08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਡੀਲਰ ਐਸੋਸੀਏਸ਼ਨ ਦਾ ਸਮੂਹ ਮਹਾਂਮਾਈ ਜਵਾਲਾ ਜੀ ਤੋਂ ਜੋਤ ਲਿਆਉਣ ਲਈ ਰਵਾਨਾ

ਮੋਗਾ, 9 ਨਵੰਬਰ (ਸੁਰਿੰਦਰਪਾਲ ਸਿੰਘ)-ਪੰਜ ਸ਼ਰਧਾਲੂਆਂ ਦਾ ਇਕ ਸਮੂਹ ਅੱਜ ਮੋਗਾ ਤੋਂ ਰਵਾਨਾ ਹੋਇਆ, ਜੋ ਕਿ 14 ਨਵੰਬਰ ਨੂੰ ਭਾਰਤ ਮਾਤਾ ਮੰਦਰ ਪੁਰਾਣੀ ਦਾਣਾ ਮੰਡੀ ਨੇੜੇ ਰਾਈਸ ਬ੍ਰਾਨ ਡੀਲਰਜ਼ ਐਸੋਸੀਏਸ਼ਨ (ਰਜਿ: 128) ਮੋਗਾ ਦੁਆਰਾ ਆਯੋਜਿਤ ਕੀਤੇ ਜਾ ਰਹੇ 30ਵੇਂ ਸਾਲਾਨਾ ਵਿਸ਼ਾਲ ਭਗਵਤੀ ਜਾਗਰਣ ਲਈ ਮਹਾਮਾਈ ਜਵਾਲਾ ਜੀ ਤੋਂ ਪਵਿੱਤਰ ਜੋਤ ਲੈ ਕੇ ਆ ਰਿਹਾ ਹੈ। ਇਸ ਸਮੂਹ ਵਿਚ ਲਵਿਸ਼ ਸਿੰਗਲਾ, ਅਰਜੁਨ ਮਿਗਲਾਨੀ, ਸੰਦੀਪ ਜਿੰਦਲ, ਈਸ਼ਾਨ ਸਿੰਗਲਾ ਅਤੇ ਬਲਦੇਵ ਬਿੱਲਾ ਸ਼ਾਮਿਲ ਹਨ।

Ad Position 21
No active advertisement
ਅਜੀਤ ਡੈਸਕ 10-11-2026
ਮੋਗਾ, 9 ਨਵੰਬਰ (ਸੁਰਿੰਦਰਪਾਲ ਸਿੰਘ)-ਪੰਜ ਸ਼ਰਧਾਲੂਆਂ ਦਾ ਇਕ ਸਮੂਹ ਅੱਜ ਮੋਗਾ ਤੋਂ ਰਵਾਨਾ ਹੋਇਆ, ਜੋ ਕਿ 14 ਨਵੰਬਰ ਨੂੰ ਭਾਰਤ ਮਾਤਾ ਮੰਦਰ ਪੁਰਾਣੀ ਦਾਣਾ ਮੰਡੀ ਨੇੜੇ ਰਾਈਸ ਬ੍ਰਾਨ ਡੀਲਰਜ਼ ਐਸੋਸੀਏਸ਼ਨ (ਰਜਿ: 128) ਮੋਗਾ ਦੁਆਰਾ ਆਯੋਜਿਤ ਕੀਤੇ ਜਾ ਰਹੇ 30ਵੇਂ ਸਾਲਾਨਾ ਵਿਸ਼ਾਲ ਭਗਵਤੀ ਜਾਗਰਣ ਲਈ ਮਹਾਮਾਈ ਜਵਾਲਾ ਜੀ ਤੋਂ ਪਵਿੱਤਰ ਜੋਤ ਲੈ ਕੇ ਆ ਰਿਹਾ ਹੈ। ਇਸ ਸਮੂਹ ਵਿਚ ਲਵਿਸ਼ ਸਿੰਗਲਾ, ਅਰਜੁਨ ਮਿਗਲਾਨੀ, ਸੰਦੀਪ ਜਿੰਦਲ, ਈਸ਼ਾਨ ਸਿੰਗਲਾ ਅਤੇ ਬਲਦੇਵ ਬਿੱਲਾ ਸ਼ਾਮਿਲ ਹਨ। ਐਸੋਸੀਏਸ਼ਨ ਦੇ ਪ੍ਰਧਾਨ ਨਵੀਨ ਸਿੰਗਲਾ ਨੇ ਦੱਸਿਆ ਕਿ ਸ਼ਰਧਾਲੂ ਮਾਤਾ ਚਿੰਤਪੁਰਨੀ ਜੀ, ਮਾਤਾ ਜਵਾਲਾ ਜੀ, ਮਾਤਾ ਕਾਂਗੜਾ ਜੀ, ਮਾਤਾ ਚਾਮੁੰਡਾ ਜੀ ਅਤੇ ਮਾਤਾ ਬਗਲਾਮੁਖੀ ਜੀ ਦੇ ਦਰਬਾਰ ਵਿਚ ਜਾਗਰਣ ਲਈ ਸੱਦਾ ਪੱਤਰ ਭੇਟ ਕਰ ਕੇ ਮਹਾਮਾਈ ਨੂੰ ਸੱਦਾ ਦੇਣਗੇ ਅਤੇ ਅਸ਼ੀਰਵਾਦ ਪ੍ਰਾਪਤ ਕਰਨਗੇ। ਉਨ੍ਹਾਂ ਕਿਹਾ ਕਿ ਜਦੋਂ 10 ਨਵੰਬਰ ਨੂੰ ਪਵਿੱਤਰ ਜੋਤ ਮੋਗਾ ਪਹੁੰਚੇਗੀ, ਤਾਂ ਇਸ ਦਾ ਸਵਾਗਤ ਜੈਨ ਗਲੀ ਮੇਨ ਬਾਜ਼ਾਰ ਵਿਖੇ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਬਹੁਤ ਖ਼ੁਸ਼ੀ ਅਤੇ ਸ਼ਰਧਾ ਨਾਲ ਕੀਤਾ ਜਾਵੇਗਾ। ਸ਼ੇਖਰ ਜੈਸਵਾਲ, ਰੇਖਾ ਸ਼ਰਮਾ ਅਤੇ ਸੰਦੀਪ ਸੂਦ ਮਹਾਮਾਈ ਦੇ ਭਜਨਾਂ ਅਤੇ ਭਗਤੀ ਗੀਤਾਂ ਨਾਲ ਦਰਸ਼ਕਾਂ ਨੂੰ ਭਗਤੀ ਰਸ ਨਾਲ ਜੋੜਨਗੇ। ਡਾ. ਅਮਨਦੀਪ ਕੌਰ ਅਰੋੜਾ ਇਸ ਸਮਾਗਮ ਵਿਚ ਮੁੱਖ ਮਹਿਮਾਨ ਹੋਣਗੇ। ਨਰੇਸ਼ ਗੋਇਲ ਕਿੱਟੂ ਦਰਬਾਰ ਪੂਜਣ ਵਿਚ, ਅਸ਼ੋਕ ਮਿੱਤਲ ਅਤੇ ਗੋਪਾਲ ਮਿੱਤਲ ਦਰਬਾਰ ਉਦਘਾਟਨ ਵਿਚ, ਅਮਨ ਸ਼ਰਮਾ ਸਟੇਜ ਉਦਘਾਟਨ ਵਿਚ ਅਤੇ ਡਾ. ਸੀਮਾਂਤ ਗਰਗ ਕੰਜਕ ਪੂਜਣ ਵਿਚ ਭੂਮਿਕਾ ਨਿਭਾਉਣਗੇ। ਗਰੁੱਪ ਨੂੰ ਰਵਾਨਾ ਕਰਨ ਮੌਕੇ ਪ੍ਰਧਾਨ ਨਵੀਨ ਸਿੰਗਲਾ ਦੇ ਨਾਲ ਵਿਕਾਸ ਬਾਂਸਲ, ਵਿਕਾਸ ਸਿੰਗਲਾ, ਸੰਜੀਵ ਸਿੰਗਲਾ, ਅਸ਼ੋਕ ਅਰੋੜਾ, ਸੁਰਿੰਦਰ ਕੁਮਾਰ ਡੱਬੂ, ਸੁਬੋਧ ਜਿੰਦਲ, ਦੀਪਕ ਜਿੰਦਲ, ਨਵਨੀਤ ਗਰਗ, ਹਰਸ਼ ਗੋਇਲ, ਸ਼ਮਨ ਗੋਇਲ, ਬੌਬੀ ਕੰਬੋ, ਵਿਮਲ ਮਕੜ, ਅਮਿਤ ਸਿੰਗਲਾ, ਸੰਦੀਪ ਸਿੰਗਲਾ, ਸੰਜੀਵ ਸਿੰਗਲਾ, ਬਲਸ਼ਾਨ ਸਿੰਗਲਾ, ਬਲਜੀਤ ਸਿੰਘ ਲਵਦੀਪ, ਬਿੱਲਾ, ਹੁਕਮਚੰਦ ਅਗਰਵਾਲ, ਅੰਜੂ ਸਿੰਗਲਾ, ਰਾਕੇਸ਼ ਗਰਗ, ਨਾਨਕ ਚੋਪੜਾ, ਲਾਲ ਦਾਸ, ਜਗਦੇਵ ਜੱਗਾ ਤੇ ਹੋਰ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਬੀਬੀ ਕਾਹਨ ਕੌਰ ਵਿਖੇ ਬੰਦੀਛੋੜ ਦਿਵਸ ਸ਼ਰਧਾ ਨਾਲ ਮਨਾਇਆ ਅਗਲੀ ਖ਼ਬਰ ਅਜੀਤਵਾਲ ਵਿਖੇ ਦੀਵਾਲੀ ਦੀ ਰਾਤ ਲੱਗੀ ਭਿਆਨਕ ਅੱਗ
Ad Position 24