10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

19 ਨੂੰ ਹੋਵੇਗਾ ਸ੍ਰੀ ਸ਼ਿਆਮ ਪ੍ਰਭੂ ਦਾ ਸੱਤਵਾਂ ਵਿਸ਼ਾਲ ਜਾਗਰਣ

ਮੋਗਾ, 10 ਨਵੰਬਰ (ਸੁਰਿੰਦਰਪਾਲ ਸਿੰਘ)- ਸ੍ਰੀ ਸ਼ਿਆਮ ਪ੍ਰਚਾਰ ਮੰਡਲ (ਰਜਿ:), ਬਾਘਾ ਪੁਰਾਣਾ ਵਲੋਂ ਸ੍ਰੀ ਸ਼ਿਆਮ ਪ੍ਰਭੂ (ਖਾਟੂ ਵਾਲੇ) ਦਾ ਸੱਤਵਾਂ ਵਿਸ਼ਾਲ ਜਨਮ ਉਤਸਵ ਅਤੇ ਜਾਗਰਣ 19 ਨਵੰਬਰ, ਦਿਨ ਵੀਰਵਾਰ ਨੂੰ ਕਰਵਾਇਆ ਜਾ ਰਿਹਾ ਹੈ। ਮੰਡਲ ਵਲੋਂ ਜਾਰੀ ਕੀਤੇ ਗਏ ਪ੍ਰੋਗਰਾਮ ਅਨੁਸਾਰ 19 ਨਵੰਬਰ ਨੂੰ ਰਾਤ 8 ਵਜੇ ਤੋਂ ਪ੍ਰਭੂ ਦੀ ਇੱਛਾ ਤੱਕ ਵਿਸ਼ਾਲ ਜਾਗਰਣ ਕਰਵਾਇਆ ਜਾਵੇਗਾ।

