23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਨਗਰ ਕੌਂਸਲਾਂ ਦੇ ਵਿਕਾਸ ਕਾਰਜਾਂ ਦੀ ਜਾਂਚ ਲਈ ਮੁੱਖ ਮੰਤਰੀ ਫ਼ਲਾਇੰਗ ਸਕੁਐਡ ਬਣਾਇਆ ਜਾਵੇ- ਸੱਚਰ

ਫ਼ਰੀਦਕੋਟ, 22 ਅਕਤੂਬਰ (ਜਸਵੰਤ ਸਿੰਘ ਪੁਰਬਾ)-ਆਮ ਆਦਮੀ ਪਾਰਟੀ ਪੰਜਾਬ ਦੇ ਵਪਾਰ ਵਿੰਗ ਦੇ ਸੂਬਾ ਮੀਤ ਪ੍ਰਧਾਨ ਅਤੇ ਸਮਾਜ ਸੇਵੀ ਅਰਸ਼ ਸੱਚਰ ਨੇ ਪੰਜਾਬ ਦੀਆਂ ਨਗਰ ਕੌਂਸਲਾਂ ਵਲੋਂ ਕਰਵਾਏ ਜਾਂਦੇ ਵਿਕਾਸ ਕਾਰਜਾਂ ਦੀ ਗੁਣਵੱਤਾ, ਪਾਰਦਰਸ਼ਤਾ ਅਤੇ ਸਰਕਾਰੀ ਫੰਡਾਂ ਦੀ ਸਹੀ ਵਰਤੋਂ ਯਕੀਨੀ ਬਣਾਉਣ ਲਈ ਵਿਸ਼ੇਸ਼ ‘ਸੀ. ਐਮ ਫ਼ਲਾਇੰਗ ਸਕੁਐਡ ਫਾਰ ਮਿਊਂਸਪਲ ਵਰਕਸ’ ਬਣਾਉਣ ਦੀ ਮੰਗ ਕੀਤੀ ਹੈ।

Ad Position 21
No active advertisement
ਅਜੀਤ ਡੈਸਕ 23-10-2026
ਫ਼ਰੀਦਕੋਟ, 22 ਅਕਤੂਬਰ (ਜਸਵੰਤ ਸਿੰਘ ਪੁਰਬਾ)-ਆਮ ਆਦਮੀ ਪਾਰਟੀ ਪੰਜਾਬ ਦੇ ਵਪਾਰ ਵਿੰਗ ਦੇ ਸੂਬਾ ਮੀਤ ਪ੍ਰਧਾਨ ਅਤੇ ਸਮਾਜ ਸੇਵੀ ਅਰਸ਼ ਸੱਚਰ ਨੇ ਪੰਜਾਬ ਦੀਆਂ ਨਗਰ ਕੌਂਸਲਾਂ ਵਲੋਂ ਕਰਵਾਏ ਜਾਂਦੇ ਵਿਕਾਸ ਕਾਰਜਾਂ ਦੀ ਗੁਣਵੱਤਾ, ਪਾਰਦਰਸ਼ਤਾ ਅਤੇ ਸਰਕਾਰੀ ਫੰਡਾਂ ਦੀ ਸਹੀ ਵਰਤੋਂ ਯਕੀਨੀ ਬਣਾਉਣ ਲਈ ਵਿਸ਼ੇਸ਼ ‘ਸੀ.ਐਮ ਫ਼ਲਾਇੰਗ ਸਕੁਐਡ ਫਾਰ ਮਿਊਂਸਪਲ ਵਰਕਸ’ ਬਣਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਭੇਜ ਕੇ ਫ਼ਰੀਦਕੋਟ ਤੋਂ ਇਸ ਯੋਜਨਾ ਦੀ ਸ਼ੁਰੂਆਤ ਕਰਨ ਦੀ ਅਪੀਲ ਕੀਤੀ ਹੈ। ਅਰਸ਼ ਸੱਚਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ਹਿਰਾਂ ਦੇ ਵਿਕਾਸ ਲਈ ਕਰੋੜਾਂ ਰੁਪਏ ਖਰਚ ਕੀਤੇ ਜਾਂਦੇ ਹਨ। ਇਸ ਲਈ ਇਹ ਯਕੀਨੀ ਬਣਾਉਣਾ ਬਹੁਤ ਜ਼ਰੂਰੀ ਹੈ ਕਿ ਸੜਕਾਂ, ਗਲੀਆਂ, ਨਾਲੀਆਂ, ਇੰਟਰਲਾਕਿੰਗ ਟਾਈਲਾਂ, ਸੀਵਰੇਜ ਅਤੇ ਹੋਰ ਵਿਕਾਸ ਕਾਰਜ ਮਨਜ਼ੂਰਸ਼ੁਦਾ ਐਸਟੀਮੇਟ ਅਤੇ ਤਕਨੀਕੀ ਮਾਪਦੰਡਾਂ ਅਨੁਸਾਰ ਹੀ ਕਰਵਾਏ ਜਾਣ। ਉਨ੍ਹਾਂ ਕਿਹਾ ਕਿ ਵੱਖ-ਵੱਖ ਸਰੋਤਾਂ ਤੋਂ ਮਿਲ ਰਹੀ ਜਾਣਕਾਰੀ ਅਤੇ ਲੋਕਾਂ ਦੇ ਸੁਝਾਵਾਂ ਦੇ ਮੱਦੇਨਜ਼ਰ ਵਿਕਾਸ ਕਾਰਜਾਂ ਦੀ ਨਿਰਪੱਖ ਜਾਂਚ ਲਈ ਇਕ ਮਜ਼ਬੂਤ ਪ੍ਰਣਾਲੀ ਦੀ ਲੋੜ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਉਦੇਸ਼ ਕਿਸੇ ਅਧਿਕਾਰੀ ਜਾਂ ਠੇਕੇਦਾਰ ਉੱਤੇ ਬਿਨਾਂ ਸਬੂਤ ਦੋਸ਼ ਲਗਾਉਣਾ ਨਹੀਂ, ਸਗੋਂ ਵਿਕਾਸ ਕਾਰਜਾਂ ਦੀ ਗੁਣਵੱਤਾ ਅਤੇ ਜਵਾਬਦੇਹੀ ਯਕੀਨੀ ਬਣਾਉਣਾ ਹੈ। ਸੱਚਰ ਨੇ ਮੰਗ ਕੀਤੀ ਕਿ ਵਿਸ਼ੇਸ਼ ਜਾਂਚ ਟੀਮ ਵਿਚ ਸੁਤੰਤਰ ਸਿਵਲ ਇੰਜੀਨੀਅਰ, ਤਕਨੀਕੀ ਮਾਹਿਰ ਅਤੇ ਵਿੱਤੀ ਜਾਂਚ ਅਧਿਕਾਰੀ ਸ਼ਾਮਿਲ ਕੀਤੇ ਜਾਣ। ਇਹ ਟੀਮ ਚੱਲ ਰਹੇ ਅਤੇ ਮੁਕੰਮਲ ਹੋ ਚੁੱਕੇ ਵਿਕਾਸ ਕਾਰਜਾਂ ਦੀ ਅਚਨਚੇਤ ਜਾਂਚ ਕਰੇ। ਫ਼ਰੀਦਕੋਟ ਨੂੰ ਪਾਇਲਟ ਜ਼ਿਲ੍ਹਾ ਬਣਾਉਣ ਦੀ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਨਗਰ ਕੌਂਸਲ ਫ਼ਰੀਦਕੋਟ ਵਲੋਂ ਪਿਛਲੇ ਪੰਜ ਵਿੱਤੀ ਸਾਲਾਂ ਦੌਰਾਨ ਕਰਵਾਏ ਗਏ ਵਿਕਾਸ ਕਾਰਜਾਂ ਦੀ ਤਰਜੀਹ ਦੇ ਆਧਾਰ ’ਤੇ ਸੁਤੰਤਰ ਤਕਨੀਕੀ ਅਤੇ ਵਿੱਤੀ ਜਾਂਚ ਕਰਵਾਈ ਜਾਵੇ। ਖਾਸ ਤੌਰ ’ਤੇ ਉਨ੍ਹਾਂ ਕੰਮਾਂ ਦੀ ਜਾਂਚ ਨੂੰ ਪਹਿਲ ਦਿੱਤੀ ਜਾਵੇ, ਜਿਨ੍ਹਾਂ ਬਾਰੇ ਲੋਕਾਂ ਵਲੋਂ ਸ਼ਿਕਾਇਤਾਂ ਮਿਲੀਆਂ ਹਨ ਜਾਂ ਜਿਹੜੇ ਸਮੇਂ ਤੋਂ ਪਹਿਲਾਂ ਖ਼ਰਾਬ ਹੋ ਗਏ ਹਨ। ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ 15 ਦਿਨਾਂ ਅੰਦਰ ਇਸ ਪ੍ਰਸਤਾਵ ’ਤੇ ਮੁਢਲਾ ਫ਼ੈਸਲਾ, 30 ਦਿਨਾਂ ਅੰਦਰ ਫ਼ਰੀਦਕੋਟ ਵਿਚ ਜਾਂਚ ਦੀ ਸ਼ੁਰੂਆਤ, 60 ਦਿਨਾਂ ਅੰਦਰ ਮੁੱਢਲੀ ਜਾਂਚ ਰਿਪੋਰਟ ਅਤੇ 90 ਦਿਨਾਂ ਅੰਦਰ ਕਾਰਵਾਈ ਰਿਪੋਰਟ (ਏ.ਟੀ.ਆਰ) ਤਿਆਰ ਕਰਨ ਲਈ ਸਬੰਧਿਤ ਵਿਭਾਗਾਂ ਨੂੰ ਹਦਾਇਤਾਂ ਦਿੱਤੀਆਂ ਜਾਣ। 22 ਐਫ.ਡੀ.ਕੇ 04 ਅਰਸ਼ ਸੱਚਰ।
Ad Position 22
No active advertisement
ਪਿਛਲੀ ਖ਼ਬਰ 22 ਵੀਂ ਅੰਤਰਰਾਸ਼ਟਰੀ ਸਾਈਕਲੋਡੈਕਸਟ੍ਰਿਨ ਸਿੰਪੋਜ਼ੀਅਮ ਕਾਨਫ਼ਰੰਸ ਦੀਆਂ ਵਿਗਿਆਨਕ ਪੁਸਤਕਾਂ ਦਾ ਵਿਮੋਚਨ ਅਗਲੀ ਖ਼ਬਰ ਪਿੰਡ ਮਾਣੂੰਕੇ ਦੀ ਧੀ ਗੁਰਸੀਰਤ ਕੌਰ ਨੇ ਆਸਟਰੇਲੀਆ ’ਚ ਪੰਜਾਬ ਦਾ ਨਾਂਅ ਰੌਂਸ਼ਨ ਕੀਤਾ
Ad Position 24