ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਦੇ ਭਲੇ ਲਈ ਕੰਮ ਕੀਤੇ-ਬਰਜਿੰਦਰ ਸਿੰਘ ਮੱਖਣ ਬਰਾੜ
ਕੋਟ ਈਸੇ ਖਾਂ ਵਿਖੇ ਅਕਾਲੀ ਆਗੂਆਂ ਤੇ ਪਤਵੰਤਿਆਂ ਨਾਲ ਕੀਤੀ ਬੈਠਕ
ਕੋਟ ਈਸੇ ਖਾਂ, 25 ਅਕਤੂਬਰ (ਗੁਰਮੀਤ ਸਿੰਘ ਖ਼ਾਲਸਾ)-ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਦੇ ਭਲੇ ਵਾਸਤੇ ਕੰਮ ਕੀਤੇ ਤੇ ਇਤਿਹਾਸ ਗਵਾਹ ਹੈ ਕਿ ਕਿਸੇ ਵੀ ਭਲਾਈ ਯੋਜਨਾ ਦੀ ਗੱਲ ਹੋਵੇ, ਬੁਨਿਆਦੀ ਸਹੂਲਤਾਂ ਜਾਂ ਵੱਡੇ ਪ੍ਰੋਜੈਕਟ ਲਿਆਂਦੇ ਗਏ ਹੋਣ ਤਾਂ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਦੀ ਗੱਲ ਹੀ ਦਿਖਾਈ ਦਿੰਦੀ ਹੈ। ਇਹ ਵਿਚਾਰ ਬਰਜਿੰਦਰ ਸਿੰਘ ਮੱਖਣ ਬਰਾੜ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਨੇ ਕੋਟ ਈਸੇ ਖਾਂ ਦੇ ਵਾਰਡ ਨੰਬਰ 5 ਵਿਖੇ ਅਕਾਲੀ ਆਗੂ ਨੀਸ਼ੂ ਗੁਪਤਾ ਦੇ ਸੱਦੇ ‘ਤੇ ਰੱਖੀ ਗਈ ਇੱਕ ਭਰਵੀਂ ਬੈਠਕ ਨੂੰ ਪੁੱਜ ਕੇ ਸੰਬੋਧਨ ਸਮੇਂ ਸਾਂਝੇ ਕੀਤੇ।
ਕ
ਕੋਟ ਈਸੇ ਖਾਂ ਵਿਖੇ ਅਕਾਲੀ ਆਗੂਆਂ ਅਤੇ ਸ਼ਹਿਰ ਵਾਸੀਆਂ ਨਾਲ ਬੈਠਕ ਸਮੇਂ ਬਰਜਿੰਦਰ ਸਿੰਘ ਮੱਖਣ ਬਰਾੜ ਤੇ ਹੋਰ ਆਗੂ। ਤਸਵੀਰ : ਗੁਰਮੀਤ ਸਿੰਘ ਖ਼ਾਲਸਾ
26-10-2026
ਕੋਟ ਈਸੇ ਖਾਂ, 25 ਅਕਤੂਬਰ (ਗੁਰਮੀਤ ਸਿੰਘ ਖ਼ਾਲਸਾ)-ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਦੇ ਭਲੇ ਵਾਸਤੇ ਕੰਮ ਕੀਤੇ ਤੇ ਇਤਿਹਾਸ ਗਵਾਹ ਹੈ ਕਿ ਕਿਸੇ ਵੀ ਭਲਾਈ ਯੋਜਨਾ ਦੀ ਗੱਲ ਹੋਵੇ, ਬੁਨਿਆਦੀ ਸਹੂਲਤਾਂ ਜਾਂ ਵੱਡੇ ਪ੍ਰੋਜੈਕਟ ਲਿਆਂਦੇ ਗਏ ਹੋਣ ਤਾਂ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਦੀ ਗੱਲ ਹੀ ਦਿਖਾਈ ਦਿੰਦੀ ਹੈ। ਇਹ ਵਿਚਾਰ ਬਰਜਿੰਦਰ ਸਿੰਘ ਮੱਖਣ ਬਰਾੜ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਨੇ ਕੋਟ ਈਸੇ ਖਾਂ ਦੇ ਵਾਰਡ ਨੰਬਰ 5 ਵਿਖੇ ਅਕਾਲੀ ਆਗੂ ਨੀਸ਼ੂ ਗੁਪਤਾ ਦੇ ਸੱਦੇ ‘ਤੇ ਰੱਖੀ ਗਈ ਇੱਕ ਭਰਵੀਂ ਬੈਠਕ ਨੂੰ ਪੁੱਜ ਕੇ ਸੰਬੋਧਨ ਸਮੇਂ ਸਾਂਝੇ ਕੀਤੇ। ਇਸ ਮੌਕੇ ਬਰਜਿੰਦਰ ਸਿੰਘ ਬਰਾੜ ਨੇ ਕਿਹਾ ਕਿ ਜਿਹੜੀਆਂ ਵਿਰੋਧੀ ਪਾਰਟੀਆਂ ਕਦੀ ਧਾਰਮਿਕ ਮੁੱਦਿਆਂ ਨੂੰ ਗਲਤ ਰੰਗਤ ਦੇ ਕੇ ਜਾਂ ਹੋਰ ਗਲਤ ਬਿਆਨਬਾਜ਼ੀਆਂ ਨਾਲ ਸ਼੍ਰੋਮਣੀ ਅਕਾਲੀ ਦਲ ਖ਼ਿਲਾਫ਼ ਪ੍ਰਚਾਰ ਕਰਕੇ ਆਪਣੀਆਂ ਸਿਆਸੀ ਰੋਟੀਆਂ ਸੇਕਦੀਆਂ ਸਨ। ਬਰਾੜ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਚਾਹੇ ਉਹ ਧਾਰਮਿਕ ਯਾਦਗਾਰਾਂ ਹੋਣ, ਜੰਗੇ ਆਜ਼ਾਦੀ ਯਾਦਗਾਰ ਦੀ ਗੱਲ ਹੋਵੇ ਜਾਂ ਫਿਰ ਵੱਡੀਆਂ ਸੜਕਾਂ, ਬਿਜਲੀ ਸਰਪਲਸ, ਪੰਜਾਬ ਦੀ ਮਾਂ ਖੇਡ ਕਬੱਡੀ ਤੋਂ ਇਲਾਵਾ ਕਿਸਾਨੀ, ਵਪਾਰ, ਨੌਜਵਾਨੀ ਦੀ ਗੱਲ ਹੋਵੇ ਤਾਂ ਇਹ ਸਭ ਲਈ ਕਾਰਜ ਅਕਾਲੀ ਸਰਕਾਰਾਂ ‘ਚ ਹੀ ਨਜ਼ਰ ਆਏ ਸਨ। ਉਨ੍ਹਾਂ ਕਿਹਾ ਕਿ ਲੋਕਾਂ ਨੇ ਝਾੜੂ ਦੇ ਬਦਲਾਅ ਨੂੰ ਵੀ ਹੁਣ ਦੇਖ ਲਿਆ ਹੈ। ਇਸ ਲਈ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਡਟ ਜਾਣ ਤਾਂ ਜੋ ਸੂਬਾ ਮੁੜ ਖ਼ੁਸ਼ਹਾਲੀ ਦੇ ਰਾਹਾਂ ‘ਤੇ ਲਿਆਂਦਾ ਜਾ ਸਕੇ। ਇਸ ਮੌਕੇ ਬੈਠਕ ਨੂੰ ਸੀਨੀਅਰ ਅਕਾਲੀ ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਦਾਤੇਵਾਲ ਤੇ ਹੋਰਨਾਂ ਆਗੂਆਂ ਨੇ ਵੀ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਹਲਕਾ ਧਰਮਕੋਟ ਦੀ ਕਮਾਨ ਸਵ: ਜਥੇਦਾਰ ਤੋਤਾ ਸਿੰਘ ਦੇ ਹੱਥਾਂ ਵਿਚ ਸੀ ਤਾਂ ਹਲਕਾ ਧਰਮਕੋਟ ਤੋਂ ਇਲਾਵਾ ਸ਼ਹਿਰ ਕੋਟ ਈਸੇ ਖਾਂ ‘ਚ ਹਰ ਖੇਤਰ ‘ਚ ਚੰਗੇ ਕੰਮ ਹੋਏ। ਇਸ ਮੌਕੇ ਨਿਸ਼ੂ ਗੁਪਤਾ ਵਲੋਂ ਮੱਖਣ ਬਰਾੜ ਤੇ ਪੁੱਜੇ ਹੋਏ ਹੋਰਨਾਂ ਆਗੂਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸ਼ਹਿਰੀ ਪ੍ਰਧਾਨ ਹਰਮੇਲ ਸਿੰਘ ਰਾਜਪੂਤ, ਗੁਰਪ੍ਰੀਤ ਸਿੰਘ ਭੁੱਲਰ ਸੀਨੀ: ਅਕਾਲੀ ਆਗੂ, ਯੂਥ ਸ਼ਹਿਰੀ ਪ੍ਰਧਾਨ ਅਮਨ ਗਾਬਾ, ਸੀਨੀ: ਅਕਾਲੀ ਰੇਸ਼ਮ ਸਿੰਘ ਕਾਦਰਵਾਲਾ, ਰਾਕੇਸ਼ ਕੁਮਾਰ ਟੈਣੀ ਮਲਹੋਤਰਾ, ਹਰਜਿੰਦਰਪਾਲ ਸਿੰਘ ਨੈਸਲੇ, ਗੁਰਪ੍ਰੀਤ ਹੇਰ ਯੂਥ ਸਰਕਲ ਪ੍ਰਧਾਨ, ਰਾਜੀਵ ਗੁਪਤਾ, ਬਾਬਾ ਸੁਖਦੇਵ ਸੰਧੂ, ਮੋਹਿਤ ਗੁਪਤਾ, ਬਲਜੀਤ ਸਿੰਘ ਕੰਗ ਸਰਕਲ ਪ੍ਰਧਾਨ, ਅਮਰਜੀਤ ਸ਼ਰਮਾ, ਭਿੰਦਾ ਭੁੱਲਰ, ਬਿੱਟੂ ਪਲਤਾ, ਨਿਸ਼ਾਨ ਸਿੰਘ ਮੂਸੇਵਾਲਾ ਸਰਕਲ ਪ੍ਰਧਾਨ, ਮਨਫੂਲ ਸਿੰਘ ਮਸਤੇਵਾਲਾ ਸਰਕਲ ਪ੍ਰਧਾਨ, ਪੰਮਾ ਮਲਹੋਤਰਾ, ਰਮੇਸ਼ ਗੁਲਾਟੀ, ਬਾਬਾ ਮਹਿੰਦਰ ਰਾਜਪੂਤ, ਨਾਇਬ ਸਿੰਘ ਭੁੱਲਰ ਆਦਿ ਹਾਜ਼ਰ ਸਨ।