03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਨਿਹਾਲ ਸਿੰਘ ਵਾਲਾ ਤੋਂ ਭਾਜਪਾ ਦੇ ਹਲਕਾ ਇੰਚਾਰਜ ਮੁਖ਼ਤਿਆਰ ਸਿੰਘ ਸੰਧੂ ਨੂੰ ਮਿਲਿਆ ਵੱਡਾ ਬਲ ਵੱਖ-ਵੱਖ ਪਾਰਟੀਆਂ ਦੇ 20 ਆਗੂ ਭਾਜਪਾ ’ਚ ਸ਼ਾਮਿਲ

ਮੋਗਾ, 3 ਨਵੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਭਾਜਪਾ ਵਲੋਂ ਪੰਜਾਬ ’ਚ ਆਪਣੀਆਂ ਰਾਜਨੀਤਕ ਸਰਗਰਮੀਆਂ ਨੂੰ ਤੇਜ਼ ਕਰਨ ਦੇ ਮਕਸਦ ਨਾਲ ਵੱਖ-ਵੱਖ ਹਲਕਿਆਂ ’ਚ ਲੋਕਾਂ ਅਤੇ ਹੋਰ ਰਾਜਨੀਤਕ ਪਾਰਟੀਆਂ ਨਾਲ ਜੁੜੇ ਆਗੂਆਂ ਨੂੰ ਪਾਰਟੀ ਨਾਲ ਜੋੜਨ ਦੀ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਲੜੀ ਤਹਿਤ ਹਲਕਾ ਨਿਹਾਲ ਸਿੰਘ ਵਾਲਾ ’ਚ ਭਾਜਪਾ ਦੇ ਕਨਵੀਨਰ ਅਤੇ ਸਾਬਕਾ ਐਸ.

Ad Position 21
No active advertisement
ਅਜੀਤ ਡੈਸਕ 04-11-2026
ਮੋਗਾ, 3 ਨਵੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਭਾਜਪਾ ਵਲੋਂ ਪੰਜਾਬ ’ਚ ਆਪਣੀਆਂ ਰਾਜਨੀਤਕ ਸਰਗਰਮੀਆਂ ਨੂੰ ਤੇਜ਼ ਕਰਨ ਦੇ ਮਕਸਦ ਨਾਲ ਵੱਖ-ਵੱਖ ਹਲਕਿਆਂ ’ਚ ਲੋਕਾਂ ਅਤੇ ਹੋਰ ਰਾਜਨੀਤਕ ਪਾਰਟੀਆਂ ਨਾਲ ਜੁੜੇ ਆਗੂਆਂ ਨੂੰ ਪਾਰਟੀ ਨਾਲ ਜੋੜਨ ਦੀ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਲੜੀ ਤਹਿਤ ਹਲਕਾ ਨਿਹਾਲ ਸਿੰਘ ਵਾਲਾ ’ਚ ਭਾਜਪਾ ਦੇ ਕਨਵੀਨਰ ਅਤੇ ਸਾਬਕਾ ਐਸ.