03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

17 ਨਵੰਬਰ ਨੂੰ ਗੋਪਾਲ ਗਊਸ਼ਾਲਾ ਵਿਖੇ ਗੋਪ ਅਸ਼ਟਮੀ ਮਨਾਈ ਜਾਵੇਗੀ-ਗੋਇਲ

ਮੋਗਾ, 3 ਨਵੰਬਰ (ਸੁਰਿੰਦਰਪਾਲ ਸਿੰਘ)-ਗੋਪਾਲ ਗਊਸ਼ਾਲਾ ਗਾਂਧੀ ਰੋਡ ਮੋਗਾ ਦੀ ਜਨਰਲ ਬਾਡੀ ਦੀ ਮੀਟਿੰਗ ਗਊਸ਼ਾਲਾ ਦੇ ਦਫ਼ਤਰ ਵਿਚ ਰਵਿੰਦਰ ਸੀ. ਏ.

Ad Position 21
No active advertisement
ਅਜੀਤ ਡੈਸਕ 04-11-2026
ਮੋਗਾ, 3 ਨਵੰਬਰ (ਸੁਰਿੰਦਰਪਾਲ ਸਿੰਘ)-ਗੋਪਾਲ ਗਊਸ਼ਾਲਾ ਗਾਂਧੀ ਰੋਡ ਮੋਗਾ ਦੀ ਜਨਰਲ ਬਾਡੀ ਦੀ ਮੀਟਿੰਗ ਗਊਸ਼ਾਲਾ ਦੇ ਦਫ਼ਤਰ ਵਿਚ ਰਵਿੰਦਰ ਸੀ.ਏ. ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਗਊਸ਼ਾਲਾ ਵਿਚ ਬਣੇ ਕਮਿਊਨਿਟੀ ਹਾਲ ਅਤੇ ਯੱਗਸ਼ਾਲਾ ਬਾਰੇ ਮੈਂਬਰਾਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਇਹ ਫ਼ੈਸਲਾ ਕੀਤਾ ਗਿਆ ਕਿ ਇਸ ਸਾਲ 17 ਨਵੰਬਰ ਨੂੰ ਗੋਪ ਅਸ਼ਟਮੀ ਦਾ ਉਤਸਵ ਨਵੇਂ ਕਮਿਊਨਿਟੀ ਹਾਲ ਵਿਚ ਮਨਾਇਆ ਜਾਵੇਗਾ। ਇਸ ਸਬੰਧੀ ਪ੍ਰਧਾਨ ਵਲੋਂ ਵੱਖ-ਵੱਖ ਮੈਂਬਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ। ਇਹ ਵੀ ਫ਼ੈਸਲਾ ਕੀਤਾ ਗਿਆ ਕਿ 16 ਨਵੰਬਰ ਨੂੰ ਮੱਘਰ ਮਹੀਨੇ ਦੀ ਸੰਗਰਾਂਦ ‘ਤੇ ਨਵੀਂ ਬਣੀ ਯੱਗਸ਼ਾਲਾ ਵਿਚ ਹਵਨ ਕਰ ਕੇ ਉਸ ਦਾ ਸ਼ੁੱਭ ਅਰੰਭ ਕੀਤਾ ਜਾਵੇਗਾ। ਮੀਟਿੰਗ ਵਿਚ ਐਸ.ਕੇ. ਬਾਂਸਲ, ਸੰਦੀਪ ਸੀ.ਏ., ਸੁਰਿੰਦਰ ਗਰਗ, ਵੇਦ ਵਿਆਸ ਕਾਂਸਲ, ਪ੍ਰਮੋਦ ਗੋਇਲ, ਰਾਕੇਸ਼ ਸਿੰਗਲਾ, ਰੋਹਿਤ ਸਿੰਗਲਾ, ਵਨੀਤ ਗਰਗ, ਓਮ ਪ੍ਰਕਾਸ਼, ਤਰਲੋਕ ਜਿੰਦਲ, ਬਿੱਟੂ ਗੋਇਲ, ਦੀਪ ਵਧਵਾ, ਮਨੀਸ਼ ਸਿੰਗਲਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਿਦਿਆਰਥਣਾਂ ਨੇ ਧਨਕ-2026 ਦੀਵਾਲੀ ਕਾਰਨੀਵਾਲ ’ਚ ਪਹਿਲਾ ਸਥਾਨ ਮੱਲਿਆ ਅਗਲੀ ਖ਼ਬਰ ਬਾਬਾ ਪ੍ਰੀਤਮ ਸਿੰਘ ਦੀ 34ਵੀਂ ਬਰਸੀ ਦਾ ਸੱਦਾ ਪੱਤਰ ਜਾਰੀ
Ad Position 24