ਵਿਧਾਇਕ ਲਾਡੀ ਢੋਸ ਨੂੰ ਮੁੜ ਉਮੀਦਵਾਰ ਐਲਾਨਣ ਨਾਲ ਵਰਕਰਾਂ ਦਾ ਉਤਸ਼ਾਹ ਵਧਿਆ-ਪ੍ਰਿੰਸ ਸਦਿਓੜਾ
ਕੋਟ ਈਸੇ ਖਾਂ, 4 ਨਵੰਬਰ (ਗੁਰਮੀਤ ਸਿੰਘ ਖ਼ਾਲਸਾ)-ਹਲਕਾ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੂੰ ਆਮ ਆਦਮੀ ਪਾਰਟੀ ਵਲੋਂ ਆਪਣੀ ਜਾਰੀ ਕੀਤੀ ਪਹਿਲੀ ਲਿਸਟ ’ਚ ਹੀ ਮੁੜ ਉਮੀਦਵਾਰ ਐਲਾਨ ਦੇਣ ਨਾਲ ਸਾਥੀਆਂ ਤੇ ਵਰਕਰਾਂ ਦਾ ਉਤਸ਼ਾਹ ਹੋਰ ਵਧ ਗਿਆ ਹੈ। ਇਹ ਪ੍ਰਗਟਾਵਾ ਸੀਨੀਅਰ ‘ਆਪ’ ਆਗੂ ਗੁਰਜੀਤ ਸਿੰਘ ਪ੍ਰਿੰਸ ਸਦਿਓੜਾ ਨੇ ਵਿਧਾਇਕ ਲਾਡੀ ਢੋਸ ਨੂੰ ਵਧਾਈ ਦੇਣ ਉਪਰੰਤ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕੀਤਾ।
ਵਿਧਾਇਕ ਲਾਡੀ ਢੋਸ ਨੂੰ ਵਧਾਈ ਦੇਣ ਸਮੇਂ ‘ਆਪ’ ਆਗੂ ਪ੍ਰਿੰਸ ਸਦਿਓੜਾ। ਤਸਵੀਰ : ਗੁਰਮੀਤ ਸਿੰਘ ਖ਼ਾਲਸਾ
05-11-2026