25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਭਗਵਾਨ ਵਾਲਮੀਕਿ ਪ੍ਰਗਟ ਦਿਵਸ ਸਮਾਗਮ ਅੱਜ

ਧਰਮਕੋਟ, 25 ਅਕਤੂਬਰ (ਪਰਮਜੀਤ ਸਿੰਘ)- ਆਦਿ ਵਾਲਮੀਕਿ ਸੇਵਾ ਸੋਸਾਇਟੀ ਧਰਮਕੋਟ (ਰਜਿ:) ਵਲੋਂ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਸਮਾਗਮ ਵਾਲਮੀਕਿ ਮੰਦਰ, ਰਜਿੰਦਰਾ ਰੋਡ, ਧਰਮਕੋਟ ਵਿਖੇ ਕਰਵਾਇਆ ਜਾਵੇਗਾ, ਜਿਸ ਦੀਆਂ ਤਿਆਰੀਆਂ ਨੂੰ ਲੈ ਕੇ ਸੰਗਤਾਂ ਵਿਚ ਖ਼ਾਸਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਦਿ ਵਾਲਮੀਕਿ ਸੇਵਾ ਸੋਸਾਇਟੀ ਧਰਮਕੋਟ ਦੇ ਪ੍ਰਧਾਨ ਸੁਰਿੰਦਰ ਛਿੰਦੀ ਨੇ ਦੱਸਿਆ ਕਿ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਅੱਜ ਮਿਤੀ 26 ਅਕਤੂਬਰ ਨੂੰ ਵਾਲਮੀਕਿ ਮੰਦਰ, ਰਜਿੰਦਰਾ ਰੋਡ, ਧਰਮਕੋਟ ਵਿਖੇ ਧਾਰਮਿਕ ਸਮਾਗਮ ਕਰਵਾਇਆ ਜਾਵੇਗਾ।

Ad Position 21
No active advertisement
ਅਜੀਤ, ਬਠਿੰਡਾ 26-10-2026
ਧਰਮਕੋਟ, 25 ਅਕਤੂਬਰ (ਪਰਮਜੀਤ ਸਿੰਘ)- ਆਦਿ ਵਾਲਮੀਕਿ ਸੇਵਾ ਸੋਸਾਇਟੀ ਧਰਮਕੋਟ (ਰਜਿ:) ਵਲੋਂ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਸਮਾਗਮ ਵਾਲਮੀਕਿ ਮੰਦਰ, ਰਜਿੰਦਰਾ ਰੋਡ, ਧਰਮਕੋਟ ਵਿਖੇ ਕਰਵਾਇਆ ਜਾਵੇਗਾ, ਜਿਸ ਦੀਆਂ ਤਿਆਰੀਆਂ ਨੂੰ ਲੈ ਕੇ ਸੰਗਤਾਂ ਵਿਚ ਖ਼ਾਸਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਦਿ ਵਾਲਮੀਕਿ ਸੇਵਾ ਸੋਸਾਇਟੀ ਧਰਮਕੋਟ ਦੇ ਪ੍ਰਧਾਨ ਸੁਰਿੰਦਰ ਛਿੰਦੀ ਨੇ ਦੱਸਿਆ ਕਿ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਅੱਜ ਮਿਤੀ 26 ਅਕਤੂਬਰ ਨੂੰ ਵਾਲਮੀਕਿ ਮੰਦਰ, ਰਜਿੰਦਰਾ ਰੋਡ, ਧਰਮਕੋਟ ਵਿਖੇ ਧਾਰਮਿਕ ਸਮਾਗਮ ਕਰਵਾਇਆ ਜਾਵੇਗਾ। ਇਸ ਮੌਕੇ ਭਗਵਾਨ ਵਾਲਮੀਕਿ ਜੀ ਵਲੋਂ ਰਚਿਤ ਮਹਾਨ ਧਾਰਮਿਕ ਗ੍ਰੰਥ ਰਮਾਇਣ ਜੀ ਦੇ ਪਾਠ ਕੀਤੇ ਜਾਣਗੇ। ਇਸ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾਵੇਗੀ ਅਤੇ ਧਾਰਮਿਕ ਮਰਿਆਦਾ ਅਨੁਸਾਰ ਹਵਨ ਵੀ ਕੀਤਾ ਜਾਵੇਗਾ। ਇਸ ਮੌਕੇ ਡੇਰਾ ਬਾਬਾ ਗੇਂਦੀ ਰਾਮ ਜੀ ਦੇ ਮੁੱਖ ਸੇਵਾਦਾਰ ਬਾਬਾ ਨਰੇਸ਼ ਸ਼ਰਮਾ , ਮੰਗਤ ਰਾਮ, ਪੰਜਾਬੀ ਲੋਕ ਗਾਇਕ ਕਾਕਾ ਨੂਰ, ਮਾਸਟਰ ਰਫ਼ੀਕ, ਮਾਸਟਰ ਰੂਪ, ਮਾਸਟਰ ਬੱਬੀ, ਮਾਸਟਰ ਅਮਨ, ਸਤਨਾਮ ਸਿੰਘ, ਸੌਰਵ, ਮਾਸਟਰ ਸੋਨੂੰ, ਬਾਬਾ ਬੋਹੜ, ਪ੍ਰਤਾਪ ਸਿੰਘ, ਡਾਕਟਰ ਸੁਰਜੀਤ ਸਿੰਘ ਸੰਧੂ ਟੈਂਟ ਵਾਲੇ, ਬਿਹਾਰੀ, ਮਿੰਟੂ ਚੌਧਰੀ, ਸਰਬਜੀਤ ਕੌਰ ਭੱਟੀ, ਲਾਡੀ, ਪਰਮਿੰਦਰ ਰੰਧਾਵਾ, ਮੰਗਲ ਸਿੰਘ ਫ਼ੌਜੀ, ਚਮਕੌਰ ਸਿੰਘ ਮੈਸੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬੱਚਿਆਂ ਲਈ ਮੋਬਾਈਲ ਦੀ ਵਧੇਰੇ ਵਰਤੋਂ ਘਾਤਕ ਸਾਬਤ ਹੋ ਸਕਦੀ ਹੈ-ਡਾ. ਗੁਰਪ੍ਰੀਤ ਸਿੰਘ ਢਿੱਲੋਂ ਅਗਲੀ ਖ਼ਬਰ ਕਣਕਾਂ ਦੀ ਹੋਈ ਵੱਡੀ ਤਬਾਹੀ ਦਾ ਵੀ ਅਜੇ ਤੱਕ ਨਹੀਂ ਮਿਲਿਆ ਮੁਆਵਜ਼ਾ
Ad Position 24