ਜੀ.ਐਨ. ਕਾਨਵੈਂਟ ਸਕੂਲ ਭਲੂਰ ਵਿਖੇ ਵਾਦ-ਵਿਵਾਦ ਮੁਕਾਬਲਾ ਕਰਵਾਇਆ
ਨੱਥੂਵਾਲਾ ਗਰਬੀ, 27 ਅਕਤੂਬਰ (ਨਵਦੀਪ ਸਿੰਘ)-ਜੀ. ਐਨ.
ਨੱਥੂਵਾਲਾ ਗਰਬੀ, 27 ਅਕਤੂਬਰ (ਨਵਦੀਪ ਸਿੰਘ)-ਜੀ.ਐਨ. ਕਾਨਵੈਂਟ ਸਕੂਲ, ਭਲੂਰ ਵਿਖੇ ਵਾਦ-ਵਿਵਾਦ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਵੱਖ-ਵੱਖ ਵਿਸ਼ਿਆਂ ‘ਤੇ ਆਪਣੇ ਵਿਚਾਰ ਪੇਸ਼ ਕੀਤੇ। ਮੁਕਾਬਲੇ ਦੌਰਾਨ ਵਿਦਿਆਰਥੀਆਂ ਨੂੰ ਦੋ ਮਹੱਤਵਪੂਰਨ ਵਿਸ਼ੇ ਦਿੱਤੇ ਗਏ। ਪਹਿਲਾ ਵਿਸ਼ਾ ‘’ਕੀ ਪ੍ਰਯੋਗਿਕ ਸਿੱਖਿਆ ਪਾਠ-ਪੁਸਤਕਾਂ ਰਾਹੀਂ ਮਿਲਣ ਵਾਲੀ ਸਿੱਖਿਆ ਨਾਲੋਂ ਬਿਹਤਰ ਹੈ?’’ ਅਤੇ ਦੂਜਾ ਵਿਸ਼ਾ ‘’ਕੀ ਨਕਲੀ ਬੁੱਧੀ (19) ਵਿਦਿਆਰਥੀਆਂ ਲਈ ਲਾਭਦਾਇਕ ਹੈ ਜਾਂ ਨੁਕਸਾਨਦਾਇਕ?’’ ਸੀ। ਵਿਦਿਆਰਥੀਆਂ ਨੇ ਦੋਵਾਂ ਵਿਸ਼ਿਆਂ ਦੇ ਹੱਕ ਅਤੇ ਵਿਰੋਧ ਵਿਚ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਨੇ ਵਧੀਆ ਤਰਕਾਂ ਰਾਹੀਂ ਆਪਣੇ ਪੱਖ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ। ਇਸ ਵਾਦ-ਵਿਵਾਦ ਮੁਕਾਬਲੇ ਵਿਚ ਸ਼ਹੀਦ ਭਗਤ ਸਿੰਘ ਸਦਨ ਅਤੇ ਚੰਦਰ ਸ਼ੇਖਰ ਆਜ਼ਾਦ ਸਦਨ ਦੇ ਵਿਦਿਆਰਥੀਆਂ ਨੇ ਜੇਤੂ ਰਹਿ ਕੇ ਆਪਣੇ ਸਦਨਾਂ ਦਾ ਮਾਣ ਵਧਾਇਆ। ਮੁਕਾਬਲੇ ਦੇ ਅੰਤ ਵਿਚ ਸਕੂਲ ਦੀ ਪ੍ਰਿੰਸੀਪਲ ਰਮਨਦੀਪ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਨੇ ਸਾਰੇ ਭਾਗ ਲੈਣ ਵਾਲੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਭਵਿੱਖ ਵਿਚ ਵੀ ਅਜਿਹੀਆਂ ਗਤੀਵਿਧੀਆਂ ਵਿਚ ਵੱਧ-ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਹ ਮੁਕਾਬਲਾ ਵਿਦਿਆਰਥੀਆਂ ਲਈ ਆਪਣੀ ਪ੍ਰਤਿਭਾ ਦਿਖਾਉਣ ਅਤੇ ਨਵੇਂ ਵਿਚਾਰ ਸਿੱਖਣ ਦਾ ਇਕ ਵਧੀਆ ਮੌਕਾ ਸਾਬਤ ਹੋਇਆ।