02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਮਹਾਂਵੀਰ ਚੱਕਰ ਵਿਜੇਤਾ ਸ਼ਹੀਦ ਦਰਸ਼ਨ ਸਿੰਘ ਨੂੰ ਸ਼ਰਧਾਂਜਲੀਆਂ ਭੇਟ

ਸਮਾਲਸਰ, 2 ਨਵੰਬਰ (ਗੁਰਜੰਟ ਕਲਸੀ ਲੰਡੇ)- ਅਮਰ ਸ਼ਹੀਦ ਮਹਾਂਵੀਰ ਚੱਕਰ ਵਿਜੇਤਾ ਦਰਸ਼ਨ ਸਿੰਘ 5 ਸਿੱਖ ਲਾਈਟ ਇਨਫੈਂਟਰੀ ਓ. ਪੀ.

Ad Position 21
No active advertisement
ਅਜੀਤ ਡੈਸਕ 03-11-2026
ਸਮਾਲਸਰ, 2 ਨਵੰਬਰ (ਗੁਰਜੰਟ ਕਲਸੀ ਲੰਡੇ)- ਅਮਰ ਸ਼ਹੀਦ ਮਹਾਂਵੀਰ ਚੱਕਰ ਵਿਜੇਤਾ ਦਰਸ਼ਨ ਸਿੰਘ 5 ਸਿੱਖ ਲਾਈਟ ਇਨਫੈਂਟਰੀ ਓ. ਪੀ. ਹਿੱਲ ਦੇ ਨਾਇਕ ਨੂੰ 5 ਸਿੱਖ ਲਾਈਟ ਇਨਫੈਂਟਰੀ ਦੇ ਲੈਫਟੀਨੈਂਟ ਕਰਨਲ ਰੰਜਨ ਦੇਵਰਾਨੀ ਅਤੇ ਹੋਰ ਸੀਨੀਅਰ ਅਫਸਰਾਂ ਨੇ ਸ਼ਰਧਾਂਜਲੀਆਂ ਭੇਟ ਕੀਤੀਆਂ। ਇੱਥੋਂ ਦੇ ਵਸਨੀਕ ਦਰਸ਼ਨ ਸਿੰਘ ਨੇ ਪਿਤਾ ਹਰੀ ਸਿੰਘ ਦੇ ਘਰ ਅਤੇ ਮਾਤਾ ਹਰਨਾਮ ਕੌਰ ਦੀ ਕੁੱਖੋਂ ਜਨਮ ਲਿਆ ਅਤੇ ਟਰੇਨਿੰਗ ਪੂਰੀ ਕਰਨ ਮਗਰੋਂ 5 ਸਿੱਖ ਲਾਈਟ ਇਨਫੈਂਟਰੀ ਓ. ਪੀ. ਹਿੱਲ ਵਿਚ ਭਰਤੀ ਹੋ ਗਏ। 1965 ’ਚ ਪਾਕਿਸਤਾਨ ਨਾਲ ਜੰਗ ਸਮੇਂ ਇਹ ਬਟਾਲੀਅਨ ਮੇਂਡਰ ਸੈਕਟਰ ਜੰਮੂ ਕਸ਼ਮੀਰ ਵਿਚ ਤਾਇਨਾਤ ਸੀ। 2 ਅਤੇ 3 ਨਵੰਬਰ 1965 ਦੀ ਰਾਤ ਨੂੰ ਦਰਸ਼ਨ ਸਿੰਘ ਦੀ ਬਟਾਲੀਅਨ ਜੰਗ ਦੇ ਮੋਰਚੇ ਵਿਚ ਅੱਗੇ ਵਧਦੀ ਹੋਈ ਦੁਸ਼ਮਣ ਦੇ ਹਮਲੇ ਦਾ ਸ਼ਿਕਾਰ ਹੋ ਗਈ ਅਤੇ ਦਰਸ਼ਨ ਸਿੰਘ ਸਮੇਤ 35 ਜਵਾਨ ਸ਼ਹੀਦ ਹੋ ਗਏ। ਓ. ਪੀ. ਹਿੱਲ ਵੈੱਲਫੇਅਰ ਸੁਸਾਇਟੀ ਨੇ ਦੱਸਿਆ ਕਿ ਸ਼ਹੀਦੀ ਉਪਰੰਤ ਉਨ੍ਹਾਂ ਨੂੰ ਮਹਾਂਵੀਰ ਚੱਕਰ ਨਾਲ ਨਿਵਾਜਿਆ ਗਿਆ। ਉਨ੍ਹਾਂ ਦੀ ਯਾਦ ਵਿਚ ਫਤਿਹਗੜ੍ਹ ਸਾਹਿਬ ਉੱਤਰ ਪ੍ਰਦੇਸ਼ ਵਿਚ ਟਰੇਨਿੰਗ ਸੈਂਟਰ ਅਤੇ ਜਲੰਧਰ ਵਿਖੇ ਇਕ ਹੋਸਟਲ ਬਣਾਇਆ ਗਿਆ ਹੈ। ਉਨ੍ਹਾਂ ਦੀ ਯਾਦ ਵਿਚ ਅੱਜ ਉਨ੍ਹਾਂ ਦੀ ਸਮਾਧ ’ਤੇ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ । ਧਾਰਮਿਕ ਸਮਾਰੋਹ ਮਗਰੋਂ ਫੌਜ ਦੇ ਬਿਗਲਰਾਂ ਨੇ ਆਪਣੀ ਧੁੰਨ ਵਜਾਈ। ਉਪਰੰਤ ਯੂਨੀਕ ਸਕੂਲ ਸਮਾਲਸਰ ਦੀਆਂ ਵਿਦਿਆਰਥਣਾਂ ਨੇ ਰਾਸ਼ਟਰੀ ਗੀਤ ਗਾਇਆ। ਓ. ਪੀ. ਹਿੱਲ ਵੈੱਲਫੇਅਰ ਸੁਸਾਇਟੀ ਸਮਾਲਸਰ ਦੇ ਮੈਂਬਰਾਂ ਲਖਵੀਰ ਸਿੰਘ, ਪਰਸਨ ਸਿੰਘ, ਕਰਨੈਲ ਸਿੰਘ, ਨਛੱਤਰ ਸਿੰਘ, ਮਲਕੀਤ ਸਿੰਘ, ਸਤਨਾਮ ਸਿੰਘ, ਬੂਟਾ ਸਿੰਘ ਆਦਿ ਨੇ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਈ। ਸਟੇਜ ਦੀ ਕਾਰਵਾਈ ਮਾਸਟਰ ਸੁਰਿੰਦਰ ਸਿੰਘ ਨੇ ਚਲਾਈ।
Ad Position 22
No active advertisement
ਪਿਛਲੀ ਖ਼ਬਰ ਖੋਜੋ ਅਤੇ ਸਿਰਜੋ ਇਨੋਵੇਸ਼ਨ 2026 ਮਾਡਲ ਪ੍ਰਦਰਸ਼ਨੀ ਲਗਾਈ ਅਗਲੀ ਖ਼ਬਰ ਪਿੰਡ ਦੌਲੇਵਾਲਾ ਵਿਖੇ ਨਸ਼ਾ ਸੇਵਨ ਦਾ ਅੱਡਾ ਬਣ ਚੁੱਕੀ ਇਮਾਰਤ ਨੂੰ ਮਾਲਕ ਦੀ ਸਹਿਮਤੀ ਨਾਲ ਢਾਹਿਆ
Ad Position 24