ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਮੋਗਾ/ਫ਼ਿਰੋਜ਼ਪੁਰ ਜ਼ੋਨ ਦੇ ਕਾਲਜਾਂ ਦੀ ਨੈਤਿਕ ਸਿੱਖਿਆ ਦੀ ਪ੍ਰੀਖਿਆ ਕਰਵਾਈ
ਮੋਗਾ, 25 ਅਕਤੂਬਰ (ਸੁਰਿੰਦਰਪਾਲ ਸਿੰਘ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਮੋਗਾ ਵਲੋਂ ਜ਼ਿਲ੍ਹੇ ਦੇ ਵੱਖ-ਵੱਖ ਕਾਲਜਾਂ ਵਿਚ ਨੈਤਿਕ ਸਿੱਖਿਆ ਦੀ ਪ੍ਰੀਖਿਆ ਦਾ ਆਯੋਜਨ ਕੀਤਾ ਗਿਆ। ਪ੍ਰੀਤਮ ਸਿੰਘ ਫ਼ਤਿਹਗੜ੍ਹ ਪੰਜਤੂਰ ਮੁੱਖ ਕਾਰਜਕਰਤਾ ਵਲੋਂ ਦੱਸਿਆ ਗਿਆ ਕਿ ਸਕੂਲਾਂ ਕਾਲਜਾਂ ਵਿਚ ਇਹ ਪ੍ਰੀਖਿਆ ਕਰਵਾਉਣ ਦਾ ਉਦੇਸ਼ ਵਿਦਿਆਰਥੀਆਂ ਵਿਚ ਨੈਤਿਕ ਕਦਰਾਂ ਕੀਮਤਾਂ ਨੂੰ ਆਪਣੇ ਜੀਵਨ ਵਿਚ ਅਪਣਾਉਣਾ ਅਤੇ ਅੱਜ ਦੇ ਸਮਾਜ ਵਿਚ ਫੈਲ ਰਹੀਆਂ ਬੁਰਾਈਆਂ ਜਿਵੇਂ ਨਸ਼ਾ, ਮੋਬਾਈਲ ਦੀ ਦੁਰਵਰਤੋਂ, ਲੁੱਟਾਂ ਖੋਹਾਂ, ਕੁਰੱਪਸ਼ਨ ਆਦਿ ਤੋਂ ਦੂਰ ਰਹਿੰਦੇ ਹੋਏ ਸਾਦਾ ਜੀਵਨ ਨੂੰ ਮਹੱਤਤਾ ਦੇਣਾ, ਮਿਹਨਤ ਤੇ ਇਮਾਨਦਾਰੀ ਵਰਗੇ ਸਿਧਾਂਤਾਂ ਨੂੰ ਆਪਣੇ ਨਿੱਜੀ ਜੀਵਨ ਵਿਚ ਲਾਗੂ ਕਰਦੇ ਹੋਏ ਬਾਬੇ ਨਾਨਕ ਦੇ ਫੁਰਮਾਨ ‘’ਕਿਰਤ ਕਰੋ, ਵੰਡ ਛਕੋ, ਨਾਮ ਜਪੋ’’ ਨੂੰ ਆਪਣੇ ਜੀਵਨ ਵਿਚ ਰੋਲ ਮਾਡਲ ਵਜੋਂ ਅਪਣਾਉਣਾ।
ਮੋਗਾ, 25 ਅਕਤੂਬਰ (ਸੁਰਿੰਦਰਪਾਲ ਸਿੰਘ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਮੋਗਾ ਵਲੋਂ ਜ਼ਿਲ੍ਹੇ ਦੇ ਵੱਖ-ਵੱਖ ਕਾਲਜਾਂ ਵਿਚ ਨੈਤਿਕ ਸਿੱਖਿਆ ਦੀ ਪ੍ਰੀਖਿਆ ਦਾ ਆਯੋਜਨ ਕੀਤਾ ਗਿਆ। ਪ੍ਰੀਤਮ ਸਿੰਘ ਫ਼ਤਿਹਗੜ੍ਹ ਪੰਜਤੂਰ ਮੁੱਖ ਕਾਰਜਕਰਤਾ ਵਲੋਂ ਦੱਸਿਆ ਗਿਆ ਕਿ ਸਕੂਲਾਂ ਕਾਲਜਾਂ ਵਿਚ ਇਹ ਪ੍ਰੀਖਿਆ ਕਰਵਾਉਣ ਦਾ ਉਦੇਸ਼ ਵਿਦਿਆਰਥੀਆਂ ਵਿਚ ਨੈਤਿਕ ਕਦਰਾਂ ਕੀਮਤਾਂ ਨੂੰ ਆਪਣੇ ਜੀਵਨ ਵਿਚ ਅਪਣਾਉਣਾ ਅਤੇ ਅੱਜ ਦੇ ਸਮਾਜ ਵਿਚ ਫੈਲ ਰਹੀਆਂ ਬੁਰਾਈਆਂ ਜਿਵੇਂ ਨਸ਼ਾ, ਮੋਬਾਈਲ ਦੀ ਦੁਰਵਰਤੋਂ, ਲੁੱਟਾਂ ਖੋਹਾਂ, ਕੁਰੱਪਸ਼ਨ ਆਦਿ ਤੋਂ ਦੂਰ ਰਹਿੰਦੇ ਹੋਏ ਸਾਦਾ ਜੀਵਨ ਨੂੰ ਮਹੱਤਤਾ ਦੇਣਾ, ਮਿਹਨਤ ਤੇ ਇਮਾਨਦਾਰੀ ਵਰਗੇ ਸਿਧਾਂਤਾਂ ਨੂੰ ਆਪਣੇ ਨਿੱਜੀ ਜੀਵਨ ਵਿਚ ਲਾਗੂ ਕਰਦੇ ਹੋਏ ਬਾਬੇ ਨਾਨਕ ਦੇ ਫੁਰਮਾਨ ‘’ਕਿਰਤ ਕਰੋ, ਵੰਡ ਛਕੋ, ਨਾਮ ਜਪੋ’’ ਨੂੰ ਆਪਣੇ ਜੀਵਨ ਵਿਚ ਰੋਲ ਮਾਡਲ ਵਜੋਂ ਅਪਣਾਉਣਾ। ਇਸ ਪ੍ਰੀਖਿਆ ਵਿਚ ਸੰਤ ਦਰਬਾਰਾ ਸਿੰਘ ਕਾਲਜ ਲੋਪੋਂ ਦੀ ਪ੍ਰਿੰਸੀਪਲ ਕਰਮਜੀਤ ਕੌਰ ਅਤੇ ਪ੍ਰੋਫੈਸਰ ਕਰਮਜੀਤ ਕੌਰ, ਸਰਕਾਰੀ ਮਾਡਲ ਡਿਗਰੀ ਕਾਲਜ ਫ਼ਤਿਹਗੜ੍ਹ ਕੋਰੋਟਾਣਾ ਦੇ ਪ੍ਰਿੰਸੀਪਲ ਡਾ. ਅਜੀਤ ਕੁਮਾਰ, ਪ੍ਰੋ. ਕੁਲਬੀਰ ਸਿੰਘ, ਪੰਜਾਬ ਯੂਨੀਵਰਸਿਟੀ ਕੰਸਟੀਚਿਊਟ ਕਾਲਜ ਕੜਿਆਲ ਦੇ ਪ੍ਰਿੰਸੀਪਲ ਅਮਨਅੰਮ੍ਰਿਤ ਚੀਮਾ, ਪ੍ਰੋ. ਰਮਨਦੀਪ ਕੌਰ ਗਿੱਲ, ਗੁਰੂ ਨਾਨਕ ਕਾਲਜ ਮੋਗਾ ਦੇ ਪ੍ਰਿੰਸੀਪਲ ਡਾ. ਗੁਰਿੰਦਰ ਸਿੰਘ ਭੁੱਲਰ, ਪ੍ਰੋ. ਦਾਇਆ ਸਿੰਘ, ਜਗਤ ਸੇਵਕ ਕਾਲਜ ਮਹਿਣਾ ਦੇ ਪ੍ਰਿੰਸੀਪਲ, ਪ੍ਰੋ. ਦਲਜੀਤ ਕੌਰ ਹਠੂਰ ਜਿਸ ਨੇ ਇਸ ਪ੍ਰੀਖਿਆ ਲਈ ਕਿਤਾਬ ‘ਮਾਰਗ ਮੋਤੀ’ ਦੀ ਪੀ.ਡੀ.ਐਫ. ਬਣਾ ਕੇ ਆਪਣੀ ਆਵਾਜ਼ ਵਿਚ ਡੱਬ ਕਰਕੇ ਯੂ ਟਿਊਬ ਚੈਨਲ ’ਤੇ ਅੱਪਲੋਡ ਕੀਤੀ ਅਤੇ ਹਜ਼ਾਰਾਂ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕੀਤਾ। ਇਸ ਸ਼ਲਾਘਾਯੋਗ ਕੰਮ ਕਰਨ ਕਰਕੇ ਅਤੇ ਇਸ ਪ੍ਰੀਖਿਆ ਨੂੰ ਸਫਲਤਾਪੂਰਵਕ ਨੇਪਰੇ ਚੜ੍ਹਾਉਣ ਲਈ ਪ੍ਰੋ. ਦਲਜੀਤ ਕੌਰ ਹਠੂਰ, ਜਸਕਰਨ ਸਿੰਘ ਵਲੋਂ ਡਾ. ਜਸਵਿੰਦਰ ਸਿੰਘ, ਸਤਬੀਰ ਸਿੰਘ, ਸੂਬੇਦਾਰ ਅੰਮ੍ਰਿਤਪਾਲ ਸਿੰਘ, ਸੁਖਚੈਨ ਸਿੰਘ ਹੀਰਾ ਰਿਟਾਇਰਡ ਪ੍ਰਿੰਸੀਪਲ, ਕੰਵਲਜੀਤ ਕੌਰ ਰਿਟਾਇਰਡ ਪ੍ਰਿੰਸੀਪਲ, ਸੁਖਜੀਤ ਕੌਰ ਰਿਟਾਇਰਡ ਸਕੱਤਰ, ਡਾ. ਬਲਵਿੰਦਰ ਕੌਰ ਦਾ ਧੰਨਵਾਦ ਕੀਤਾ ਗਿਆ।