10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਸ੍ਰੀ ਸਨਾਤਨ ਧਰਮ ਹਰੀ ਮੰਦਰ ’ਚ ਗੋਵਰਧਨ ਪੂਜਾ ਮੌਕੇ ਲਗਾਇਆ ਲੰਗਰ

ਮੋਗਾ, 10 ਨਵੰਬਰ (ਸੁਰਿੰਦਰਪਾਲ ਸਿੰਘ)- ਸਥਾਨਕ ਪ੍ਰਤਾਪ ਰੋਡ ਸਥਿਤ ਸ੍ਰੀ ਸਨਾਤਨ ਧਰਮ ਹਰੀ ਮੰਦਰ ਰਜਿ: ਮੋਗਾ ਵਿਖੇ ਗੋਵਰਧਨ ਪੂਜਾ ਦੇ ਮੌਕੇ ਸ਼ਰਧਾ ਨਾਲ ਅੰਨਕੂਟ ਦਾ ਲੰਗਰ ਲਗਾਇਆ ਗਿਆ। ਇਸ ਦੌਰਾਨ ਮੰਦਰ ਵਿਚ ਨਤਮਸਤਕ ਹੋਣ ਪਹੁੰਚੇ ਸ਼ਰਧਾਲੂਆਂ ਨੇ ਅੰਨਕੂਟ ਦਾ ਪ੍ਰਸ਼ਾਦ ਗ੍ਰਹਿਣ ਕੀਤਾ ਅਤੇ ਭਗਵਾਨ ਕ੍ਰਿਸ਼ਨ ਦਾ ਆਸ਼ੀਰਵਾਦ ਪ੍ਰਾਪਤ ਕੀਤਾ।

Ad Position 21
No active advertisement
ਅਜੀਤ ਡੈਸਕ 11-11-2026
ਮੋਗਾ, 10 ਨਵੰਬਰ (ਸੁਰਿੰਦਰਪਾਲ ਸਿੰਘ)- ਸਥਾਨਕ ਪ੍ਰਤਾਪ ਰੋਡ ਸਥਿਤ ਸ੍ਰੀ ਸਨਾਤਨ ਧਰਮ ਹਰੀ ਮੰਦਰ ਰਜਿ: ਮੋਗਾ ਵਿਖੇ ਗੋਵਰਧਨ ਪੂਜਾ ਦੇ ਮੌਕੇ ਸ਼ਰਧਾ ਨਾਲ ਅੰਨਕੂਟ ਦਾ ਲੰਗਰ ਲਗਾਇਆ ਗਿਆ। ਇਸ ਦੌਰਾਨ ਮੰਦਰ ਵਿਚ ਨਤਮਸਤਕ ਹੋਣ ਪਹੁੰਚੇ ਸ਼ਰਧਾਲੂਆਂ ਨੇ ਅੰਨਕੂਟ ਦਾ ਪ੍ਰਸ਼ਾਦ ਗ੍ਰਹਿਣ ਕੀਤਾ ਅਤੇ ਭਗਵਾਨ ਕ੍ਰਿਸ਼ਨ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਮੰਦਰ ਦੇ ਪ੍ਰਧਾਨ ਸਤਿਆ ਨਾਰਾਇਣ ਗੋਇਲ, ਦਿਨੇਸ਼ ਗੁਪਤਾ, ਪ੍ਰੇਮ ਸਿੰਗਲ ਸੀ.ਏ., ਪੱਪੂ ਪੰਡਤ, ਸਚਿਨ ਜਿੰਦਲ, ਤੀਰਥ ਰਾਮ ਅਗਰਵਾਲ, ਅਜੈ ਗੋਇਲ ਸਮੇਤ ਹੋਰ ਅਹੁਦੇਦਾਰਾਂ ਨੇ ਸ਼ਰਧਾਲੂਆਂ ਨੂੰ ਅੰਨਕੂਟ ਦਾ ਪ੍ਰਸ਼ਾਦ ਵੰਡਿਆ । ਸਮੂਹ ਅਹੁਦੇਦਾਰਾਂ ਨੇ ਗੋਵਰਧਨ ਪੂਜਾ ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਇਹ ਤਿਉਹਾਰ ਸਾਨੂੰ ਕੁਦਰਤ, ਗਊ ਮਾਤਾ ਅਤੇ ਅੰਨ ਪ੍ਰਤੀ ਸਤਿਕਾਰ ਤੇ ਸ਼ੁਕਰਗੁਜ਼ਾਰੀ ਦੀ ਭਾਵਨਾ ਰੱਖਣ ਦਾ ਸੰਦੇਸ਼ ਦਿੰਦਾ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਸਮਾਗਮਾਂ ਦੇ ਨਾਲ-ਨਾਲ ਸੇਵਾ ਅਤੇ ਸਹਿਯੋਗ ਦੀ ਭਾਵਨਾ ਸਮਾਜ ਵਿਚ ਆਪਸੀ ਪਿਆਰ ਅਤੇ ਭਾਈਚਾਰੇ ਨੂੰ ਮਜ਼ਬੂਤ ਕਰਦੀ ਹੈ।
Ad Position 22
No active advertisement
ਪਿਛਲੀ ਖ਼ਬਰ ਨਿਊ ਗਰੀਨ ਗਰੋਵ ਪਬਲਿਕ ਸਕੂਲ ਵਿਖੇ ਦੀਵਾ ਸਜਾਵਟ, ਰੰਗੋਲੀ ਅਤੇ ਬੋਰਡ ਡੈਕੋਰੇਸ਼ਨ ਮੁਕਾਬਲੇ ਕਰਵਾਏ ਅਗਲੀ ਖ਼ਬਰ 19 ਨੂੰ ਹੋਵੇਗਾ ਸ੍ਰੀ ਸ਼ਿਆਮ ਪ੍ਰਭੂ ਦਾ ਸੱਤਵਾਂ ਵਿਸ਼ਾਲ ਜਾਗਰਣ
Ad Position 24