ਕਰਵਾ ਚੌਥ ਨੂੰ ਲੈ ਕੇ ਮਹਿੰਦੀ ਲਗਵਾਉਣ ਲਈ ਔਰਤਾਂ ਵਿਚ ਭਾਰੀ ਉਤਸ਼ਾਹ
ਮੋਗਾ, 28 ਅਕਤੂਬਰ (ਅਸ਼ੋਕ ਬਾਂਸਲ)-ਕਰਵਾ ਚੌਥ ਦੇ ਤਿਉਹਾਰ ਨੂੰ ਲੈ ਕੇ ਭਾਰੀ ਔਰਤਾਂ ਵਿਚ ਉਤਸ਼ਾਹ ਦਾ ਮਾਹੌਲ ਹੈ। ਵਿਆਹੁਤਾ ਔਰਤਾਂ ਵਿਚ ਕਰਵਾ ਚੌਥ ਦੇ ਤਿਉਹਾਰ ਦੀਆਂ ਤਿਆਰੀਆਂ ਨੇ ਸ਼ਹਿਰ ਦੇ ਬਾਜ਼ਾਰਾਂ ਵਿਚ ਰੌਣਕ ਵਧਾ ਦਿੱਤੀ ਹੈ।
ਮੋਗਾ, 28 ਅਕਤੂਬਰ (ਅਸ਼ੋਕ ਬਾਂਸਲ)-ਕਰਵਾ ਚੌਥ ਦੇ ਤਿਉਹਾਰ ਨੂੰ ਲੈ ਕੇ ਭਾਰੀ ਔਰਤਾਂ ਵਿਚ ਉਤਸ਼ਾਹ ਦਾ ਮਾਹੌਲ ਹੈ। ਵਿਆਹੁਤਾ ਔਰਤਾਂ ਵਿਚ ਕਰਵਾ ਚੌਥ ਦੇ ਤਿਉਹਾਰ ਦੀਆਂ ਤਿਆਰੀਆਂ ਨੇ ਸ਼ਹਿਰ ਦੇ ਬਾਜ਼ਾਰਾਂ ਵਿਚ ਰੌਣਕ ਵਧਾ ਦਿੱਤੀ ਹੈ। ਇਸ ਨੂੰ ਲੈ ਕੇ ਔਰਤਾਂ ਮੋਗਾ ਸ਼ਹਿਰ ਦੀ ਮਸ਼ਹੂਰ ਬਾਗ ਗਲੀ ਵਿਚ ਆਪਣੇ ਹੱਥਾਂ ’ਤੇ ਮਹਿੰਦੀ ਲਗਵਾਉਣ ਲਈ ਆ ਰਹੀਆਂ ਹਨ। ਵਿਆਹੀਆਂ ਔਰਤਾਂ ਕਰਵਾ ਚੌਥ ਦੇ ਤਿਉਹਾਰ ਨੂੰ ਲੈ ਕੇ ਉਤਸ਼ਾਹਿਤ ਹਨ ਅਤੇ ਆਪਣੇ ਹੱਥਾਂ ’ਤੇ ਸੁੰਦਰ ਮਹਿੰਦੀ ਦੇ ਡਿਜ਼ਾਈਨ ਪੁਆ ਰਹੀਆਂ ਹਨ। ਔਰਤਾਂ ਸਵੇਰ ਤੋਂ ਹੀ ਬਾਗ ਗਲੀ ਵਿਚ ਆ ਰਹੀਆਂ ਹਨ ਅਤੇ ਮਹਿੰਦੀ ਲਗਵਾਉਣ ਲਈ ਆਪਣੀ ਵਾਰੀ ਦੀ ਉਡੀਕ ਕਰ ਰਹੀਆਂ ਸਨ| ਕੁਝ ਔਰਤਾਂ ਰਵਾਇਤੀ ਮਹਿੰਦੀ, ਕੁੱਝ ਡਿਜ਼ਾਈਨ, ਕੁਝ ਆਕਰਸ਼ਕ ਅਤੇ ਨਵੇਂ ਡਿਜ਼ਾਈਨ ਪਸੰਦ ਕਰਕੇ ਲਗਵਾ ਰਹੀਆਂ ਸਨ।