ਸਿੱਖਿਆਦਾਇਕ ਗਤੀਵਿਧੀ ਕਰਵਾਈ ਗਈ।ਇਸ ਗਤੀਵਿਧੀ ਦੌਰਾਨ ਬੱਚਿਆਂ ਨੇ ਮੂੰਗਫਲੀ ਅਤੇ ਵੱਖ-ਵੱਖ ਦਾਲਾਂ ਦੀ ਵਰਤੋਂ ਕਰਦਿਆਂ ਉਤਸ਼ਾਹ ਅਤੇ ਦਿਲਚਸਪੀ ਨਾਲ ਭਾਗ ਲਿਆ। ਇਸ ਤਰ੍ਹਾਂ ਦੀਆਂ ਗਤੀਵਿਧੀਆਂ ਬੱਚਿਆਂ ਦੇ ਹੱਥਾਂ ਅਤੇ ਅੱਖਾਂ ਦੇ ਤਾਲਮੇਲ ਨੂੰ ਬਿਹਤਰ ਬਣਾਉਣ ਦੇ ਨਾਲ-ਨਾਲ ਉਨ੍ਹਾਂ ਵਿਚ ਧੀਰਜ, ਸਬਰ ਅਤੇ ਧਿਆਨ ਨਾਲ ਕੰਮ ਕਰਨ ਦੀ ਆਦਤ ਵੀ ਪੈਦਾ ਕਰਦੀਆਂ ਹਨ। ਪ੍ਰਿੰਸੀਪਲ ਡਾ. ਨਵਨੀਤ ਕੌਰ ਨੇ ਕਿਹਾ ਕਿ ਛੋਟੇ ਬੱਚਿਆਂ ਲਈ ਖੇਡ-ਖੇਡ ਵਿਚ ਸਿੱਖਣਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ। ਪ੍ਰਧਾਨ ਮਨਪ੍ਰੀਤ ਸਿੰਘ ਬਰਾੜ ਨੇ ਕਿਹਾ ਕਿ ਇਹ ਗਤੀਵਿਧੀਆਂ ਉਨ੍ਹਾਂ ਦੇ ਆਤਮ-ਵਿਸ਼ਵਾਸ ਨੂੰ ਮਜ਼ਬੂਤ ਬਣਾਉਂਦੀਆਂ ਹਨ।