26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਗੁਰਪ੍ਰੀਤ ਸਿੰਘ ਭੁੱਲਰ ਕੋਟ ਈਸੇ ਖਾਂ ਤੋਂ ਅਕਾਲੀ ਦਲ ਦੇ ਸਰਪ੍ਰਸਤ ਨਿਯੁਕਤ

ਕੋਟ ਈਸੇ ਖਾਂ, 25 ਅਕਤੂਬਰ (ਗੁਰਮੀਤ ਸਿੰਘ ਖ਼ਾਲਸਾ)-ਸਥਾਨਕ ਸ਼ਹਿਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਗੁਰਪ੍ਰੀਤ ਸਿੰਘ ਭੁੱਲਰ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਦੀ ਸਿਫ਼ਾਰਿਸ਼ ‘ਤੇ ਪਾਰਟੀ ਵਲੋਂ ਸ਼ਹਿਰ ਕੋਟ ਈਸੇ ਖਾਂ ਦਾ ਸਰਪ੍ਰਸਤ ਨਿਯੁਕਤ ਕੀਤਾ ਗਿਆ। ਗੁਰਪ੍ਰੀਤ ਸਿੰਘ ਭੁੱਲਰ ਦੀ ਇਸ ਨਿਯੁਕਤੀ ਨੂੰ ਲੈ ਕੇ ਉਨ੍ਹਾਂ ਦੇ ਸਾਥੀਆਂ ਤੇ ਸ਼ਹਿਰ ਦੀ ਅਕਾਲੀ ਦਲ ਦੀ ਜਥੇਬੰਦੀ ਦੇ ਆਗੂਆਂ ਵਲੋਂ ਬਰਜਿੰਦਰ ਸਿੰਘ ਮੱਖਣ ਬਰਾੜ ਤੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਭੁੱਲਰ ਨੂੰ ਇਸ ਨਿਯੁਕਤੀ ਦੀ ਵਧਾਈ ਦਿੱਤੀ।

Ad Position 21
No active advertisement
ਗੁਰਪ੍ਰੀਤ ਸਿੰਘ ਭੁੱਲਰ 26-10-2026
ਕੋਟ ਈਸੇ ਖਾਂ, 25 ਅਕਤੂਬਰ (ਗੁਰਮੀਤ ਸਿੰਘ ਖ਼ਾਲਸਾ)-ਸਥਾਨਕ ਸ਼ਹਿਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਗੁਰਪ੍ਰੀਤ ਸਿੰਘ ਭੁੱਲਰ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਦੀ ਸਿਫ਼ਾਰਿਸ਼ ‘ਤੇ ਪਾਰਟੀ ਵਲੋਂ ਸ਼ਹਿਰ ਕੋਟ ਈਸੇ ਖਾਂ ਦਾ ਸਰਪ੍ਰਸਤ ਨਿਯੁਕਤ ਕੀਤਾ ਗਿਆ। ਗੁਰਪ੍ਰੀਤ ਸਿੰਘ ਭੁੱਲਰ ਦੀ ਇਸ ਨਿਯੁਕਤੀ ਨੂੰ ਲੈ ਕੇ ਉਨ੍ਹਾਂ ਦੇ ਸਾਥੀਆਂ ਤੇ ਸ਼ਹਿਰ ਦੀ ਅਕਾਲੀ ਦਲ ਦੀ ਜਥੇਬੰਦੀ ਦੇ ਆਗੂਆਂ ਵਲੋਂ ਬਰਜਿੰਦਰ ਸਿੰਘ ਮੱਖਣ ਬਰਾੜ ਤੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਭੁੱਲਰ ਨੂੰ ਇਸ ਨਿਯੁਕਤੀ ਦੀ ਵਧਾਈ ਦਿੱਤੀ। ਆਪਣੀ ਇਸ ਨਿਯੁਕਤੀ ਨੂੰ ਲੈ ਕੇ ਸਰਪ੍ਰਸਤ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਬੀਤੇ ਸਮੇਂ ਵਿਚ ਵੀ ਪਾਰਟੀ ਵਲੋਂ ਜੋ ਵੀ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਸਨ, ਉਸ ਨੂੰ ਉਨ੍ਹਾਂ ਵਲੋਂ ਇਮਾਨਦਾਰੀ ਨਾਲ ਨਿਭਾਇਆ ਗਿਆ ਅਤੇ ਇਸ ਤੋਂ ਪਹਿਲਾਂ ਉਹ ਜਥੇਬੰਦੀ ਵਿਚ ਬਤੌਰ ਸ਼ਹਿਰੀ ਪ੍ਰਧਾਨ ਵੀ ਆਪਣੀ ਜ਼ਿੰਮੇਵਾਰੀ ਨਿਭਾਅ ਚੁੱਕੇ ਹਨ ਅਤੇ ਹੁਣ ਅਗਲੇਰੀ ਜ਼ਿੰਮੇਵਾਰੀ ਨੂੰ ਵੀ ਉਹ ਪੂਰੀ ਤਨਦੇਹੀ ਨਾਲ ਨਿਭਾਅ ਕੇ ਪਾਰਟੀ ਦੀਆਂ ਆਸਾਂ ‘ਤੇ ਖਰੇ ਉੱਤਰਨਗੇ। ਇਸ ਮੌਕੇ ਭੁੱਲਰ ਨੂੰ ਵਧਾਈ ਦੇਣ ਵਾਲਿਆਂ ਵਿਚ ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਦਾਤੇਵਾਲ, ਸੀਨੀਅਰ ਅਕਾਲੀ ਗੁਰਮੀਤ ਸਿੰਘ ਗਗੜਾ, ਚਰਨਜੀਤ ਸਿੰਘ ਮੂਸੇਵਾਲਾ ਸਰਕਲ ਪ੍ਰਧਾਨ ਰਾਮਗੜ੍ਹ, ਨੰਬਰਦਾਰ ਰੇਸ਼ਮ ਸਿੰਘ ਕਾਦਰਵਾਲਾ, ਗੁਰਭੇਜ ਸਿੰਘ ਕਾਦਰਵਾਲਾ, ਜਸਵੀਰ ਸਿੰਘ ਸੀਰਾ ਖੋਸਾ ਮੈਂਬਰ ਪੀ.ਏ.ਸੀ., ਰਜਿੰਦਰ ਸਿੰਘ ਗੋਰਾ ਜਨੇਰ ਯੂਥ ਸਰਕਲ ਪ੍ਰਧਾਨ, ਸ਼ਹਿਰੀ ਪ੍ਰਧਾਨ ਹਰਮੇਲ ਸਿੰਘ ਰਾਜਪੂਤ, ਨੀਸ਼ੂ ਗੁਪਤਾ, ਯੂਥ ਪ੍ਰਧਾਨ ਅਮਨ ਗਾਬਾ, ਹਰਜਿੰਦਰਪਾਲ ਸਿੰਘ ਨੈਸਲੇ, ਰਾਕੇਸ਼ ਕੁਮਾਰ ਟੈਣੀ ਮਲਹੋਤਰਾ, ਪ੍ਰਮਾਤਮਾ ਸਿੰਘ ਖੋਸਾ, ਬਾਬਾ ਮਹਿੰਦਰ ਸਿੰਘ ਰਾਜਪੂਤ, ਬਾਬਾ ਲਖਵਿੰਦਰ ਸਿੰਘ, ਨਾਇਬ ਸਿੰਘ ਭੁੱਲਰ ਤੇ ਹੋਰ ਆਗੂ ਸ਼ਾਮਿਲ ਹਨ।
Ad Position 22
No active advertisement
ਪਿਛਲੀ ਖ਼ਬਰ ਬਾਘਾ ਪੁਰਾਣਾ ਹਲਕੇ ਦੇ ਪਿੰਡ ਥਰਾਜ ’ਚ ਬਾਰਿਸ਼ ਤੇ ਗੜੇਮਾਰੀ ਨੇ ਮਚਾਈ ਭਾਰੀ ਤਬਾਹੀ, ਪਿੰਡ ਦਾ ਅੱਧਾ ਰਕਬਾ ਹੋਇਆ ਤਹਿਸ-ਨਹ... ਅਗਲੀ ਖ਼ਬਰ ਧੋਖਾਧੜੀ ਮਾਮਲੇ ’ਚ ਟਰੈਵਲ ਏਜੰਟ ਦੀ ਅਪੀਲ ਖ਼ਾਰਜ-ਸਜ਼ਾ ਬਰਕਰਾਰ
Ad Position 24