25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਬਿਨਾਂ ਅੱਗ ਅਤੇ ਖੰਡ ਦੀ ਵਰਤੋਂ ਕੀਤੇ ਵਿਅੰਜਨ ਬਣਾਉਣ ਦੇ ਮੁਕਾਬਲੇ ਕਰਵਾਏ

ਕਿਸ਼ਨਪੁਰਾ ਕਲਾਂ, 25 ਅਕਤੂਬਰ (ਅਮੋਲਕ ਸਿੰਘ ਕਲਸੀ)-ਬੀ. ਬੀ.

Ad Position 21
No active advertisement
ਅਜੀਤ ਡੈਸਕ 26-10-2026
ਕਿਸ਼ਨਪੁਰਾ ਕਲਾਂ, 25 ਅਕਤੂਬਰ (ਅਮੋਲਕ ਸਿੰਘ ਕਲਸੀ)-ਬੀ. ਬੀ. ਐਸ. ਬੀ. ਕਾਨਵੈਂਟ ਸਕੂਲ ਜੋ ਕਿ ਸਿੱਖਿਆ ਦੇ ਖੇਤਰ ਵਿਚ ਇਕ ਮੋਹਰੀ ਸੰਸਥਾ ਬਣ ਚੁੱਕੀ ਹੈ ਵਿਖੇ ਬਿਨਾਂ ਅੱਗ ਅਤੇ ਖੰਡ ਤੋਂ ਕੁਕਿੰਗ ਮੁਕਾਬਲੇ ਕਰਵਾਏ ਗਏ| ਇਸ ਮੁਕਾਬਲੇ ਵਿਚ ਚਾਰ ਤੋਂ ਪੰਜ ਬੱਚਿਆਂ ਦੀ ਇਕ ਟੀਮ ਬਣਾਈ ਗਈ ਜੋ ਕਿ ਵੱਖ-ਵੱਖ ਤਰ੍ਹਾਂ ਦੇ ਖਾਣ ਵਾਲੇ ਪਦਾਰਥ ਬਣਾ ਕੇ ਆਪਣੀ ਕਾਰਗੁਜ਼ਾਰੀ ਵਿਖਾ ਰਹੀ ਸੀ। ਬੱਚਿਆਂ ਨੇ ਇਸ ਵਿਚ ਪੀਣ ਲਈ ਮੋਜੀਟੋ ਬਣਾਏ ਤੇ ਮਿੱਠੇ ਵਿਚ ਚਾਕਲੇਟ ਪੁਡਿੰਗਜ਼ ਅਤੇ ਸੈਂਡਵਿਚ ਬਣਾਏ ਗਏ। ਕਈ ਵਿਦਿਆਰਥੀਆਂ ਨੇ ਪਕਵਾਨ ਨੂੰ ਸੁੰਦਰ ਢੰਗ ਨਾਲ ਸਜਾਉਣ ਦੇ ਲਈ ਅਲੱਗ-ਅਲੱਗ ਸਬਜ਼ੀਆਂ ਅਤੇ ਸਲਾਦ ਦੀ ਵਰਤੋਂ ਵੀ ਕੀਤੀ। ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਸ਼ਰਦਈ ਤਿਆਰ ਕੀਤੀ ਗਈ। ਮੁਕਾਬਲੇ ਵਿਚ ਪਹਿਲੇ ਨੰਬਰ ’ਤੇ ਆਉਣ ਵਾਲੇ ਬੱਚਿਆਂ ਨੇ ਸਰਦਈ ਅਤੇ ਸੈਂਡਵਿਚ ਬਣਾਇਆ ਤੇ ਦੂਜੇ ਨੰਬਰ ’ਤੇ ਵੈਜੀਟੇਬਲ ਸੈਂਡਵਿਚ ਅਤੇ ਮਜੀਟੋ ਅਤੇ ਤੀਜੇ ਨੰਬਰ ’ਤੇ ਕੋਕੋਨਟ ਲੱਡੂ ਅਤੇ ਕੇਕ ਬਣਾਉਣ ਵਾਲੇ ਬੱਚੇ ਆਏ। ਇਸ ਮੌਕੇ ਸਕੂਲ ਪ੍ਰਿੰਸੀਪਲ ਮੋਨਾ ਠਾਕੁਰ ਨੇ ਬੱਚਿਆਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ| ਇਸ ਮੌਕੇ ਸਕੂਲ ਦੀ ਸਮੂਹ ਮੈਨੇਜਮੈਂਟ, ਚੇਅਰਮੈਨ ਸਨੀ ਅਰੋੜਾ, ਪ੍ਰੈਜੀਡੈਂਟ ਹਰੀਕ੍ਰਿਸ਼ਨ ਭਗਵਾਨ ਦਾਸ, ਮੈਨੇਜਿੰਗ ਡਾਇਰੈਕਟਰ ਸ਼ਾਮ ਸੁੰਦਰ ਭਾਰਦਵਾਜ, ਜਨਰਲ ਸੈਕਰੇਟਰੀ ਅੰਜੂ ਬਾਲਾ, ਗਗਨਦੀਪ ਬਾਵਾ ਅਤੇ ਪ੍ਰਿੰਸੀਪਲ ਮੋਨਾ ਠਾਕੁਰ ਆਦਿ ਹਾਜ਼ਰ ਸਨ|
Ad Position 22
No active advertisement
ਪਿਛਲੀ ਖ਼ਬਰ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਵਲੋਂ ਸੇਵਾਮੁਕਤ ਸਫ਼ਾਈ ਕਰਮਚਾਰੀਆਂ ਦਾ ਸਨਮਾਨ ਅਗਲੀ ਖ਼ਬਰ ਮੈਡੀਕਲ ਸਟੋਰਾਂ ’ਤੇ ਛਾਪੇਮਾਰੀ, ਕਈ ਦੁਕਾਨਾਂ ਨੂੰ ਜਿੰਦਰੇ
Ad Position 24