Ad Position 21
No active advertisement
ਅਜੀਤ ਡੈਸਕ 11-11-2026
ਮੋਗਾ, 10 ਨਵੰਬਰ (ਸੁਰਿੰਦਰਪਾਲ ਸਿੰਘ)- ਸ੍ਰੀ ਸ਼ਿਆਮ ਪ੍ਰਚਾਰ ਮੰਡਲ (ਰਜਿ:), ਬਾਘਾ ਪੁਰਾਣਾ ਵਲੋਂ ਸ੍ਰੀ ਸ਼ਿਆਮ ਪ੍ਰਭੂ (ਖਾਟੂ ਵਾਲੇ) ਦਾ ਸੱਤਵਾਂ ਵਿਸ਼ਾਲ ਜਨਮ ਉਤਸਵ ਅਤੇ ਜਾਗਰਣ 19 ਨਵੰਬਰ, ਦਿਨ ਵੀਰਵਾਰ ਨੂੰ ਕਰਵਾਇਆ ਜਾ ਰਿਹਾ ਹੈ। ਮੰਡਲ ਵਲੋਂ ਜਾਰੀ ਕੀਤੇ ਗਏ ਪ੍ਰੋਗਰਾਮ ਅਨੁਸਾਰ 19 ਨਵੰਬਰ ਨੂੰ ਰਾਤ 8 ਵਜੇ ਤੋਂ ਪ੍ਰਭੂ ਦੀ ਇੱਛਾ ਤੱਕ ਵਿਸ਼ਾਲ ਜਾਗਰਣ ਕਰਵਾਇਆ ਜਾਵੇਗਾ। ਇਹ ਜਾਗਰਣ ਚੰਨੂੰ ਵਾਲਾ ਰੋਡ, ਖੁੱਲ੍ਹੀ ਗਊਸ਼ਾਲਾ ਦੇ ਸਾਹਮਣੇ, ਬਾਘਾ ਪੁਰਾਣਾ ਵਿਖੇ ਹੋਵੇਗਾ। ਜਾਗਰਣ ਦੌਰਾਨ ਭਜਨ ਗਾਇਕਾਂ ਵਲੋਂ ਸ਼ਿਆਮ ਪ੍ਰਭੂ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ। ਇਸ ਤੋਂ ਪਹਿਲਾਂ 17 ਨਵੰਬਰ, ਦਿਨ ਮੰਗਲਵਾਰ ਨੂੰ ਦੁਪਹਿਰ 2 ਵਜੇ ਚੌਥੀ ਵਿਸ਼ਾਲ ਨਿਸ਼ਾਨ ਯਾਤਰਾ ਕੱਢੀ ਜਾਵੇਗੀ। ਸਮਾਗਮ ਦੌਰਾਨ ਗਣੇਸ਼ ਪੂਜਨ ਦੀ ਰਸਮ ਮਨਦੀਪ ਕੱਕੜ, ਪ੍ਰਧਾਨ ਵਪਾਰ ਮੰਡਲ ਬਾਘਾ ਪੁਰਾਣਾ ਵਲੋਂ ਨਿਭਾਈ ਜਾਵੇਗੀ। ਸ਼ਿਆਮ ਪੂਜਨ ਦੀ ਸੇਵਾ ਗਾਂਧੀ ਇਲੈਕਟ੍ਰਾਨਿਕਸ, ਨਿਹਾਲ ਸਿੰਘ ਵਾਲਾ ਰੋਡ ਬਾਘਾ ਪੁਰਾਣਾ ਵਲੋਂ ਕੀਤੀ ਜਾਵੇਗੀ। ਪਹਿਲੇ ਦਰਸ਼ਨ ਦੀ ਸੇਵਾ ਸਾਹਿਲ ਕੁਮਾਰ, ਸਾਹਿਲ ਚਾਟ ਕਾਰਨਰ, ਰਾਮਲਲਾ ਪੂਜਨ ਦੀ ਸੇਵਾ ਸੰਦੀਪ ਮਹਿਤਾ, ਡਾਇਰੈਕਟਰ ਪੰਜਾਬ ਦੀ ਐਜੂਕੇਸ਼ਨ ਸਕੂਲ ਬਾਘਾ ਪੁਰਾਣਾ, ਬਾਲਾ ਜੀ ਪੂਜਨ ਦੀ ਸੇਵਾ ਪਵਨ ਦੁੱਕਲ ਅਤੇ ਮਾਲਾ ਅਰਪਣ ਦੀ ਸੇਵਾ ਵਰਿੰਦਰ ਕੁਮਾਰ ਅਗਰਵਾਲ ਵਲੋਂ ਨਿਭਾਈ ਜਾਵੇਗੀ। ਜੋਤੀ ਪੂਜਨ ਦੀ ਸੇਵਾ ਅਨੂਪ ਚੰਦ (ਪੱਪੀ) ਭੁੱਚੋ ਵਾਲੇ ਕਰਨਗੇ। ਇਸ ਸਮਾਗਮ ’ਚ ਸਮਾਜ ਸੇਵੀ ਸੁਸ਼ੀਲ ਮਿੱਢਾ, ਅਸ਼ੋਕ ਗਾਬਾ, ਸੌਰਵ ਗੋਇਲ, ਗਗਨ ਗਾਬਾ, ਮੋਹਿਤ ਸਿੰਗਲਾ, ਪ੍ਰਿੰਸ ਕੁਮਾਰ ਅਤੇ ਨਿਤਿਸ਼ ਸਿੰਗਲਾ ਸਮੇਤ ਹੋਰ ਸਹਿਯੋਗ ਦੇ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਸਨਾਤਨ ਧਰਮ ਹਰੀ ਮੰਦਰ ’ਚ ਗੋਵਰਧਨ ਪੂਜਾ ਮੌਕੇ ਲਗਾਇਆ ਲੰਗਰ ਅਗਲੀ ਖ਼ਬਰ 15 ਨੂੰ ਗੁਰਦੁਆਰਾ ਬੀਬੀ ਕਾਹਨ ਕੌਰ ਵਿਖੇ ਹੋਵੇਗਾ ਗੁਰਮਤਿ ਕੀਰਤਨ ਸਮਾਗਮ-ਪ੍ਰਧਾਨ ਬਲਜੀਤ ਸਿੰਘ ਵਿੱਕੀ
Ad Position 24