25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਪਿੰਡ ਭਾਗੀਕੇ ’ਚ ਅਸਮਾਨੀ ਬਿਜਲੀ ਡਿੱਗਣ ਨਾਲ, ਘਰ ਦਾ ਲੈਂਟਰ ਪਾਟਿਆ-ਔਰਤ ਗੰਭੀਰ ਜ਼ਖ਼ਮੀ

ਨਿਹਾਲ ਸਿੰਘ ਵਾਲਾ, 25 ਅਕਤੂਬਰ (ਪਲਵਿੰਦਰ ਸਿੰਘ ਟਿਵਾਣਾ)-ਲੰਘੀ ਰਾਤ ਪਿੰਡ ਭਾਗੀਕੇ ਵਿਖੇ ਅਸਮਾਨੀ ਬਿਜਲੀ ਡਿੱਗਣ ਕਾਰਨ ਲੱਖਾਂ ਰੁਪਏ ਦੇ ਨੁਕਸਾਨ ਅਤੇ ਇਕ ਔਰਤ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਜਿਸ ਨੂੰ ਇਲਾਜ ਲਈ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਲੰਘੀ ਰਾਤ ਤੇਜ ਹਵਾਵਾਂ ਮੀਂਹ ਅਤੇ ਹਨੇਰੀ ਤੋਂ ਇਲਾਵਾ ਅਸਮਾਨੀ ਬਿਜਲੀ ਡਿੱਗਣ ਕਾਰਨ ਪਿੰਡ ਭਾਗੀ ਕੇ ਵਿਖੇ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਸਮਾਚਾਰ ਹੈ, ਅਸ਼ੀਸ਼ ਸਿੰਗਲਾ ਪੁੱਤਰ ਪੂਰਨ ਚੰਦ ਦੇ ਘਰ ਤੇ ਅਸਮਾਨੀ ਬਿਜਲੀ ਡਿੱਗਣ ਨਾਲ ਜਿੱਥੇ ਪਾਣੀ ਦੀ ਟੈਂਕੀ ਐਲਈਡੀ ਫਰੈਜ ਗੀਜ਼ਰ ਅਤੇ ਘਰ ਦਾ ਨੁਕਸਾਨ ਹੋ ਗਿਆ ਉੱਥੇ ਉਸ ਦੀ ਪਤਨੀ ਦੇਵੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ ਜਿਸ ਨੂੰ ਇਲਾਜ ਲਈ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਇਸ ਪਰਿਵਾਰ ਦਾ ਅਸਮਾਨੀ ਬਿਜਲੀ ਡਿੱਗਣ ਕਾਰਨ ਕਰੀਬ ਢਾਈ ਤੋਂ ਤਿਨ ਲੱਖ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ।

Ad Position 21
No active advertisement
ਅਜੀਤ ਡੈਸਕ 26-10-2026
ਨਿਹਾਲ ਸਿੰਘ ਵਾਲਾ, 25 ਅਕਤੂਬਰ (ਪਲਵਿੰਦਰ ਸਿੰਘ ਟਿਵਾਣਾ)-ਲੰਘੀ ਰਾਤ ਪਿੰਡ ਭਾਗੀਕੇ ਵਿਖੇ ਅਸਮਾਨੀ ਬਿਜਲੀ ਡਿੱਗਣ ਕਾਰਨ ਲੱਖਾਂ ਰੁਪਏ ਦੇ ਨੁਕਸਾਨ ਅਤੇ ਇਕ ਔਰਤ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਜਿਸ ਨੂੰ ਇਲਾਜ ਲਈ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਲੰਘੀ ਰਾਤ ਤੇਜ ਹਵਾਵਾਂ ਮੀਂਹ ਅਤੇ ਹਨੇਰੀ ਤੋਂ ਇਲਾਵਾ ਅਸਮਾਨੀ ਬਿਜਲੀ ਡਿੱਗਣ ਕਾਰਨ ਪਿੰਡ ਭਾਗੀ ਕੇ ਵਿਖੇ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਸਮਾਚਾਰ ਹੈ, ਅਸ਼ੀਸ਼ ਸਿੰਗਲਾ ਪੁੱਤਰ ਪੂਰਨ ਚੰਦ ਦੇ ਘਰ ਤੇ ਅਸਮਾਨੀ ਬਿਜਲੀ ਡਿੱਗਣ ਨਾਲ ਜਿੱਥੇ ਪਾਣੀ ਦੀ ਟੈਂਕੀ ਐਲਈਡੀ ਫਰੈਜ ਗੀਜ਼ਰ ਅਤੇ ਘਰ ਦਾ ਨੁਕਸਾਨ ਹੋ ਗਿਆ ਉੱਥੇ ਉਸ ਦੀ ਪਤਨੀ ਦੇਵੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ ਜਿਸ ਨੂੰ ਇਲਾਜ ਲਈ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਇਸ ਪਰਿਵਾਰ ਦਾ ਅਸਮਾਨੀ ਬਿਜਲੀ ਡਿੱਗਣ ਕਾਰਨ ਕਰੀਬ ਢਾਈ ਤੋਂ ਤਿਨ ਲੱਖ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਅਸਮਾਨੀ ਬਿਜਲੀ ਨੇ ਘਰ ਦੇ ਲੈਂਟਰ ਨੂੰ ਪਾੜ ਦਿੱਤਾ ਇਸ ਤੋਂ ਇਲਾਵਾ ਪਿੰਡ ਵਿਚ ਹੋਰਨਾ ਘਰਾਂ ਦੇ ਵੀ ਬਿਜਲੀ ਉਪਕਰਨਾਂ ਦਾ ਭਾਰੀ ਨੁਕਸਾਨ ਹੋਣ ਦਾ ਸਮਾਚਾਰ ਹੈ। ਇਸ ਘਟਨਾ ਤੋਂ ਬਾਅਦ ਪਿੰਡ ਦੇ ਸਰਪੰਚ ਸੁਖਦੀਪ ਸਿੰਘ ਸਾਧ, ਸਮੂਹ ਗ੍ਰਾਮ ਪੰਚਾਇਤ, ਯੂਨੀਅਨ ਦੇ ਨੁਮਾਇੰਦਿਆਂ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੀੜਤ ਪਰਿਵਾਰ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈ ਕੇ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ, ਤਾਂ ਜੋ ਪਰਿਵਾਰ ਨੂੰ ਆਰਥਿਕ ਸਹਾਇਤਾ ਮਿਲ ਸਕੇ। ਇਸ ਮੌਕੇ ਸਰਪੰਚ ਸੁਖਦੀਪ ਸਿੰਘ ਸਾਧ, ਪੰਚ ਨਿਰਭੈ ਸਿੰਘ, ਪੰਚ ਬਲਵੀਰ, ਸੰਤੋਖ ਕਾਦੀਆਂ ਪ੍ਰਧਾਨ, ਭੁਪਿੰਦਰ ਜਨਰਲ ਸਕੱਤਰ, ਮੁਕੰਦ ਸਿੰਘ, ਜਸਵਿੰਦਰ ਸਿੰਘ, ਪੂਰਨ ਚੰਦ, ਰਾਧੇ ਸ਼ਿਆਮ, ਅਸ਼ੀਸ਼ ਸਿੰਗਲਾ ਅਤੇ ਸ਼ੀਲਾ ਸਿੰਗਲਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੋਗਾ ਪਹੁੰਚੀ ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫ਼ੀ, ਹਾਕੀ ਪ੍ਰੇਮੀਆਂ ਵਿਚ ਉਤਸ਼ਾਹ ਅਗਲੀ ਖ਼ਬਰ ਬਾਘਾ ਪੁਰਾਣਾ ਕਾਂਗਰਸ ਵਲੋਂ ਐਸ.ਆਈ.ਆਰ. ਰਾਹੀਂ ਵੋਟ ਚੋਰੀ ਸੰਬੰਧੀ ਪੋਸਟਰ ਜਾਰੀ
Ad Position 24