ਪੀ. ਮੁਖ਼ਤਿਆਰ ਸਿੰਘ ਸੰਧੂ ਨੇ ਆਪਣੀਆਂ ਰਾਜਨੀਤਕ ਸਰਗਰਮੀਆਂ ਤੇਜ਼ ਕਰਦਿਆਂ ਵੱਖ-ਵੱਖ ਰਾਜਨੀਤਕ ਪਾਰਟੀਆਂ ਨਾਲ ਸੰਬੰਧਿਤ ਆਗੂਆਂ ਨੂੰ ਭਾਜਪਾ ’ਚ ਸ਼ਾਮਿਲ ਕਰਵਾਇਆ। ਇਸ ਮੌਕੇ ਪਾਰਟੀ ’ਚ ਸ਼ਾਮਿਲ ਹੋਣ ਵਾਲਿਆਂ ’ਚ ਹਰਮਨਜੋਤ ਸਿੰਘ ਮਾਛੀਕੇ, ਸ਼ਿੰਦਰਪਾਲ ਸਿੰਘ ਮਾਛੀਕੇ, ਕੇਵਲ ਸਿੰਘ ਮਾਛੀਕੇ, ਗਗਨਦੀਪ ਸਿੰਘ ਮਾਛੀਕੇ, ਕਿਸ਼ਨ ਸਿੰਘ ਮਾਛੀਕੇ, ਜਸਕੀਰਤ ਸਿੰਘ ਮਾਛੀਕੇ, ਗੁਰਤਾਜ ਸਿੰਘ ਮਾਛੀਕੇ, ਜਸਪ੍ਰੀਤ ਸਿੰਘ ਮਾਛੀਕੇ, ਪੱਪੂ ਸਿੰਘ ਮਾਛੀਕੇ, ਗੁਰਮੀਤ ਸਿੰਘ ਮਾਛੀਕੇ, ਡਾ. ਕੁਲਦੀਪ ਸਿੰਘ ਮਾਛੀਕੇ, ਬਾਜ ਸਿੰਘ ਮਾਛੀਕੇ, ਜਗਦੇਵ ਸਿੰਘ ਮਾਛੀਕੇ, ਕਿਰਨਪਾਲ ਕੌਰ ਮਾਛੀਕੇ, ਗੁਰਮੇਲ ਕੌਰ ਮਾਛੀਕੇ, ਹਰਪਾਲ ਕੌਰ ਮਾਛੀਕੇ, ਸੰਦੀਪ ਸਿੰਘ ਮਾਛੀਕੇ, ਸਰਨਜੀਤ ਕੌਰ ਮਾਛੀਕੇ, ਜੀਵਨ ਸਿੰਘ ਮਾਛੀਕੇ ਅਤੇ ਕੁਲਦੀਪ ਸਿੰਘ ਦੇ ਨਾਂਅ ਸ਼ਾਮਿਲ ਹਨ। ਇਸ ਮੌਕੇ ਹਲਕਾ ਇੰਚਾਰਜ ਮੁਖ਼ਤਿਆਰ ਸਿੰਘ ਸੰਧੂ ਨੇ ਕਿਹਾ ਕਿ ਭਾਜਪਾ ਦੀਆਂ ਨੀਤੀਆਂ ਅਤੇ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਤੋਂ ਪ੍ਰਭਾਵਿਤ ਹੋ ਕੇ ਲੋਕ ਪਾਰਟੀ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦਾ ਉਦੇਸ਼ ਪੰਜਾਬ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਕੰਮ ਕਰਨਾ ਹੈ। ਇਸ ਮੌਕੇ ਐਡਵੋਕੇਟ ਤਰੁਣਜੀਤ ਸਿੰਘ ਖੋਟੇ ਸਰਕਲ ਪ੍ਰਧਾਨ ਰੌਂਤਾ ਸਮੇਤ ਹੋਰ ਪਾਰਟੀ ਆਗੂ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਹਲਕਾ ਵਾਸੀਆਂ ਵਲੋਂ ਮਿਲਦੇ ਪਿਆਰ ਨੂੰ ਕੰਮਾਂ ਦੇ ਰੂਪ ’ਚ ਦੁੱਗਣਾ ਕਰ ਕੇ ਮੋੜਾਂਗੇ-ਵਿਧਾਇਕ ਲਾਡੀ ਢੋਸ ਅਗਲੀ ਖ਼ਬਰ ਝਿੰਜਰ ਅੱਜ ਕਰਨਗੇ ਯੂਥ ਵਰਕਰਾਂ ਅਤੇ ਆਗੂਆਂ ਨਾਲ ਯੂਥ ਮਿਲਣੀ-ਸਨੀ ਗਿੱਲ
Ad Position 24